Htv Punjabi
Fitness Health Punjab Video

ਗੋਡੇ ਬਦਲਾਉਣ ਤੋਂ ਪਹਿਲਾਂ ਇੱਕ ਵਾਰ ਸੁਣੋ ਇਸ ਡਾਕਟਰ ਦੀ ਗੱਲ, ਦੇਖੋ ਗੋਡਿਆਂ ਦੇ ਦਰਦ ਦੀ ਤੁਹਾਡੀ ਕਿਹੜੀ ਹੈ ਸਟੇਜ ?

ਨਿਊਜ਼ ਡੈਸਕ : ਕੋਈ ਵੇਲੇ ਸੀ ਜਦੋਂ ਪੰਜਾਬੀਆਂ ਨੂੰ ਸਭ ਤੋਂ ਵੱਧ ਤੰਦਰੁਸਤ ਤੇ ਸਭ ਤੋਂ ਵੱਧ ਨਰੋਏ ਸ਼ਰੀਰਾਂ ਵਾਲੇ ਮੰਨਿਆ ਜਾਂਦਾ ਸੀ।  ਇਸ ਦਾ ਕਾਰਨ ਸੀ ਪੰਜਾਬੀਆਂ ਦਾ ਉਸ ਵੇਲੇ ਸਭ ਤੋਂ ਵੱਧ ਮਿਹਨਤਕਸ਼ ਹੋਣਾ ਤੇ ਉਨ੍ਹਾਂ ਦਾ ਸਭ ਤੋਂ ਵੱਧ ਸ਼ੁੱਧ ਖਾਣਾ ਪੀਣਾ। ਸਮਾਂ ਬਦਲਿਆ ਪੰਜਾਬੀਆਂ ਨੇ ਖੇਤਾਂ ਅਤੇ ਆਪਣੇ ਵਪਾਰਿਕ ਅਦਾਰਿਆਂ ਚ ਕੰਮ ਮਜ਼ਦੂਰਾਂ ਤੋਂ ਕਰਾਉਣਾ ਸ਼ੁਰੂ ਕਰ ਦਿੱਤਾ ਤੇ ਘਰਾਂ ਚ ਸੁਵਾਣੀਆਂ ਨੇ ਵੀ ਅੱਗੋਂ ਹੱਥੀਂ ਘਰਦਾ ਕੰਮ ਛੱਡਕੇ ਨੌਕਰ ਨੌਕਰਾਣੀਆਂ ਰੱਖ ਲਈਆਂ। ਇੰਝ ਨਰੋਏ ਸ਼ਰੀਰਾਂ ਨੂੰ ਅਰਾਮ ਦੀ ਆਦਤ ਪੈ ਗਈ ਤੇ ਇਸ ਆਦਤ ਨੇ ਸ਼ਰੀਰਾਂ ਅੰਦਰ ਬਿਮਾਰੀਆਂ ਨੂੰ ਸੱਦਾ ਦੇ ਦਿੱਤਾ। ਉੱਤੋਂ ਪੰਜਾਬ ‘ਚ ਇੱਕ ਹਮਲਾ ਹੋਰ ਹੋਇਆ ਨਸ਼ੇ ਦਾ।  ਨਸ਼ਿਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ।  ਇਸ ਉੱਤੇ ਸਿਆਸਤ ਤਾਂ ਅੱਜ ਤੱਕ ਹੋ ਰਹੀ ਹੈ ਪਰ ਇਹ ਖਤਮ ਹੋਣ ਦੀ ਥਾਂ ਹੁਣ ਆਪਣੇ ਰੂਪ ਬਦਲ ਬਦਲ ਕੇ ਲੋਕਾਂ ਦੀ ਜਾਨ ਲੈ ਰਿਹਾ ਹੈ। ਨਰੋਏ ਸ਼ਰੀਰਾਂ ਨੂੰ ਆ ਤਾਂ ਮੌਤ ਨੇ ਆਪਣੀ ਬੁੱਕਲ ਚ ਲੈ ਲਿਆ ਹੈ ਤੇ ਜਾਂ ਫੇਰ ਬਿਮਾਰੀਆਂ ਨੇ।  ਇਨ੍ਹਾਂ ਬਿਮਾਰੀਆਂ ਵਿਚੋਂ ਇੱਕ ਹੈ ਗੋਡੇ ਦੁਖਣਾ। ਅੱਜ ਤੁਸੀਂ ਇਹ ਗੱਲ ਆਮ ਸੁਣੀ ਹੋਵੇਗੀ ਕਿ ਫਲਾਣੇ ਬੰਦੇ ਨੇ ਗੋਡੇ ਬਦਲਵਾਏ ਨੇ ਜਾਂ ਉਸ ਬੰਦੇ ਦੇ ਗੋਡੇ ਘੱਸ ਗਏ ਨੇ ਜਾਂ ਉਹ ਬੰਦੇ ਦੇ ਗੋਡਿਆਂ ਦੀ ਗਰੀਸ ਖਤਮ ਹੋ ਗਈ ਹੈ। ਆਖ਼ਰ ਇਹ ਸਭ ਕਿਵੇਂ ਹੁੰਦਾ ਹੈ ? ਕਿਵੇਂ ਇੱਕ ਫੌਜੀ ਕੋਠੇ ਤੋਂ ਛਾਲ ਮਾਰ ਕੇ ਵੀ ਮੁੜ ਉੱਠ ਕੇ ਭੱਜ ਲੈਂਦਾ ਹੈ ਤੇ ਕਿਵੇਂ ਇੱਕ ਬੰਦਾ ਗੋਡਿਆਂ ਦੇ ਦਰਦ ਦੀ ਗੱਲ ਕਹਿ ਕੇ ਤੁਰ ਵੀ ਨਹੀਂ ਪਾਉਂਦਾ ? ਇਹ ਤੇ ਕੁਝ ਹੋਰ ਗੱਲਾਂ ਸਬੰਧੀ ਜਾਣਕਾਰੀ ਲੈਣ ਤੇ ਗੋਡਿਆਂ ਦਾ ਦਰਦ ਕਿਵੇਂ ਸ਼ੁਰੂ ਹੁੰਦਾ ਹੈ ਇਸਦਾ ਕਿ ਇਲਾਜ਼ ਹੈ ਤੇ ਕੀ ਇਸ ਨੂੰ ਖ਼ਰਾਬ ਹੋਣ ਤੋਂ ਰੋਕਿਆ ਜਾ ਸਕਦਾ ਹੈ ?
ਇਹ ਜਾਨਣ ਲਈ ਹਕੀਕਤ ਟੀਵੀ ਦੇ ਸੀਨੀਅਰ ਐਡੀਟਰ ਕੁਲਵੰਤ ਸਿੰਘ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਫਿਜ਼ਿਓਥਰੈਪੀ ਵਿਭਾਗ ਦੇ ਮੁਖੀ ਤੇ ਪ੍ਰਸਿੱਧ ਫਿਜ਼ਿਓਥਰੈਪਿਸਟ ਡਾ ਪੰਕਜ ਪ੍ਰੀਤ ਸਿੰਘ ਨਾਲ ਕੈਮਰੇ ‘ਤੇ ਵਿਸ਼ੇਸ਼ ਗੱਲਬਾਤ ਕੀਤੀ।  ਜਿਸ ਵਿੱਚ ਡਾ ਪੰਕਜ ਪ੍ਰੀਤ ਸਿੰਘ ਹੁਰਾਂ ਨੇ ਦੱਸਿਆ ਕਿ ਸਾਡੇ ਗੋਡਿਆਂ ਦੀ ਅੰਦਰੋਂ ਬਣਤਰ ਕਿਵੇਂ ਦੀ ਹੈ।  ਇਹ ਕਿਵੇਂ ਖ਼ਰਾਬ ਹੁੰਦੇ ਨੇ।  ਇਨ੍ਹਾਂ ਦੇ ਖ਼ਰਾਬ ਹੋਣ ਦੀਆਂ ਕਿੰਨੀਆਂ ਸਟੇਜਾਂ ਹੁੰਦੀਆਂ ਨੇ। ਜੇਕਰ ਇਹ ਖ਼ਰਾਬ ਹੋ ਜਾਣ ‘ਤੇ ਇਨ੍ਹਾਂ ਦਾ ਬਿਨਾਂ ਦਵਾਈ ਕੀ ਇਲਾਜ਼ ਹੈ ਤੇ ਸਭ ਤੋਂ ਜਰੂਰੀ ਇਹ ਕਿ ਇਨ੍ਹਾਂ ਨੂੰ ਖ਼ਰਾਬ ਹੋਣੋ ਕਿਵੇਂ ਬਚਾਇਆ ਜਾ ਸਕਦਾ ਹੈ।
ਤੁਸੀਂ ਵੀ ਇਸ ਪੂਰੀ ਗੱਲਬਾਤ ਨੂੰ ਲਾਈਵ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਹਾਸਲ ਕਰ ਸਕਦੇ ਹ…..

Related posts

ਮੋਗਾ ਦੇ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ, ਪੰਜਾਬ ਪੁਲਿਸ ਨੇ ਕੀਤੀ ਪੁਸ਼ਟੀ

htvteam

ਲੁਟੇਰਿਆਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ; ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

htvteam

ਐਵੇਂ ਗਏ ਕੈਨੇਡਾ ਤਾਂ ਏਅਰਪੋਰਟ ‘ਤੇ ਮਿਲੇਗੀ ਪੂਰੀ ਫੈਮਿਲੀ ਨੂੰ PR, ਦੇਖੋ ਕਿਵੇਂ ?

htvteam