ਅੰਮਿ੍ਰਤਸਰ : ਪੰਜਾਬ ਵਿੱਚ ਪਿਛਲੇ 1 ਮਹੀਨੇ ਤੋਂ ਕਰਫਿਊ ਦਾ ਮਾਹੌਲ ਹੈ l ਇਸੀ ਦੌਰਾਨ ਸ਼ੁੰਕਰਵਾਰ ਨੂੰ ਅੰਮਿਤਸਰ ਵਿੱਚ ਲੋਕ ਕਰਫਿਊ ਦੀ ਪਾਬੰਦੀ ਦੀ ਉਲੰਘਣਾ ਕਰਦੇ ਨਜ਼ਰ ਆਏ l ਕਿਤੇ ਨਿੱਜੀ ਝਗੜ ਦੀ ਵਜ੍ਹਾ ਕਾਰਨ ਤਾਂ ਕਿਤੇ ਨਾਰਮਲ ਚਹਿਲਕਦਮੀ ਦੇ ਚੱਲਦਿਆਂ ਸ਼ਹਿਰ ਦੇ ਚੌਂਕ ਚੌਰਾਹਿਆਂ ਤੇ ਕਰਫਿਊ ਦੇ ਉਲੰਘਣ ਦੀ ਘਟਨਾਵਾਂ ਆਈਆਂ ਤਾਂ ਉੱਥੇ ਹੀ ਕੇਂਦਰੀ ਜ਼ੇਲ੍ਹ ਵਿੱਚ ਵੀ ਕੁਝ ਕੈਦੀਆਂ ਨੇ ਇੱਥੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ l ਵੱਡੀ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਆਪਸ ਵਿੱਚ ਝਗੜ ਰਹੇ ਨੌਜਵਾਨਾਂ ਵਿੱਚੋਂ ਇੱਕ ਨੇ ਆਪਣੇ ਹੀ ਕੁਝ ਸਾਥੀਆਂ ਦੇ ਨਾਲ ਬਚਾਅ ਕਰਨ ਵਾਲੇ ਦੇ ਹੀ ਘਰ ਤੇ ਪਥਰਾਅ ਕਰਵਾ ਦਿੱਤਾ l ਕਰਫਿਊ ਦੀ ਪਾਬੰਦੀ ਦੇ ਬਾਵਜੂਦ 20 ਤੋਂ ਜ਼ਿਆਦਾ ਦੀ ਭੀੜ ਵੀ ਇੱਕਠੀ ਹੋਈ, ਹੋ ਹੱਲਾ ਅਤੇ ਪਥਰਾਅ ਤੱਕ ਵੀ ਹੋਇਆ l ਹਾਲਾਂਕਿ ਬਾਅਦ ਵਿੱਚ ਪੁਲਿਸ ਸੀਸੀਟੀਵੀ ਫੁਟੇਜ਼ ਦੀ ਮਦਦ ਨਾਲ ਹਮਲਾਵਰਾਂ ਦੀ ਤਲਾਸ਼ ਕਰਨ ਵਿੱਚ ਲੱਗੀ ਹੋਈ ਹੈ l
ਵਿਸ਼ਾਲ ਵਿਹਾਰ ਵਿੱਚ ਰਹਿਣ ਵਾਲੇ ਰਾਹੁਲ ਅਤੇ ਉਨ੍ਹਾਂ ਦੀ ਪਤਨੀ ਅਨੁਰਾਧਾ ਦੇ ਮੁਤਾਬਿਕ ਰਾਹੁਲ ਨੇ ਦੋ ਨੌਜਵਾਨਾਂ ਦੇ ਝਗੜੇ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਸੀ l ਇੱਕ ਵਾਰ ਤਾਂ ਮਾਮਲਾ ਸ਼ਾਂਤ ਹੋ ਗਿਆ ਪਰ ਬਾਅਦ ਵਿੱਚ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਆਪਣੇ ਨਾਲ 20 ਤੋਂ ਜ਼ਿਆਦਾ ਲੋਕਾਂ ਨੂੰ ਲੈ ਕੇ ਆ ਧਮਕਿਆ l ਇਨ੍ਹਾਂ ਨੇ ਆਉਂਦੇ ਹੀ ਗਾਲ੍ਹਾਂ ਕੱਢਣ ਦੇ ਨਾਲ ਨਾਲ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ l ਉਹ ਦੋਨੋਂ ਪਤੀ ਪਤਨੀ ਆਪਣੇ ਬੱਚੇ ਦੇ ਨਾਲ ਘਰ ਵਿੱਚ ਹੀ ਡਰ ਕੇ ਬੈਠੇ ਰਹ l ਬਾਹਰ ਨਿਕਲਦੇ ਤਾਂ ਰੱਬ ਜਾਣੇ ਕੀ ਹੋ ਜਾਂਦਾ l ਬਾਅਦ ਵਿੱਚ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ l ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਕਿਹਾ ਕਿ ਹਮਲਾਵਰ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਸੀਸੀਟੀਵੀ ਦੀ ਮਦਦ ਨਾਲ ਉਨ੍ਹਾਂ ਦੀ ਤਲਾਸ਼ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ l ਜਲਦੀ ਹੀ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ l
