Htv Punjabi
Punjab

ਕੋਈ ਕੰਧ ‘ਤੇ ਚਿਪਕਾ ਗਿਆ ਆਹ ਕਾਗਜ਼! ਜਿਸ ‘ਚ ਬੰਦੇ ਨੇ ਕੀਤੀ ਵੱਡੀ ਗੱਲ, ਕਹਿੰਦਾ …

ਭਵਾਨੀਗੜ ; ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉੱਥੇ ਇੱਕ ਦੀਵਾਰ ਤੇ ਇੱਕ ਖਤ ਚਿਪਕਿਆ ਮਿਲਿਆ l ਜਿਸ ਤੇ ਲਿਖਿਆ ਹੋਇਆ ਸੀ, ਅੱਲਾ ਹੂ ਅਕਬਰ, ਮੈਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੈ l ਹੁਣ ਮੈਂ ਇਸ ਪਿੰਡ ਦੇ ਹੋਰ ਲੋਕਾਂ ਵਿੱਚ ਵੀ ਵਾਇਰਸ ਫੈਲਾ ਕੇ ਬਦਲਾ ਲਵਾਂਗਾ l ਮੈਂ ਹੁਣ ਤੱਕ 40 ਲੋਕਾਂ ਨੂੰ ਮਿਲ ਚੁੱਕਿਆ ਹਾਂ ਅਤੇ ਸਭ ਨੂੰ ਮਾਰ ਕੇ ਹੀ ਮਰਾਂਗਾ l
ਪਿੰਡ ਦੀ ਪੰਚਾਇਤ ਨੇ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੀਵਾਰ ਤੇ ਲੱਗਿਆ ਪੋਸਟਰ ਕਬਜ਼ੇ ਵਿੱਚ ਲੈ ਲਿਆ ਹੈ l ਲਾਲ ਰੰਗ ਦੀ ਸਿਆਹੀ ਨਾਲ ਲਿਖੇ ਪੋਸਟਰ ਤੇ ਅਣਪਛਾਤੇ ਵਿਅਕਤੀ ਨੇ ਲਿਖਿਆ ਹੈ ਕਿ ਉਹ ਹੁਣ ਤੱਕ 40 ਤੋਂ ਜ਼ਿਆਦਾ ਵਿਅਕਤੀਆਂ ਨੂੰ ਮਿਲ ਚੁੱਕਿਆ ਹੈ l ਉਸ ਨੂੰ ਕੋਈ ਨਹੀਂ ਲੱਭ ਸਕਦਾ l ਉਹ ਸਾਰਿਆਂ ਨੂੰ ਮਾਰ ਕੇ ਹੀ ਮਰੇਗਾ l
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕੋਈ ਵੀ ਕੋਰੋਨਾ ਪਜ਼ੀਟਿਵ ਮਰੀਜ਼ ਨਹੀਂ ਹੈ l ਇਹ ਕਿਸੀ ਵਿਅਕਤੀ ਨੇ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਸਾਜਿਸ਼ ਦੇ ਤਹਿਤ ਪੋਸਟਰ ਲਾਇਆ ਹੈ l ਇਹ ਪਿੰਡ ਦੇ ਲੋਕਾਂ ਵਿੱਚ ਧਰਮ ਦੇ ਨਾਮ ਤੇ ਨਫਰਤ ਫੈਲਾਉਣ ਦੀ ਸਾਜਿਸ਼ ਹੈ l ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ l ਉੱਥੋਂ ਦੇ ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਪੋਸਟਰ ਨੂੰ ਸੈਨੇਟਾਈਜ਼ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ l ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ l ਪੁਲਿਸ ਪੂਰੀ ਗੰਭੀਰਤਾ ਨਾਲ ਇਸ ਦੀ ਜਾਂਚ ਕਰ ਰਹੀ ਹੈ l

Related posts

ਡਾਕਟਰ ਨੇ ਖੋਲ੍ਹ ਕੇ ਰੱਖ ਤੀ ਅਜਿਹੀ ਪੋਲ ਕਿ ਸਰਕਾਰ ਨੂੰ ਪਈਆਂ ਭਾਜੜਾਂ

Htv Punjabi

ਮੀਟਰ ਲਗਾਉਣ ਗਿਆ ਜੇ.ਈ. ਚੜ੍ਹਿਆ ਜਨਾਨੀਆਂ ਦੇ ਧੱਕੇ; ਦੇਖੋ ਵੀਡੀਓ

htvteam

ਲਵ ਮੈਰਿਜ ਕਰਵਾਉਣ ਦੀ ਸੋਚਣ ਵਾਲੇ ਦੇਖਣ ਜ਼ਰਾ ਪਿਆਰ ਕਰਨ ਦੇ ਨਤੀਜੇ

htvteam

Leave a Comment