Htv Punjabi
Punjab

ਮਾਂ ਪੇਕੇ ਗਈ ਤਾਂ ਬਾਪ ਨੇ ਪਿੱਛੇ ਤੋਂ ਕੀਤਾ ਧੀ ਨਾਲ ਆਹ ਕੰਮ, ਜਦੋਂ ਪਤਾ ਲੱਗਿਆ ਤਦ ਤੋਂ ਹੈ ਫਰਾਰ

ਪਟਿਆਲਾ (ਸਿਮਰਨਜੀਤ ਕੌਰ) : ਇੱਥੋਂ ਦੇ ਰਜਿੰਦਰਾ ਹਸਪਤਾਲ ਵਿੱਚ ਸ਼ੁੱਕਰਵਾਰ ਸਵੇਰੇ ਘਨੌਰ ਦੀ 15 ਸਾਲ ਦੀ ਇੱਕ ਬੱਚੀ ਨੇ ਧੀ ਨੂੰ ਜਨਮ ਦਿੱਤਾ ਹੈ l ਹਸਪਤਾਲ ਪ੍ਰਬੰਧਨ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ, ਜਦੋਂ ਬੱਚੀ ਤੋਂ ਪੁੱਛਗਿਛ ਕੀਤੀ ਗਈ ਤਾਂ ਬੱਚੀ ਨੇ ਜੋ ਦੱਸਿਆ ਉਹ ਸੁਣ ਕੇ ਸ਼ਾਇਦ ਕਿਸੇ ਦਾ ਵੀ ਸਿਰ ਸ਼ਰਮ ਨਾਲ ਝੁਕ ਜਾਵੇ l ਬੱਚੀ ਨੇ ਦੱਸਿਆ ਕਿ ਪਿਛਲੇ ਸਾਲ ਜੂਨ ਦੀ ਛੁੱਟੀਆਂ ਵਿੱਚ ਜਦੋਂ ਮੰਮੀ ਨਾਨੀ ਦੇ ਘਰ ਗਈ ਸੀ ਤਦ ਪਾਪਾ ਨੇ ਗੰਦਾ ਕੰਮ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ l
ਮਾਂ ਨੂੰ ਜਦੋਂ ਦਸੰਬਰ ਵਿੱਚ ਬੱਚੀ ਦਾ ਢਿੱਡ ਦੇਖ ਕੇ ਪਤੀ ਦੀ ਇਸ ਕਰਤੂਤ ਦਾ ਪਤਾ ਲੱਗਿਆ l ਦਰਿੰਦੇ ਪਿਤਾ ਨੂੰ ਜਦੋਂ ਇਸ ਗੱਲ ਦੀ ਭਨਕ ਲੱਗੀ ਤਾਂ ਉਹ ਦਸੰਬਰ ਵਿੱਚ ਹੀ ਘਰ ਤੋਂ ਫਰਾਰ ਹੋ ਗਿਆ l ਘਨੌਰ ਪੁਲਿਸ ਨੇ ਦਰਿੰਦੇ ਪਿਤਾ ਦੇ ਖਿਲਾਫ ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ l
ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਬੱਚੀ ਦਾ ਡੀਐਨਏ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਪਿਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ l ਬੱਚੀ 9ਵੀਂ ਕਲਾਸ ਵਿੱਚ ਪੜਦੀ ਹੈ l ਪਿਛਲੇ ਸਾਲ ਜਦ ਸਕੂਲ ਵਿੱਚ ਜੂਨ ਦੀ ਛੁੱਟੀਆਂ ਹੋਈਆਂ ਤਾਂ ਉਹ ਮਾਂ ਦੇ ਨਾਲ ਨਾਨੀ ਦੇ ਘਰ ਜਾਣ ਦੀ ਬਜਾਏ ਆਪਣੇ ਘਰ ਵਿੱਚ ਹੀ ਰਹਿ ਗਈ l ਪਿੱਛੇ ਤੋਂ ਮੌਕਾ ਦੇਖ ਕੇ ਪਿਓ ਨੇ ਧੀ ਨਾਲ ਕੁਕਰਮ ਕੀਤਾ l
ਰਿਸ਼ਤੇਦਾਰਾਂ ਦੇ ਮੁਤਾਬਿਕ, ਜਦੋ ਬੱਚੀ ਦੀ ਪ੍ਰੈਗਨੈਂਸੀ ਦਾ ਦਸੰਬਰ ਵਿੱਚ ਪਤਾ ਲੱਗਾ ਤਾਂ ਮੁਲਜ਼ਮ ਪਿਤਾ ਘਰ ਤੋਂ ਸ਼੍ਰੀ ਫਤਿਹਗੜ ਸਾਹਿਬ ਜੋੜ ਮੇਲੇ ਵਿੱਚ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਗਿਆ ਪਰ ਤਦ ਤੋਂ ਲੈ ਕੇ ਅੱਜ ਤੱਕ ਵਾਪਸ ਨਹੀਂ ਆਇਆ l ਹਸਪਤਾਲ ਵਿੱਚ ਮੌਜੂਦ ਪੀੜਿਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਵਿੱਚ ਦਸੰਬਰ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ l

Related posts

ਸੁੰਨੀ ਗਲੀ ‘ਚ ਬੰਦਾ ਜਨਾਨੀ ਦੇਖੋ ਕੀ ਕਰਦੇ ਸੀ

htvteam

ਰਸਤੇ ਚ LED ਨਾਲ ਹੋ ਗਿਆ ਕੁਝ ਅਜਿਹਾ ਗੁੱਸੇ ‘ਚ ਬੰਦੇ ਨੇ ਮਾਰੀ ਸੜਕ ਨਾਲ

htvteam

ਹੁਲੜਬਾਜ਼ਾਂ ਤੇ ਪੁਲਿਸ ਦਾ ਚੜਿਆ ਰੰਗ

htvteam

Leave a Comment