Htv Punjabi
Punjab Religion

ਦਰਬਾਰ ਸਾਹਿਬ ਦੇ ਇਤਿਹਾਸ ‘ਚ ਕੋਰੋਨਾ ਤੋਂ ਬਾਅਦ ਹੋਣ ਲੱਗਾ ਆਹ ਕੰਮ, ਸੰਗਤ ਹੈਰਾਨ ਸਰਕਾਰੀਂ ਬਾਬੂ ਪ੍ਰੇਸ਼ਾਨ!

ਚੰਡੀਗੜ੍ਹ : ਚੰਡੀਗੜ੍ਹ ਵਿੱਚ ਧਾਰਮਿਕ ਸਥਾਨ, ਹੋਟਲ, ਮਾਲ ਖੁੱਲਣ ਜਾ ਰਹੇ ਹਨ।ਉੱਥੇ ਕੇ਼ਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ 8 ਜੂਨ ਤੋਂ ਧਾਰਮਿਕ ਸਥਾਨਾਂ ਦੇ ਲਈ ਜ਼ਾਰੀ ਐਡਵਾਈਜ਼ਰੀ ਦੇ ਕਈ ਪਹਿਲੂਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਮਤ ਨਹੀਂ ਹੈ।ਐਡਵਾਈਜ਼ਰੀ ਵਿੱਚ ਧਾਰਮਿਕ ਸਥਾਨਾਂ ਦੇ ਅੰਦਰ ਸੋਸ਼ਲ ਡਿਸਟੈਂਸਿੰਗ, ਸੈਨੇਟਾਈਜੇਸ਼ਨ ਦੇ ਨਾਲ ਲੰਗਰ, ਕੜਾਹ ਪ੍ਰਸ਼ਾਦ ਵੰਡਣ ਤੇ ਰੋਕ, ਸ਼ਰਧਾਲੂਆਂ ਦੇ ਲਈ ਟੋਕਨ ਸਿਸਟਮ ਤੇ ਪ੍ਰਵੇਸ਼ ਅਤੇ ਦਰਸ਼ਨ ਦੇ ਦੌਰਾਨ ਮਾਸਕ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਪਰ ਐਸਜੀਪੀਸੀ ਨੇ ਸੋਸ਼ਲ ਡਿਸਟੈਸਿੰਗ, ਸੈਨੇਟਾਈਜੇਸ਼ਨ ਦੇ ਇਲਾਵਾ ਐਡਵਾਈਜ਼ਰੀ ਦੇ ਦੂਸਰੇ ਪੁਆਇੰਟ ਤੇ ਇਤਰਾਜ਼ ਜਤਾਇਆ ਹੈ।

ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਲੰਗਰ ਅਤੇ ਕੜਾਹ ਪ੍ਰਸ਼ਾਦ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਮੁੱਖ ਅੰਗ ਹੈ।ਇਨ੍ਹਾਂ ਨੂੰ ਰੋਕਣ ਦਾ ਹੁਕਮ ਜਾਰੀ ਕਰਨਾ ਕਿਸੀ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਹੈ।ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਾਉਣ ਨੂੰ ਕਮੇਟੀ ਤਿਆਰ ਹੈ।ਕੇਂਦਰ ਦੀ ਗਾਈਡਲਾਈਨ ਮਿਲਣ ਦੇ ਬਾਅਦ ਦਿੱਲੀ, ਗੁਜਰਾਤ ਸਮੇਤ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੋਮਵਾਰ ਤੋਂ ਕੰਟੇਨਮੈਂਟ ਜ਼ੋਨ ਦੇ ਬਾਹਰ ਮਾਲ ਸ਼ੁਰੂ ਹੋ ਜਾਣਗੇ।ਕੇਰਲ ਵਿੱਚ ਮਾਲ ਮੰਗਲਵਾਰ ਤੋਂ ਖੁੱਲਣਗੇ।ਉੱਥੇ 8 ਰਾਜਾਂ ਨੇ ਹੁਣ ਤੱਕ ਤੈਅ ਨਹੀਂ ਕੀਤਾ ਹੈ ਕਿ ਉਹ ਮਾਲ ਕਦ ਖੋਲਣਗੇ।

ਡੀਸੀਪੀ ਲਾਅ ਅਤੇ ਆਰਡਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਧਾਰਮਿਕ ਸਥਾਨਾਂ ਤੇ ਜਾਣਾ ਹੈ, ਉਨ੍ਹਾਂ ਨੂੰ ਗਾਈਡਲਾਈਨਜ਼ ਫੋਲੋ ਕਰਨੀਆਂ ਪੈਣਗੀਆਂ।ਇਸ ਦੇ ਇਲਾਵਾ ਸਰਕਾਰ ਵੱਲੋਂ ਜਿਹੜੀਆਂ ਹਿਦਾਇਤਾਂ ਆਈਆਂ ਹਨ, ਉਨ੍ਹਾਂ ਦਾ ਪਾਲਣ ਕਰਨਾ ਲੋਕਾਂ ਦਾ ਵੀ ਫਰਜ਼ ਬਣਦਾ ਹੈ।ਧਾਰਮਿਕ ਸਥਾਨਾਂ ਦੀ ਦੇਖ ਰੇਖ ਕਰਨ ਵਾਲੀ ਕਮੇਟੀਆਂ ਦੀ ਵੀ ਜਿ਼ੰਮੇਦਾਰੀ ਬਣਦੀ ਹੈ ਕਿ ਉਹ ਵੀ ਪਾਲਣ ਕਰਨ।ਇੱਕ ਸਾਬਕਾ ਪ੍ਰਸ਼ਾਸਨਿਕ ਅਫਸਰ ਨੇ ਕਿਹਾ ਕਿ ਧਾਰਮਿਕ ਸਥਾਨ ਦੇ ਅੰਦਰ ਨਿਯਮਾਂ ਦਾ ਪਾਲਣ ਕਰਨਾ ਅਤੇ ਕਰਾਉਣਾ ਸੰਸਥਾ ਦੀ ਜਿ਼ੰਮੇਵਾਰੀ ਹੈ।

Related posts

ਡਰਾਈਵਰ ਬੱਸ ਚਲਾਉਂਦੇ ਫੋਨ ਤੇ ਦੇਖ ਰਿਹਾ ਸੀ ਅਜਿਹੀਆਂ ਰੀਲਾਂ , ਸਵਾਰੀ ਨੇ ਬਣਾਈ ਵੀਡੀਓ

htvteam

ਕਣਕ ਦੇਣ ਬਹਾਨੇ ਸਰਪੰਚ ਕਰਦਾ ਸੀ ਅਜਿਹੀ ਮੰਗ; ਪਿੰਡ ਵਾਲਿਆਂ ਨੇ ਲਗਾਏ ਹੈਰਾਨ ਕਰਨ ਵਾਲੇ ਦੋਸ਼

htvteam

ਗੂਗਲ ਜੈਮਿਨੀ ਐਪ ਤੇ ਜਿਨ੍ਹਾਂ ਨੇ ਬਣਾਈਆਂ ਫੋਟੋਆਂ ਹੁਣ ਲੋਕ ਦੇਖ ਲੈਣ ਆਹ ਵੀਡੀਓ, ਤੁਹਾਡਾ ਸਾਰਾ ਡਾਟਾ ਲੀਕ !

htvteam

Leave a Comment