ਚੰਡੀਗੜ੍ਹ : ਦਹੇਜ਼ ਦੀ ਬਕਾਇਆ ਰਾਸ਼ੀ ਨਾ ਮਿਲਣ ਤੇ ਬਹੂ ਦੀ ਹੱਤਿਆ ਦੇ ਇਲਜ਼ਾਮ ਵਿੱਚ ਸੈਕਟਰ 39 ਦੀ ਥਾਣਾ ਪੁਲਿਸ ਨੇ ਸਹੁਰੇ ਅਤੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ l ਮੁਲਜ਼ਮਾਂ ਦੀ ਪਹਿਚਾਣ ਸੈਕਟਰ 56 ਦੀ ਮ੍ਰਿਤਕਾ ਦੇ ਪਤੀ ਮਨੀਸ਼ ਅਤੇ ਸਹੁਰਾ ਅਜੈ ਦੇ ਰੂਪ ਵਿੱਚ ਹੋਈ ਹੈ l ਪੁਲਿਸ ਦੇ ਅਨੁਸਾਰ ਬਿਹਾਰ ਦੇ ਦਰਭੰਗਾ ਜਿਲੇ ਦੇ ਜੀਵਨ ਰਾਮ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਕੁੜੀ ਇੰਦਰ ਦਾ ਵਿਆਹ ਮੁਨੀਸ਼ ਨਾਲ 20 ਮਈ 2019 ਨੂੰ ਕੀਤੀ ਸੀ l ਇਸ ਦੌਰਾਨ ਮੁਨੀਸ਼ ਦੇ ਪਿਤਾ ਨੇ ਉਨ੍ਹਾਂ ਤੋਂ ਸਾਢੇ ਚਾਰ ਲੱਖ ਰੁਪਏ ਨਕਦ ਅਤੇ ਚਾਰ ਤੋਲੇ ਸੋਨੇ ਦੀ ਡਿਮਾਂਡ ਕੀਤੀ ਸੀ l ਉਨ੍ਹਾਂ ਨੇ ਵਿਆਹ ਵਿੱਚ ਚਾਰ ਲੱਖ ਰੁਪਏ ਅਤੇ ਚਾਰ ਤੋਲੇ ਸੋਨੇ ਕੁੜੀ ਦੇ ਵਿਆਹ ਵਿੱਚ ਦਿੱਤਾ ਸੀ l ਬਕਾਇਆ 50 ਹਜ਼ਾਰ ਰੁਪਏ ਦੇ ਲਈ ਉਨ੍ਹਾਂ ਦੀ ਕੁੜੀ ਨੂੰ ਮੁਨੀਸ਼, ਉਸਦੇ ਬਾਪ ਅਜੈ ਅਤੇ ਮਾਂ ਸੋਨੀ ਦੇਵੀ ਤੰਗ ਕਰਦੇ ਰਹਿੰਦੇ ਸੀ l ਵਾਰ-ਵਾਰ ਸਮਝਾਉਣ ਤੋਂ ਬਾਅਦ ਉਨ੍ਹਾਂ ਨੇ ਕੁੜੀ ਨੂੰ ਤੰਗ ਕਰਨਾ ਨਹੀਂ ਛੱਡਿਆ ਅਤੇ ਇੱਕ ਦਿਨ ਉਸਦੀ ਮੌਤ ਦੀ ਸ ੂੂਚਨਾ ਮਿਲੀ ਤਾਂ ਉਨ੍ਹਾਂ ਨੇ ਅਜੇ ਨੂੰ ਫ਼ੋਨ ਕਰਕੇ ਕੁੜੀ ਦੀ ਲਾਸ਼ ਨੂੰ ਬਿਹਾਰ ਉਨ੍ਹਾਂ ਦੇ ਪਿੰਡ ਲਿਆਉਣ ਲਈ ਕਿਹਾ l ਇਸ ਤੇ ਉਨ੍ਹਾਂ ਨੇ ਕਿਹਾ ਕਿ 50 ਹਜ਼ਾਰ ਦੋ ਲਾਸ਼ ਨੂੰ ਬਿਹਾਰ ਲੈ ਜਾਣਗੇ l ਇਸ ਤੇ ਜੀਵਨ ਰਾਮ ਨੇ ਸੈਕਟਰ 39 ਥਾਣਾ ਪੁਲਿਸ ਵਿੱਚ ਕੁੜੀ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ l ਪੁਲਿਸ ਨੇ ਮਾਮਲੇ ਦੀ ਜਾਂਚ ਕਰ ਮ੍ਰਿਤਕਾ ਦੇ ਪਤੀ ਅਤੇ ਸੱਸ ਸਹੁਰੇ ਦੇ ਖਿਲਾਫ਼ ਮਾਮਲਾ ਦਰਜ ਕਰ ਮੁਨੀਸ਼, ਉਸਦ ਪਿਤਾ ਅਜੈ ਨੂੰ ਗ੍ਰਿਫ਼ਤਾਰ ਕਰ ਲਿਆ l
