ਖੰਨਾ : ਸਮਰਾਲਾ ਦੇ ਪਿੰਡ ਨੌਲੜੀ ਵਿੱਚ ਖੇਤਾਂ ‘ਚ ਆਲੂ ਲੈਣ ਗਈ ਚੌਥੀ ਕਲਾਸ ਦੀ ਸਿਮਰਨ (12) ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ l ਘਟਨਾ ਮੰਗਲਵਾਰ ਸ਼ਾਮ ਦੀ ਹੈ.ਖੇਤ ਵਿੱਚ ਬੱਚੀ ਨੂੰ ਬੁਰੀ ਤਰ੍ਹਾਂ ਨੇ ਘੇਰ ਲਿਆ l ਕੁੱਤਿਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਨਾਲ ਨੋਚਿਆ ਅਤੇ ਉਸ ਦੇ ਕਈ ਅੰਗ ਖਾ ਲਏ l ਇਸ ਨਾਲ ਮੌਕੇ ‘ਤੇ ਹੀ ਬੱਚੀ ਦੀ ਮੌਤ ਹੋ ਗਈ l ਘਟਨਾ ਦਾ ਪਰਿਵਾਰ ਦੇ ਲੋਕਾਂ ਨੂੰ ਕਾਫੀ ਦੇਰ ਬਾਅਦ ਪਤਾ ਲੱਗਾ l ਸਿਮਰਨ ਦੇ ਪਿਤਾ ਜੁਗਲ ਕਰੀਬ 8 ਸਾਲ ਪਹਿਲਾਂ ਬਿਹਾਰ ਤੋਂ ਆਏ ਸਨ l ਉਹ ਖੇਤਾਂ ਵਿੱਚ ਕੰਮ ਕਰਦੇ ਹਨ l ਸਿਮਰਨ ਪਿੰਡ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜਦੀ ਸੀ l ਮੌਤ ਦੇ ਬਾਅਦ ਸਿਮਰਨ ਦਾ ਬੁੱਧਵਾਰ ਨੂੰ ਪਿੰਡ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਗਿਆ l ਇੱਕ ਮਹੀਨੇ ਵਿੱਚ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੇ ਨੋਚਣ ਨਾਲ ਇਹ ਦੂਸਰੀ ਮੌਤ ਹੈ l ਇਸ ਤੋਂ ਪਹਿਲਾਂ 26 ਜਨਵਰੀ ਨੂੰ ਵੀ ਪਿੰਡ ਬਾਹੋਮਾਜਰਾ ਦਾ 4 ਸਾਲ ਦਾ ਬੱਚਾ ਵਿਰਾਜ ਵੀ ਅਵਾਰਾ ਕੁੱਤਿਆਂ ਦੇ ਨੋਚਣ ਦੇ ਬਾਅਦ ਮਾਰਿਆ ਗਿਆ ਸੀ l
previous post