Htv Punjabi
Punjab Religion

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

ਡੇਰਾ ਬਾਬਾ ਨਾਨਕ : ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਕਰਤਾਰਪੁਰ ਕਾਰੀਡੋਰ ਦੇ ਕਿਨਾਰੇ ਦੀ ਸੜਕ ਬੀਤੇ ਦਿਨ ਜਾਰੀ ਬਾਰਿਸ਼ ਦੀ ਵਜ੍ਹਾ ਕਾਰਨ ਧੱਸ ਗਈ।ਕਈ ਜਗ੍ਹਾ ਤੋਂ ਕਾਰੀਡੋਰ ਦੇ ਕਿਨਾਰੇ ਲਾਈ ਇੰਟਰਲਾਕਿੰਗ ਟਾਈਲਾਂ ਵੀ ਜ਼ਮੀਨ ਵਿੱਚ ਧੱਸ ਚੁੱਕੀ ਹਨ।ਨਾਲ ਹੀ ਪਕਖੋਕੇ ਟਾਹਲੀ ਸਾਹਿਬ ਦਾ ਸੰਪਰਕ ਮਾਰਗ ਟੁੱਟ ਗਿਆ ਹੈ।ਇਸ ਨੂੰ ਲੈ ਕੇ ਐਤਵਾਰ ਨੂੰ ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਖਿਲਾਫ ਦੀ ਨਾਅਰੇਬਾਜ਼ੀ ਕੀਤੀ ਹੈ।ਇਸ ਕਾਰੀਡੋਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਉਤਸਵ ਦੇ ਮੌਕੇ ਤੇ ਜਨਤਾ ਨੂੰ ਸਮਰਪਿਤ ਕੀਤਾ ਗਿਆ ਸੀ।

ਕਿਸਾਨ ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਨੇ ਕਿਹਾ ਕਿ ਐਨਐਚਆਈ ਵੱਲੋਂ ਜਲਦਬਾਜ਼ੀ ਵਿੱਚਚ ਸੀਗਲ ਕੰਪਨੀ ਦੁਅਆਰਾ ਕਰੋੜਾਂ ਦੀ ਲਾਗਤ ਨਾਲ ਨਿਰਮਾਦ ਕੀਤੇ ਗਏ ਕਰਤਾਰਪੁਰ ਕਾਰੀਡੋਰ ਦੇ ਕਿਨਾਰੇ ਜ਼ਮੀਨ ਵਿੱਚ ਧੱਸ ਗਈ।ਇਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ।ਨੁਕਸਾਨ ਦੀ ਵਜ੍ਹਾ ਦੇ ਬਾਰੇ ਵਿੱਚ ਕਿਸਾਨਾਂ ਨੇ ਦੱਸਿਆ ਕਿ ਕਾਰੀਡੋਰ ਦੇ ਪਾਣੀ ਦੀ ਨਿਕਾਸੀ ਦੇ ਲਈ ਬਣਾਈ ਗਈ ਡਰੋਨ ਵਾਟਰ ਅਤੇ ਪੁਲੀਆਂ ਦੀ ਸਫਾਈ ਨਾ ਹੋਣ ਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ।

ਪ੍ਰਦਰਸ਼ਨਕਾਰੀਆਂ ਦੀ ਮੰਨੀਏ ਤਾਂ ਕਰਤਾਰਪੁਰ ਕਾਰੀਡੋਰ ਖੁੱਲਣ ਦੇ ਮੌਕੇ ਤੇ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਕਿਸਾਨਾਂ ਨੂੰ ਇਹ ਵਿਸ਼ਵਾਸ਼ ਦਿਵਾਾ ਕੇ ਉਨ੍ਹਾਂ ਦੀ ਜ਼ਮੀਨ ਲੈ ਲਈ ਸੀ ਕਿ ਉਨ੍ਹਾਂ ਦੇ ਖੇਤਾਂ ਵਿੱਚ ਜਾਣ ਵਾਲੇ ਡੇਰਿਆਂ ਦੇ ਮੁੱਖ ਰਸਤਿਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਪਰ ਇਹ ਭਰੋਸਾ ਵੀ ਝੂਠਾ ਹੀ ਨਿਕਲਿਆ।ਇਸ ਕਾਰਨ ਹੁਣ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੀ ਮੰਗ ਹੈ ਕਿ ਕਰਤਾਰਪੁਰ ਕਾਰੀਡੋਰ ਦੇ ਧੱਸੇ ਕਿਨਾਰਿਆਂ ਦਾ ਤੁਰੰਤ ਨਿਰਮਾਣ ਕਰਵਾਹਿਆ ਜਾਵੇ ਅਤੇ ਡੇਰਿਆਂ ਨੂੰ ਜਾਣ ਵਾਲੇ ਰਸਤੇ ਪੱਕੇ ਕੀਤੇ ਜਾਣ।ਇਸ ਦੇ ਇਲਾਵਾ ਧੁੱਸੀ ਬੰਨ ਤੇ ਪਏ ਕਟਾਵ ਨੂੰ ਵੀ ਭਰਿਆ ਜਾਵੇ, ਤਾਂ ਕਿ ਬਾਰਿਸ਼ ਦੇ ਮੌਸਮ ਦੇ ਦੌਰਾਨ ਕਿਸਾਨਾਂ ਦੀ ਫਸਲਾਂ ਤਬਾਹ ਹੋਣ ਤੋਂ ਬਚ ਸਕਣ।ਉੱਧਰ, ਇਸ ਸੰਬੰਧ ਵਿੱਚ ਜਦ ਕਾਰੀਡੋਰ ਦਾ ਨਿਰਮਾਣ ਕਰਵਾ ਰਹੇ ਅਧਿਕਾਾਰੀ ਅਜੀਤ ਪਾਲ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਧੱਸੀ ਹੋਈ ਸੜਕਾਂਦ ੇ ਕਿਨਾਰਿਆਂ ਨੂੰ ਤੁਰੰਤ ਭਰਿਆ ਜਾ ਰਿਹਾ ਹੈ।

