Htv Punjabi
Punjab siyasat

ਆਸਾਨੀ ਨਾਲ ਪਿੱਛਾ ਨਹੀਂ ਛੱਡਣਗੇ ਡੀਐਸਪੀ ਸੇਖੋਂ ਵੱਲੋਂ ਮੰਤਰੀ ਆਸ਼ੂ ਖਿਲਾਫ ਕੀਤੇ ਖੁਲਾਸੇ, ਆਹ ਦੇਖੋ ਆਪ ਵਾਲੇ ਕੀ ਨਵਾਂ ਪੰਗਾ ਪਾਉਣ ਲੱਗੇ ਨੇ

ਚੰਡੀਗੜ੍ਹ : ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੁਧਿਆਣਾ ਤੋਂ ਮੁਅੱਤਲ ਕੀਤੇ ਗਏ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਿੱਚਕਾਰ ਛਿੜੀ ਸ਼ਬਦੀ ਜੰਗ ਜਿੱਥੇ ਪਹਿਲਾਂ ਡੀਐਸਪੀ ਸੇਖੋਂ ਦੀ ਨੌਕਰੀ ਖਾਣ ਤੱਕ ਚਲੀ ਗਈ, ਉੱਥੇ ਦੂਜੇ ਪਾਸੇ ਸੇਖੋਂ ਦੇ ਮੰਤਰੀ ਆਸ਼ੂ ਦੇ ਖਿਲਾਫ ਖੁਲਾਸਿਆਂ ਦੇ ਕੀਤੇ ਪਲਟਵਾਰ ਨੇ ਸਿਰਫ ਆਸ਼ੂ ਨੂੰ ਹੀ ਨਹੀਂ ਬਲਕਿ ਪੰਜਾਬ ਦੀ ਪੂਰੀ ਕਾਂਗਰਸ ਸਰਕਾਰ ਨੂੰ ਹੀ ਯੱਬ੍ਹ ‘ਚ ਪਾ ਦਿੱਤਾ ਹੈ l ਪੈਰਾਂ ਹੇਠ ਬਟੇਰ ਦੱਬਣ ਨੂੰ ਪਹਿਲਾਂ ਹੀ ਪੈਰ ਚੱਕੀ ਖੜੀਆਂ ਵਿਰੋਧੀ ਧਿਰਾਂ ਦੇ ਪੈਰਾਂ ਹੇਠ ਆਸ਼ੂ ਦੇ ਖੁਲਾਸਿਆਂ ਰੂਪੀ ਛੱਡੀ ਗਈ ਇਸ ਬਟੇਰ ਨੂੰ ਉਨ੍ਹਾਂ ਨੇ ਇੱਕ ਝਟਕੇ ਵਿੱਚ ਹੀ ਦੱਬ ਲਿਆ ਤੇ ਚੱਲਦੇ ਵਿਧਾਨ ਸਭਾ ਸ਼ੈਸ਼ਨ ਦੌਰਾਨ ਭਾਰਤ ਭੂਸ਼ਣ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਕਰ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਲ ਅਮਰਿੰਦਰ ਸਿੰਘ ਨੂੰ ਇੰਨਾ ਤੰਗ ਕਰ ਦਿੱਤਾ ਕਿ ਆਖਰਕਾਰ ਉਨ੍ਹਾਂ ਨੂੰ ਆਸ਼ੂ ਦੇ ਹੱਕ ਵਿੱਚ ਬਿਆਨ ਦੇ ਕੇ ਭਾਰਤ ਭੂਸ਼ਣ ਆਸ਼ੂ ਨੂੰ ਕਲੀਨ ਚਿੱਟ ਦੇਣੀ ਹੀ ਪਈ l ਗੱਲ ਜੇਕਰ ਇੱਥੇ ਹੀ ਮੁੱਕ ਜਾਂਦੀ ਤਾਂ ਸੂਬਾ ਸਰਕਾਰ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਸੁੱਖ ਦਾ ਸਾਹ ਆ ਜਾਣਾ ਸੀ ਪਰ ਨਾ ਤਾਂ ਅਕਾਲੀ ਦਲ ਵਾਲੇ ਪੈਰਾਂ ਹੇਠ ਆਈ ਇਸ ਬਟੇਰ ਨੂੰ ਛੇਤੀ ਛੇਤੀ ਜਾਣ ਦੇਣਾ ਚਾਹੁੰਦੇ ਨੇ ਤੇ ਨਾ ਹੀ ਆਹ ਆਪਸ ਵਿੱਚ ਲੜ ਭਿੜ ਕੇ ਪਾਟੋ ਧਾੜ ਤੇ ਬੇਜਾਨ ਹੋਈ ਆਮ ਆਦਮੀ ਪਾਰਟੀ ਵਾਲੇ, ਲਿਹਾਜ਼ਾ ਆਪ ਵਾਲਿਆਂ ਨੇ ਤਾਂ ਆਸ਼ੂ ਦੀ ਬਰਖਾਸਤਗੀ ਦੀ ਮੰਗ ਕਰਨ ਲਈ ਪੰਜਾਬ ਦੇ ਰਾਜਪਾਲ ਤੱਕ ਨੂੰ ਮਿਲਣ ਤੱਕ ਦਾ ਐਲਾਨ ਕਰ ਦਿੱਤਾ ਹੈ l
ਏਸ ਸੰਬੰਧ ਵਿੱਚ ਆਪ ਆਗੂ ਹਰਪਾਲ ਸਿੰਘ ਚੀਮਾ ਆਪਣੇ ਬਿਆਨ ਵਿੱਚ ਕਹਿੰਦੇ ਨੇ ਕਿ ਇਸ ਮੁੱਦੇ ਤੇ ਕਾਂਗਰਸ ਪਾਰਟੀ ਜੇਕਰ ਇਨੀਂ ਹੀ ਸੰਜੀਦਾ ਹੁੰਦੀ ਤਾਂ ਉਹ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ ‘ਚੋਂ ਬਾਹਰ ਕੱਢ ਕੇ ਸਰਕਾਰ ਵਾਲੀ ਜ਼ਿਮੇਵਾਰ ਨਿਭਾਉਦਿਆਂ ਆਸ਼ੂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਦੀ ਕੱਢਦੀ l ਪਰ ਅਜਿਹਾ ਨਹੀਂ ਹੋਇਆ ਉਲਟਾ ਗਾਂਧੀ ਪਰਿਵਾਰ ਦੀ ਸਰਪਰਸਤੀ ਵਾਲੀ ਪਾਰਟੀ ਨੇ ਭਾਰਤ ਭੂਸ਼ਣ ਆਸ਼ੂ ਨੂੰ ਹੀ ਕਲੀਨਚਿੱਟ ਦੇਣ ਲੱਗਿਆਂ ਇੱਕ ਮਿੰਟ ਲਾਇਆ l ਉਨ੍ਹਾਂ ਕਿਹਾ ਕਿ ਸਮਝ ਨੀਂ ਆਉਂਦੀ ਕਿ ਹੁਣ ਗਾਂਧੀ ਪਰਿਵਾਰ ਰਵਨੀਤ ਸਿੰਘ ਬਿੱਟੂ ਤੇ ਕੈਪਟਨ ਅਮਰਿੰਦਰ ਸਿੰਘ ਗੁੜ ਮੰਡੀ ਬੰਬ ਧਮਾਕੇ ‘ਚ ਮਾਰੇ ਗਏ ਅਤੇ ਬਰਬਾਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਕੀ ਮੂੰਹ ਵਿਖਾਉਣਗੇ ਕਿਉਂਕਿ ਚੀਮਾ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਉਜਾੜਨ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਸਿੱਧੀ ਭੂਮਿਕਾ ਰਹੀ ਹੈ ਕਿਉਂਕਿ ਆਸ਼ੂ ਪੁਲਿਸ ਅਧਿਕਾਰੀ ਕੋਲ ਦਿੱਤੇ ਆਪਣੇ ਇਕਾਲੀਆ ਬਿਆਨ ਵਿੱਚ ਸਾਰਾ ਕੁਝ ਮੂੰਹੋਂ ਮੰਗ ਚੁੱਕੇ ਹਨ l ਚੀਮਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਕੋਈ ਤਿੰਨ ਤਿੰਨ ਗੰਭੀਰ ਕੇਸਾਂ ਨੂੰ ਬਿਨਾਂ ਨਿਪਟਾਰੇ ਦੇ ਕਿਵੇਂ ਦਬਾ ਸਕਦਾ ਹੈ ਤੇੇ ਏਸੇ ਲਈ ਆਪ ਦਾ ਇੱਕ ਵਫਦ ਬਹੁਤ ਜਲਦ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇੇ ਭਾਰਤ ਭੂਸ਼ਣ ਆਸ਼ੂ ਦੇ ਕੇਸ ਮੁੜ ਖੋਲਣ ਅਤੇ ਉਨ੍ਹਾਂ ਦੀ ਪੰਜਾਬ ਦੇ ਮੰਤਰੀ ਮੰਡਲ ਵਿੱਚੋਂ ਬਰਖਾਸਤਗੀ ਦੀ ਮੰਗ ਕਰੇਗਾ l

Related posts

ਪ੍ਰਵਾਸੀ ਮਜ਼ਦੂਰਾਂ ਦੇ ਘਰ ਪਰਤਣ ਦੀ ਉਮੀਦ ਜਾਗੀ, ਸੁਪਰੀਮ ਕੋਰਟ ‘ਚ ਪਈ ਪਟੀਸ਼ਨ ਦੇਖੋ ਕੀ ਕੀਤੀ ਮੰਗ

Htv Punjabi

ਪਿੰਡ ਦੇ ਗੁਰਦੁਆਰੇ ‘ਚ ਹੋਈ ਅਜਿਹੀ ਅਨਾਉਂਮੈਂਟ,ਅਨਾਉਂਸਮੈਂਟ ਸੁਣਕੇ ਪੂਰਾ ਪਿੰਡ ਆ ਗਿਆ ਬਾਹਰ

htvteam

ਜਿੱਥੇ ਮਿਲਣੀਆਂ ਸੀ ਪੁੱਤ ਦੀਆਂ ਵਧਾਈਆਂ, ਓਥੇ ਹੋਈ…….

htvteam

Leave a Comment