Htv Punjabi
Punjab

ਜੰਗਲ ਵਿੱਚ ਦੋ ਭਾਈਆਂ ਦੀਆਂ ਲਾਸ਼ਾਂ ਮਿਲਣ ਕਾਰਨ ਦਹਿਸ਼ਤ, ਘਾਹ ਕੱਟਣ ਗਏ ਸਨ, ਗਲੇ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ

ਪਠਾਨਕੋਟ : 26 ਜਨਵਰੀ ਨੂੰ ਕੱਖ ਵੱਢਣ ਗਏ ਚਚੇਰੇ ਭਰਾਵਾਂ ਦੀ ਲਾਸ਼ਾਂ ਘਰ ਤੋਂ 7 ਕਿਲੋਮੀਟਰ ਦੂਰ ਪਿੰਡ ਕੈਨੇਟ ਦੇ ਜੰਗਲ ਵਿੱਚ ਖੂਨ ਨਾਲ ਲਿਬੜੀਆਂ ਮਿਲੀਆਂ l ਮਾਮਲਾ ਪੰਜਾਬ ਹਿਮਾਚਲ ਸੀਮਾ ਨਾਲ ਲੱਗਦੇ ਹਿਮਾਚਲ ਦੇ ਫਤੇਹਪੁਰ ਦਾ ਹੈ l ਐਸਪੀ ਕਾਂਗੜਾ ਰੰਜਨ ਦਾ ਕਹਿਣਾ ਹੈ ਕਿ ਲਾਸ਼ਾਂ ਦਾ ਪੋਸਟਮਾਰਟ ਟਾਂਡਾ ਦੇ ਮੈਡੀਕਲ ਕਾਲਜ ਵਿੱਚ ਕਰਾਇਆ ਜਾ ਰਿਹਾ ਹੈ l ਫਾਰੈਂਸਿਕ ਅਤੇ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਕਿਸੇ ਨਤੀਜੇ ‘ਤੇ ਪਹੁੰਚਿਆ ਜਾ ਸਕਦਾ ਹੇ l
ਪਿੰਡ ਗੰਦੀਰੀ ਦੇ ਰਹਿਣ ਵਾਲੇ ਚਚੇਰੇ ਭਾਈ 26 ਜਨਵਰੀ ਨੂੰ ਪਸ਼ੂਆਂ ਦੇ ਲਈ ਚਾਰਾ ਲੈਣ ਦੇ ਲਈ ਗਏ ਸਨ ਪਰ ਵਾਪਸ ਨਹੀਂ ਮੁੜੇ l ਰਾਤ ਤੱਕ ਘਰ ਵਾਪਸ ਨਾ ਆਉਣ ‘ਤੇ ਪਰਿਵਾਰ ਨੇ ਉਨ੍ਹਾਂ ਦੀ ਹਿਮਾਚਲ ਅਤੇ ਪੰਜਾਬ ਦੇ ਪਠਾਨਕੋਟ ਸਹਿਤ ਹੋਰ ਗੁਆਂਢੀ ਜ਼ਿਲ੍ਹਿਆਂ ਵਿੱਚ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਦੋਨਾਂ ਦੀ ਲਾਸ਼ਾਂ 7 ਕਿਲੋਮੀਟਰ ਦੂਰ ਹਿਮਾਚਲ ਦੇ ਹੀ ਪਿੰਡ ਗਦਰਾਨਾ ਅਤੇ ਕੈਨੇਟ ਦੇ ਕੋਲ ਪੈਂਦੇ ਜੰਗਲਾਂ ਵਿੱਚ ਮਿਲੀਆਂ l
ਛੋਟੇ ਭਾਈ ਰਮਨ ਦੀ ਲਾਸ਼ ਪੁਲਿਸ ਨੇ ਵੀਰਵਾਰ ਨੂੰ ਹੀ ਬਰਾਮਦ ਕਰ ਲਈ ਸੀ l 11 ਸਾਲ ਦੇ ਰਮਨ ਕੁਮਾਰ ਦੀ ਖੂਨ ਨਾਲ ਲਿਬੜੀ ਲਾਸ਼ ਨੂੰ ਭੇੜ ਚਰਾਉਣ ਵਾਲੇ ਨੇ ਦੇਖਿਆ ਤਾਂ ਪੰਚਾਇਤ ਪ੍ਰਧਾਨ ਸਹਿਤ ਸੂਚਨਾ ਇੰਦੌਰਾ ਥਾਣਾ ਮੁਖੀ ਸੁਰਿੰਦਰ ਧੀਮਾਨ ਅਤੇ ਫਤੇਹਪੁਰ ਪੁਲਿਸ ਥਾਣਾ ਮੁਖੀ ਸੁਰੇਸ਼ ਸ਼ਰਮਾ ਨੂੰ ਦਿੱਤੀ l
ਪੁਲਿਸ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚੀ l ਵੀਰਵਾਰ ਨੂੰ ਦੇਰ ਰਾਤ ਹੋਣ ‘ਤੇ ਸਰਚ ਬੰਦ ਕੀਤੀ ਗਈ l ਸ਼ੁੱਕਰਵਾਰ ਨੂੰ ਰਮਨ ਦੀ ਲਾਸ਼ ਤੋਂ 400 ਮੀਟਰ ਦੂਰ ਵੱਡੇ ਭਾਈ 18 ਸਾਲਾ ਅਭਿਸ਼ੇਕ ਦੀ ਲਾਸ਼ ਨੂੰ ਪੁਲਿਸ ਨੇ ਬਰਾਮਦ ਕੀਤਾ l ਪੁਲਿਸ ਨੇ ਜੰਗਲ ਵਿੱਚ ਘਟਨਾ ਵਾਲੀ ਥਾਂ ਤੋਂ ਇੱਕ ਦਾਤ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ l

Related posts

ਮੁੰਡੇ ਕੁੜੀਆਂ ਨੂੰ ਵੇਚਦਾ ਸੀ ਗਲਤ ਸਮਾਨ

htvteam

ਆਹ ਦੇਖੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਦਾ ਕਰਤਾ….

htvteam

ਆਪਣੇ ਘਰ ਦੇ ਬਾਹਰ ਇੱਕਲੀਆਂ ਜਨਾਨੀਆਂ ਨਾ ਖੜਿਆ ਕਰੋ

htvteam

Leave a Comment