ਪਾਕਿਸਤਾਨ ਦੇ ਨਾਰੋਵਾਲ ਜਿ਼ਲ੍ਹੇ ਵਿੱਚ ਰਾਵੀ ਨਦੀ ਦੇ ਕੋਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਤਿਹਾਸ ਕਰੀਬ 500 ਸਾਲ ਪੁਰਾਣਾ ਹੈ।ਮੰਨਿਆ ਜਾਂਦਾ ਹੈ ਕਿ 1522 ਵਿੱਚ ਸਿੱਖਾਂ ਦੇ ਗੁਰੂ ਨਾਨਕ ਦੇਵ ਨੇ ਇਸ ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਕੇ ਹੀ ਬਿਤਾਏ ਸਨ।ਲਾਹੌਰ ਤੋਂ ਇਸ ਦੀ ਦੂਰੀ 120 ਕਿਲੋਮੀਟਰ ਹੈ ਤਾਂ ਗੁਰਦਾਸਪੁਰ ਇਲਾਕੇ ਵਿੱਚ ਭਾਰਤੀ ਸੀਮਾ ਤੋਂ ਇਹ ਲਗਭਗ 7 ਕਿਲੋਮੀਟਰ ਦੂਰ ਹੇ।ਲੱਖਾਂ ਲੋਕਾਂ ਦੀ ਆਸਥਾ ਦਾ ਸਨਮਾਨ ਕਰਦੇ ਹੋਏ ਭਾਰਤ ਅਤੇ ਪਾਕਿਸਤਾਨ ਦੀ ਸਰਕਾਰਾਂ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਸਥਿਤ ਪਵਿੱਤਰ ਗੁਰਦੁਆਰੇ ਨੂੰ ਜੋੜਨ ਦੇ ਲਈ ਕਾਰੀਡੋਰ ਬਣਾਉਣ ਦਾ ਫੈਸਲਾ ਲਿਆ ਸੀ।26 ਨਵੰਬਰ 2018 ਨੂੰ ਭਾਰਤ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਪੈਂਸੇਜਰ ਅਰਮਿਨਲ ਦੀ ਨੀਂਹ ਰੱਖੀ ਤਾਂ ਠੀਕ ਦੋ ਦਿਨ ਬਾਅਦ 28 ਨਵੰਬਰ ਨੂੰ ਪਾਕਿਸਤਾਨ ਨੇ ਸੀਮਾ ਦੇ ਦੂਜੇ ਪਾਸੇ ਨੀਂਹ ਪੱਥਰ ਰੱਖਿਆ ਸੀ।ਇਸ ਦੇ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਇਸ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ।

Related posts

ਪੁਰਾਣੀ ਤੋਂ ਪੁਰਾਣੀ ਖਾਂਸੀ ਇੱਕ ਗਿਲਾਸ ਨਾਲ ਮਿੰਟਾਂ ‘ਚ ਹੋ ਜਾਏਗੀ ਛੂ-ਮੰਤਰ

htvteam

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

htvteam

ਕਰਫਿਊ ਤੇ ਤਾਲਾਬੰਦੀ ‘ਚ ਵੀ ਨਹੀਂ ਟਿਕਦੇ ਲੋਕ, ਇਸ ਕੰਮ ਦੀ ਤਾਂ ਹੁਣ ਫਾਂਸੀ ਹੋਊ? ਬਲਾਚੌਰ ਦੇ ਇਸ ਪਿੰਡ ‘ਚ ਹੋਈ ਪੁਲਿਸ ਈ ਪੁਲਿਸ !

Htv Punjabi

Leave a Comment