Htv Punjabi
Punjab

ਧਰੀਆਂ ਰਹਿ ਗਈਆਂ ਸਰਕਾਰ ਦੀਆਂ ਲਿਸਟਾਂ, ਦੁਕਾਨਦਾਰ ਫੋਨ ਬੰਦ ਕਰੀ ਬੈਠੇ ਨੇ, ਜਿਨ੍ਹਾਂ ਦੇ ਖੁੱਲੇ ਨੇ ਕਹਿੰਦੇ ਮਾਲ ਹੈ ਨੀਂ

ਚੰਡੀਗੜ੍ਹ : ਪੰਜਾਬ ‘ਚ ਲਾਕਡਾਊਨ ਤੇ ਕਰਫਿਊ ਨੂੰ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਸੂਬੇ ਦੇ ਲੋਕ ਪਿਛਲੇ 6 ਦਿਨ ਤੋਂ ਆਪੋ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜ਼ਬੂਰ ਹਨ।ਜਿਹੜੇ ਕੁਝ ਥੋੜੇ ਬਹੁਤੇ ਮਜ਼ਬੂਰੀਵੱਸ਼ ਬਾਹਰ ਨਿਕਲਦੇ ਵੀ ਹਨ ਤਾਂ ਪੁਲਿਸ ਵਾਲੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਇੰਨਾ ਜ਼ਲੀਲ ਕਰ ਰਹੇ ਹਨ ਕਿ ਉਹ ਲੋਕ ਆਪਣੇ ਦੁੱਖਾਂ ‘ਚ ਉਲਝ ਕੇ ਜ਼ਰੂਰਤਾਂ ਭੁੱਲ ਬੈਠੇ ਹਨ ਤੇ ਇਸ ਦੌਰਾਨ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਭਾਵੇਂ ਜਿੰਨੀਆਂ  ਮਰਜ਼ੀ ਲਿਸਟਾਂ ਜਾਰੀ ਕਰੀ ਜਾਣ ਕਿ ਆਹ ਕਰਿਆਨਾ, ਫਲ, ਸਬਜ਼ੀਆਂ, ਦਵਾਈਆਂ ਅਤੇ ਦੁੱਧ ਵਾਲਿਆਂ ਦੇੇ ਨੰਬਰ ਹਨ ਅਤੇ ਫੋਨ ਕਰੋ ਤੇ ਇਹ ਤੁਹਾਡੇ ਘਰ ਲੋੜੀਂਦੀਆਂ ਵਸਤੂਆਂ ਪਹੁੰਚਾ ਕੇ ਆਉਣਗੇ ਪਰ ਜ਼ਮੀਨੀ ਸੱਚਾਈ ਇਹ ਹੈ ਕਿ ਜਿਹੜੇ ਨੰਬਰਾਂ ਦੀਆਂ ਲਿਸਟਾਂ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚੋਂ ਜਿ਼ਆਦਾਤਰ ਜਾਂ ਤਾਂ ਆਪੋ ਆਪਣੇ ਫੋਨ ਬੰਦ ਕਰੀ ਬੈਠੇ ਹਨ ਜਾਂ ਫੋਨ ਚੱਕਦੇ ਹੀ ਨਹੀਂ ਹਨ।ਅਜਿਹੇ ਵਿੱਚ ਆਮ ਜਨਤਾ ਏਸ ਵੇਲੇ ਇਸ ਦੁੱਚਿਤੀ ਵਿੱਚ ਪਈ ਹੋਈ ਹੈ ਕਿ ਉਹ ਜਾਣ ਤਾਂ ਕਿੱਥੇ ਜਾਣ।

