Htv Punjabi
Uncategorized

ਲੋ ਕਰ ਲਓ ਘਿਓ ਨੂੰ ਭਾਂਡਾ! ਘਰ ‘ਚ ਚੋਰੀ ਹੋਈ, ਤਾਂ ਮਕਾਨ ਮਾਲਕ ਪੁਲਿਸ ਨੂੰ ਕਹਿੰਦਾ, ਬਾਅਦ ‘ਚ ਦੱਸਾਂਗਾ ਕੀ ਕੀ ਹੋਇਐ ਚੋਰੀ!

ਲੁਧਿਆਣਾ : ਇੱਥੋਂ ਦੀ ਰੇਲਵੇ ਕਲੋਨੀ ਵਿੱਚ ਨੌਕਰੀ ਕਰਦੇ ਕਮਲੇਸ਼ ਕੁਮਾਰ ਮੀਣਾ ਪਰਿਵਾਰ ਦੇ ਨਾਲ ਰਾਜਸਥਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ l ਪਰਿਵਾਰ ਦੇ ਨਾਲ ਰਾਜਸਥਾਨ ਗਏ ਰੇਲ ਕਰਮਚਾਰੀ ਦੇ ਕੁਆਰਟਰ ਵਿੱਚ ਤਾਲਾ ਤੋੜ ਕੇ ਵੜੇ ਚੋਰ ਲੱਖਾਂ ਦੇ ਗਹਿਣੇ ਅਤੇ ਨਕਦੀ ਤੇ ਹੱਥ ਸਾਫ਼ ਕਰ ਗਏ l ਘਟਨਾ ਦਾ ਉਦੋਂ ਪਤਾ ਲੱਗਾ,ਜਦ ਗੁਆਂਢੀ ਨੇ ਤਾਲਾ ਟੁੱਟਿਆ ਦੇਖਿਆ ਤਾਂ ਉਨੇ ਫੋਨ ਕਰਕੇ ਜਾਣਕਾਰੀ ਦਿੱਤੀ, ਜਿਸ ਤੇ ਪਰਿਵਾਰ ਸਮੇਤ ਉਹ ਘਰ ਵਾਪਿਸ ਆ ਗਿਆ l ਥਾਣਾ ਕੋਤਵਾਲੀ ਪੁਲਿਸ ਨੇ ਮੋਕੇ ਤੇ ਪਹੁੰਚ ਜਾਇਜ਼ਾ ਲਿਆ ਅਤੇ ਅਣਪਛਾਤੇ ਲੋਕਾਂ ਦੇ ਖਿਲਾਫ਼ ਕੇਸ ਕਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ l ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਕੇਸ ਰੇਲਵੇ ਕਲੋਨੀ ਨੰਬਰ ਦੋ ਦੇ ਨਿਵਾਸੀ ਕਮਲੇਸ਼ ਕੁਮਾਰ ਮੀਣਾ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ l
ਆਪਣੇ ਬਿਆਨ ਵਿੱਚ ਕਮਲੇਸ਼ ਨੇ ਦੱਸਿਆ ਕਿ ਉਹ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਾ ਹੈ l 27 ਦਸੰਬਰ ਨੂੰ ਗੁਆਂਢੀਆਂ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਦੇ ਘਰ ਵਿੱਚ ਚੋਰੀ ਹੋ ਗਈ ਹੈ l ਪਤਾ ਲੱਗਣ ਤੇ ਉਹ 29 ਦਸੰਬਰ ਨੂੰ ਲੁਧਿਆਣਾ ਵਾਪਿਸ ਆ ਗਿਆ l ਘਰ ਪਹੁੰਚ ਕੇ ਦੇਖਿਆ ਤਾਂ ਸਾਰੇ ਤਾਲੇ ਟੁੱਟੇ ਹੋਏ ਸਨ l ਚੋਰ ਉਸਦੀ ਅਟੈਚੀ ਵਿੱਚ ਪਏ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ ਹਨ l ਐਸਐਚਓ ਨੇ ਕਿਹਾ ਕਿ ਹੁਣ ਤੱਕ ਕਮਲੇਸ਼ ਨੇ ਚੋਰੀ ਹੋਏ ਗਹਿਣਿਆਂ ਤੇ ਨਕਦੀ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ l ਕਮਲੇਸ਼ ਦਾ ਕਹਿਣਾ ਹੈ ਕਿ ਊਹ ਚੋਰੀ ਹੋਏ ਸਮਾਨ ਦੀ ਡਿਟੇਲ ਬਾਅਦ ਵਿੱਚ ਦੇਵੇਗਾ l ਫ਼ਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਸੁਖਦੇਵ ਸਿੰਘ ਤੇ 20 ਤੌ 25 ਵਿਅਕਤੀਆਂ ਵਲੌ ਕੀਤਾ ਗਿਆ ਜਾਨਲੇਵਾ ਹਮਲਾ

htvteam

ਪਹਿਲੀ ਪ੍ਰੇਮਿਕਾ ਤੋਂ ਲਏ ਇੰਨੇ ਪੈਸੇ ਲਏ ਪਰ ਵਿਆਹ ਦੂਜੀ ਨਾਲ ਕਰਵਾਇਆ, ਪਹਿਲੀ ਨੇ ਗੁੱਸੇ ‘ਚ ਆ ਕੇ ਕਰਤਾ ਇਹ ਕਾਰਾ

Htv Punjabi

ਕਰੋਨਾ: ਵਿਗਿਆਨਿਕ ਦੇਣਗੇ ਸ਼ਰੀਰ ਦੀਆਂ ਕੋਸ਼ਿਕਾਵਾਂ ਨੂੰ ਟ੍ਰੇਨਿੰਗ, ਦੇਖੋ ਇਲਾਜ ਕਰਨ ਦਾ ਕੱਢਿਆ ਕਿਹੜਾ ਨਵਾਂ ਤਰੀਕਾ

Htv Punjabi

Leave a Comment