Htv Punjabi
Punjab

ਅੰਮ੍ਰਿਤਸਰ ‘ਚ ਸਪਾ ਸੈਂਟਰ ਦੀ ਆੜ ‘ਚ ਚੱਲ ਰਿਹਾ ਸੀ ਆਹ ਧੰਦਾ, ਪੁਲਿਸ ਦਾ ਪਿਆ ਛਾਪਾ ਤਾਂ ਅੰਦਰ ਦੀ ਹਾਲਤ ਦੇਖ ਸਾਰੇ ਹੋਏ ਪਾਣੀ ਪਾਣੀ 

ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਾਸ਼ ਏਰੀਏ ਮਾਲਰੋਡ ਵਿੱਚ ਸਥਿਤ ਇੱਕ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ।ਪੁਲਿਸ ਨੇ ਵੀਰਵਾਰ ਦੇਰ ਰਾਤ ਇਸ ਸਪਾ ਸੈਂਟਰ ਵਿੱਚ ਛਾਪਾ ਮਾਰ ਕੇ 9 ਬੰਦਿਆਂ ਅਤੇ 2 ਵਿਦੇਸ਼ੀ ਔਰਤਾਂ ਸਮੇਤ 3 ਔਰਤਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਵਿਦੇਸ਼ੀ ਔਰਤਾਂ ਉਜ਼ਬੇਕਿਸਤਾਨ ਦੀਆਂ ਹਨ।ਗ੍ਰਿਫਤਾਰ ਹੋਰ ਔਰਤ ਦਿੱਲੀ ਦੀ ਰਹਿਣ ਵਾਲੀ ਹੈ।ਇਹੀ ਔਰਤ ਇਨ੍ਹਾਂ ਵਿਦੇਸ਼ੀ ਔਰਤਾਂ ਨੂੰ ਸਪਾ ਸੈਂਟਰ ਵਿੱਚ ਲਿਆਈ ਸੀ।

ਪੁਲਿਸ ਅਨੁਸਾਰ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਤਿੰਨੋਂ ਔਰਤਾਂ ਦੇ ਦਿੱਲੀ ਵਿੱਚ ਕਿਸ ਔਰਤ ਦੇ ਨਾਲ ਸੰਬੰਧ ਸਨ।ਇਨਾਂ ਔਰਤਾਂ ਨੂੰ ਦੇਹ ਵਪਾਰ ਦੇ ਲਈ ਸਪਾ ਸੈਂਟਰ ਵਿੱਚ ਕਿਸ ਨੇ ਭੇਜਿਆ।ਜਦ ਸਾਰੇ ਸਪਾ ਸੈਂਟਰ ਬੰਦ ਸਨ ਤਾਂ ਇਸ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਕਦੋਂ ਤੋਂ ਚੱਲ ਰਿਹਾ ਸੀ।ਇਨ੍ਹਾਂ ਬਿੰਦੂਆਂ ‘ਤੇ ਪੁਲਿਸ ਜਾਂਚ ਕਰ ਰਹੀ ਹੈ।ਇਨ੍ਹਾਂ ਔਰਤਾਂ ਦਾ ਮੈਡੀਕਲ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿੱਥੇ ਇਨ੍ਹਾਂ ਨੂੰ ਦੋ ਦਿਨ ਦੇ ਰਿਮਾਰਡ ਤੇ ਭੇਜਿਆ ਗਿਆ ਹੈ।ਪੁਲਿਸ ਨੂੰ ਸ਼ੱਕ ਹੈ ਕਿ ਲਾਕਡਾਊਨ ਦੌਰਾਨ ਇਸ ਸਪਾ ਕੇਂਦਰ ਵਿੱਚ ਸੈਕਸ ਰੈਕੇਟ ਚੱਲ ਰਿਹਾ ਸੀ।

ਡੀਸੀਪੀ ਮਨਵਿੰਦਰ ਸਿੰਘ ਦੇ ਅਨੁਸਾਰ ਇਨ੍ਹਾਂ ਔਰਤਾਂ ਦੀ ਆਰਥਿਕ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਇਨ੍ਹਾਂ ਨੂੰ ਦੇਹ ਵਪਾਰ ਵਿੱਚ ਧਕੇਲਿਆ ਗਿਆ ਹੈ।ਇਸ ਸਪਾ ਸੈਂਟਰ ਨੂੰ ਇੱਕ ਵਿਅਕਤੀ ਤੇ ਲੈ ਰੱਖਿਆ ਸੀ।ਇਸ ਵਿਅਕਤੀ ਦੇ ਸੰਬੰਧ ਦਿੱਲੀ ਵਿੱਚ ਬੈਠੀ ਔਰਤਾਂ ਦੇ ਨਾਲ ਵੀ ਹਨ।ਇੰਸਪੈਕਟਰ ਪਰਵੀਨ ਕੁਮਾਰ ਨੂੰ ਇਸ ਗੱਅ ਦੀ ਜਾਣਕਾਰੀ ਮਿਲੀ ਸੀ ਕਿ ਉੱਥੇ ਸੈਕਸ ਰੈਕਟ ਚੱਲ ਰਿਹਾ ਹੈ।ਛਾਪੇ ਦੇ ਦੌਰਾਨ 9 ਬੰਦੇ ਅਤੇ 3 ਔਰਤਾਂ ਨੂੰ ਗਲਤ ਹਾਲਤ ਵਿੱਚ ਅਰੈਸਟ ਕੀਤਾ ਗਿਆ।ਵਿਦੇਸ਼ੀ ਔਰਤਾਂ ਦਾ ਵਰਕ ਪਰਮਿਟ ਅਗਸਤ ਮਹੀਨੇ ਤੱਕ ਦਾ ਹੈ।ਪੁਲਿਸ ਨੇ ਗ੍ਰਿਫਤਾਰ ਬੰਦਿਆਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।

Related posts

ਆਹ ਦੇਖੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਦਾ ਕਰਤਾ….

htvteam

ਕੁੜੀ ਦੇ ਚੱਕਰ ‘ਚ ਸਿਰਫਿਰਿਆ ਆਸ਼ਕ ਬਣਿਆ ਵਹਿਸ਼ੀ; ਦੇਖੋ ਵੀਡੀਓ

htvteam

ਦੇਖੋ ਕਿਵੇਂ ਦਿੱਲੀ ਦੀਆਂ ਸੜਕਾਂ ਤੇ ਭਜਾ ਭਜਾ ਕੁੱ+ਟੇ ਆਪ ਲੀਡਰ ?

htvteam