ਹਾਲਾਂਕਿ ਪਿਛਲੇ ਦਿਨੀਂ ਮੁੱਖਮੰਤਰੀ ਦੇ ਹੁਕਮਾਂ ਤੇ ਜਿ਼ਲ੍ਹਾ ਪ੍ਰਸ਼ਾਸ਼ਨਾਂ ਨੇ ਜਾਰੀ ਕੀਤੇ ਨੰਬਰਾਂ ਦੀਆਂ ਲਿਸਟਾਂ ਵਿੱਚੋਂ ਨੰਬਰ ਬੰਦ ਮਿਲਣ ਦੀਆਂ ਸਿ਼ਕਾਇਤਾਂ ਤੋਂ ਬਾਅਦ ਪ੍ਰਸ਼ਾਸ਼ਨ ਨੇ ਆਪਣੇ ਪੱਧਰ ਤੇ ਜਾਂਚ ਵੀ ਕੀਤੀ ਸੀ ਤੇ ਜਿਹੜੇ ਲੋਕਾਂ ਦੇ ਨੰਬਰ ਬੰਦ ਪਾਏ ਗਏ ਸਨ, ਉਨ੍ਹਾਂ ਨੂੰ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਕਿਸੇ ਹਾਲਤ ਵਿੱਚ ਆਪਣਾ ਨੰਬਰ ਬੰਦ ਨਾ ਕਰਨ ਤਾਂ ਕਿ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦਾ ਸਮਾਨ ਮਿਲਦਾ ਰਹੇ ਪਰ ਦੁਕਾਨਦਾਰਾਂ ਨੂੰ ਨੰਬਰ ਬੰਦ ਰੱਖਣ ਦੇ ਆਪੋ ਆਪਣੇ ਤਰਕ ਦੇ ਕੇ ਨੰਬਰ ਖੋਲਣੇ ਅਜੇ ਵੀ ਸ਼ੁਰੂ ਨਹੀਂ ਕੀਤੇ ਹਨ।ਅਜਿਹੇ ਦੁਕਾਨਦਾਰਾਂ ਦਾ ਤਰਕ ਹੈ ਕਿ ਮੰਨ ਲਓ ਇੱਕ ਗ੍ਰਾਹਕ ਉਨ੍ਹਾਂ ਕੋਲੋਂ 500 ਰੁਪਏ ਦਾ ਰਾਸ਼ਨ ਮੰਗਵਾਉਂਦਾ ਹੈ ਤੇ ਦੁਕਾਨਦਾਰਾਂ ਨੂੰ ਉਸ ਵਿੱਚੋਂ ਸਿਰਫ 20 ਜਾਂ 50 ਰੁਪਏ ਦਾ ਮੁਨਾਫਾ ਮਿਲੇਗਾ।ਲਿਹਾਜ਼ਾ ਨਾ ਤਾਂ ਉਹ ਵੱਧ ਰੇਟ ਤੇ ਸਮਾਨ ਵੇਚ ਸਕਦੇ ਹਨ ਤੇ ਉਲਟਾ ਕੋਰੋਨਾ ਵਾਇਰਸ ਦਾ ਰਿਸਕ ਅਜਿਹੇ ਦੁਕਾਨਦਾਰਾਂ ਨੂੰ ਵੱਧ ਹੋਵੇਗਾ ਜਿਹੜੇ ਘਰ ਘਰ ਜਾ ਕੇ ਸਮਾਨ ਵੰਡ ਕੇ ਆਉਣਗੇ।

