Htv Punjabi
Punjab

ਲਾੜੀ ਨੇ ਕਰਤਾ ਨਵਾਂ ਕਾਂਡ, ਲਾੜੇ ਨੂੰ ਕੱਢਕੇ ਬਾਹਰ ਫੇਰ ਦਿਖਾਇਆ ਆਪਣਾ ਰੰਗ

ਫਿਰੋਜ਼ਪੁਰ : ਲਾੜੀ ਨੂੰ ਘਰ ਤੋਂ ਬਾਹਰ ਕੱਢ ਦੇਣ ਦੇ ਮਾਮਲੇ ਤਾਂ ਬਹੁਤ ਸੁਣ ਹੋਣਗੇ ਪਰ ਕੀ ਤੁਸੀਂ ਕਦੇ ਲਾੜੇ ਨੂੰ ਮਾਰਕੁੱਟ ਕਰਨ ਤੋਂ ਬਾਅਦ ਘਰ ਤੋਂ ਬਾਹਰ ਕੱਢਣ ਦਾ ਮਾਮਲਾ ਦੇਖਿਆ ਜਾਂ ਸੁਣਿਆ ਹੈ।ਪੰਜਾਬ ਦੇ ਫਿਰੋਜ਼ਪੁਰ ਨਿਵਾਸੀ ਨੌਜਵਾਨ ਨਾਲ ਅਜਿਹਾ ਹੀ ਹੋਇਆ ਹੈ।ਅਮਰੀਕਾ ਵਿੱਚ ਸਹੁਰਿਆਂ ਦੇ ਪੈਸਿਆਂ ਨਾਲ ਨਵਾਂ ਮਕਾਨ ਖਰੀਦ ਕੇ ਲਾੜੀ ਨੇ ਮਾਰਕੁੱਟ ਕਰਨ ਤੋਂ ਬਾਅਦ ਲਾੜੇ ਨੂੰ ਘਰ ਤੋਂ ਬਹਰ ਕੱਢ ਦਿੱਤਾ ਹੈ।ਲਾੜੀ ਨੇ ਲਾੜੇ ਦੇ ਪਰਿਵਾਰ ਤੋਂ 35 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਥਾਣਾ ਸਦਰ ਜੀਰਾ ਪੁਲਿਸ ਨੇ ਬੁੱਧਵਾਰ ਨੂੰ ਲਾੜੇ ਦੇ ਪਿਤਾ ਦੇ ਬਿਆਨ ਤੇ ਮੁਲਜ਼ਮ ਲਾੜੀ ਸਮੇਤ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੀੜਿਤ ਬਸੰਤ ਸਿੰਘ ਵਾਸੀ ਪਿੰਡ ਬੋਤੀਆਂ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਮੁਲਜ਼ਮਾਂ ਨੇ ਉਸ ਦੇ ਮੁੰਡੇ ਕੁਲਵਿੰਦਰ ਸਿੰਘ ਦਾ ਵਿਆਹ ਪ੍ਰਿਤਪਾਲ ਕੌਰ ਪੁੱਤਰੀ ਅਜੈਬ ਸਿੰਘ ਵਾਸੀ ਪਿੰਡ ਗਜਨ ਸਿੰਘ ਵਾਲਾ ਜਿਲਾ ਮੋਗਾ (ਮੌਜੂਦਾ ਸਮੇਂ ਵਿੱਚ ਅਮਰੀਕਾ) ਨਾਲ ਕਰਵਾ ਦਿੱਤਾ।

ਬਸੰਤ ਸਿੰਘ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਅਮਰੀਕਾ ਵਿੱਚ ਘਰ ਲੈਣ ਦੇ ਲਈ ਉਨ੍ਹਾਂ ਤੋਂ 35 ਲੱਖ ਰੁਪਏ ਲਏ ਸਨ।ਜਦ ਉਨ੍ਹਾਂ ਦਾ ਮੁੰਡਾ ਕੁਲਵਿੰਦਰ ਸਿੰਘ ਅਮਰੀਕਾ ਵਿੱਚ ਪ੍ਰਿਤਪਾਲ ਕੌਰ ਦੇ ਕੋਲ ਗਿਆ ਤਾਂ ਮੁਲਜ਼ਮਾਂ ਨੇ ਉਸ ਨਾਲ ਮਾਰ ਕੁੱਟ ਕਰਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ।ਬਕੌਲ ਬਸੰਤ ਉਸ ਨੇ ਜਦ ਮੁਲਜ਼ਮਾਂ ਤੋਂ 35 ਲੱਖ ਰੁਪਏ ਵਾਪਸ ਮੰਗੇ ਤਾਂ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਦੁਬਾਰਾ ਪੈਸਿਆਂ ਦੀ ਮੰਗ ਕੀਤੀ ਤਾਂ ਕੁਲਵਿੰਦਰ ਸਿੰਘ ਨੂੰ ਅਮਰੀਕਾ ਤੋਂ ਕਢਵਾ ਦੇਣਗੇ।

ਮਾਮਲੇ ਦੀ ਤਫਤੀਸ਼ ਕਰ ਰਹੇ ਏਐਸਆਈ ਅਵਨੀਤ ਸਿੰਘ ਦੇ ਮੁਤਾਬਿਕ ਬਸੰਤ ਸਿੰਘ ਦੇ ਬਿਆਨ ਤੇ ਮੁਲਜ਼ਮ ਲਾੜੀ ਪ੍ਰਿਤਪਾਲ ਕੌਰ, ਹਾਕਮ ਸਿੰਘ ਧਾਲੀਵਾਲ ਨਿਵਾਸੀ ਸਾਂਦੇ ਹਾਸ਼ਮ (ਮੌਜੂਦਾ ਅਮਰੀਕਾ), ਅਜੈਬ ਸਿੰਘ ਅਤੇ ਅਜੈਬ ਦੀ ਪਤਨੀ ਜਸਵਿੰਦਰ ਕੌਰ ਵਾਸੀ ਪਿੰਡ ਗਜਨ ਸਿੰਘ ਵਾਲਾ ਜਿਲਾ ਮੋਗਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Related posts

ਸਕੂਲ ਨੂੰ ਬੰ/। ਬ ਨਾਲ ਉਡਾਉਣ ਵਾਲੀ ਧਮਕੀ ਮਾਮਲੇ ਚ ਜਾਣੋ ਸੱਚ !

htvteam

ਦੇਖੋ ਕਿਵੇਂ ਜਮੀਨ ਨੂੰ ਲੈ ਕੇ ਚੱਲੀ …?

htvteam

ਅਜਿਹੇ ਹੋਟਲਾਂ ‘ਚ ਜਾਕੇ ਖਾਣਾ ਖਾਣ ਵਾਲੇ ਸਾਵਧਾਨ

htvteam

Leave a Comment