ਹਾਲਾਂਕਿ ਕੁਝ ਚੰਗੀਆਂ ਗੱਲਾਂ ਇਹ ਰਹੀਆਂ ਕਿ ਅੱਜ ਤੜਕਸਾਰ ਜਿ਼ਲ੍ਹੇ ਅੰਦਰ ਥਾਂ ਥਾਂ ਸਬਜ਼ੀਆਂ ਵਾਲੇ ਗਲੀਆਂ, ਮੁਹੱਲੇ ਅਤੇ ਬਜ਼ਾਰਾਂ ਅੰਦਰ ਖੜ ਕੇ ਸਬਜ਼ੀ ਅਤੇ ਫਲ ਵੇਚਦੇ ਸਾਫ ਦਿਖਾਈ ਦਿੱਤੇ, ਜਿਨ੍ਹਾਂ ਤੋਂ ਸਮਾਨ ਖਰੀਦਣ ਲਈ ਲੋਕਾਂ ਨੂੰ ਆਪਣੇ ਆਪ ਲਾਈਨਾਂ ਵਿੱਚ ਖੜ ਕੇ ਸਮਾਨ ਖਰੀਦਦੇ ਵੇਖਣਾ ਆਪਣੇ ਆਪ ਵਿੱਚ ਬੜਾ ਸੱਖਦ ਅਹਿਸਾਸ ਵਾਂਗ ਜਾਪ ਰਿਹਾ ਸੀ।ਪਰ ਇਸ ਦੇ ਬਾਵਜੂਦ ਦਵਾਈਆਂ ਦੀ ਸਪਲਾਈ ਦਾ ਹਾਲ ਅਜੇ ਵੀ ਮਾੜਾ ਰਿਹਾ।ਤਕਰੀਬਨ ਤਕਰੀਬਨ ਹਰ ਦੁਕਾਨਦਾਰ ਦਵਾਈ ਮੰਗਣ ਤੇ ਜਾਂ ਤਾਂ ਫੋਨ ਨਹੀਂ ਚੱਕ ਰਿਹਾ ਤੇ ਜੇਕਰ ਕਿਸੇ ਭੁੱਲੇ ਭਟਕੇ ਨਾਲ ਗੰਲ ਹੋ ਵੀ ਜਾਂਦੀ ਹੈ ਤਾਂ ਅਗਲਾ ਅੱਗੋਂ ਇਹ ਕਹਿਕੇ ਪੱਲਾ ਝਾੜ ਰਿਹਾ ਹੈ ਕਿ ਉਹ ਦਵਾਈ ਉਨ੍ਹਾਂ ਦੇ ਸਟਾਕ ਵਿੱਚ ਮੌਜੂਦ ਨਹੀਂ ਹੈ।ਅਜਿਹੇ ਦੁਕਾਨਦਾਰਾਂ ਦੀ ਗੱਲ ਨੂੰ ਜੇਕਰ ਥੋੜਾ ਗੌਰ ਨਾਲ ਸਮਝਣ ਦੀ ਕੋਸਿ਼ਸ਼ ਕਰੀਏ ਤਾਂ ਕੁਝ ਹੱਦ ਤੱਕ ਉਹ ਠੀਕ ਵੀ ਜਾਪਦੇ ਹਨ ਕਿਉਂਕਿ ਜਿਹੜਾ ਸਟਾਕ ਉਨ੍ਹਾਂ ਕੋਲ ਮੌਜੂਦ ਹੈ, ਉਹ ਤਾਂ ਉਹ ਵੇਚੀ ਜਾ ਰਹੇ ਹਨ ਪਰ ਖਤਮ ਹੋਣ ਤੋਂ ਬਾਅਦ ਪਿੱਛੋਂ ਸਪਲਾਈ ਅਜੇ ਬੰਦ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਕੀ ਅਤੇ ਕਿੰਨੀ ਜਲਦੀ ਉਪਰਾਲਾ ਕਰਦੀ ਹੈ ਤਾਂ ਕਿ ਦਰਦ ਨਾਲ ਤੜਫਦੇ ਲੋਕਾਂ ਨੂੰ ਘੱਟੋ ਘੱਟ ਦਵਾਈ ਤਾਂ ਮਿਲ ਸਕੇ।

Related posts

ਰਾਹ ‘ਚ ਜਾਂਦੇ ਸਮੇਂ ਹੁਣ ਤੁਸੀ ਵੀ ਰੱਖੋ ਧਿਆਨ ਕਿਤੇ ਤੁਹਾਡੇ ਨਾਲ ਅਜਿਹਾ ਕੁਝ ਨਾ ਹੋ ਜਾਵੇ

htvteam

ਨਵਦੀਪ ਜਲਵੇੜਾ ਦੇ ਖੁਲਾਸੇ ? ਦੇਖੋ ਜੇ ਲ੍ਹ ‘ਚ ਕੀ ਕੀ ਹੋਇਆ

htvteam

ਸਿੱਧੂ ਮੂਸੇਵਾਲਾ ਨੂੰ ਦੇਖਣ ਲਈ ਮੁੰਡੇ ਦੇਖੋ ਕਿਵੇਂ ਲਗਾ ਰਹੇ ਨੇ ਜਾਨ ਦੀ ਬਾਜ਼ੀ

htvteam

Leave a Comment