Htv Punjabi
corona news Health India

ਪ੍ਰਧਾਨ ਮੰਤਰੀ ਨੇ ਦੇਸ਼ ਦੀ ਇਸ ਧੀ ਦੀ ਦੱਬ ਕੇ ਕੀਤੀ ਤਰੀਫ, ਬੱਸ ਉਸੇ ਦੀ ਹੀ ਗੱਲ ਕਰੀ ਗਏ!

ਪੁਣੇ : ਪੰਚਾਇਤੀ ਰਾਜ ਦਿਵਸ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲ ਕਰਕੇ ਸਰਪੰਚ ਪਿ੍ਰਯੰਕਾ ਰਾਮਦਾਸ ਮੇਦਨਕਰ ਸੁਰਖੀਆਂ ਵਿੱਚ ਆ ਗਈ l ਪਿ੍ਰਯੰਕਾ ਪੁਣੇ ਦੇ ਖੇੜ ਤਹਿਸੀਲ ਦੇ ਤਹਿਤ ਆਉਣ ਵਾਲੇ ਮੇਦਨਕਰਵਾੜੀ ਗ੍ਰਾਮ ਪੰਚਾਇਤ ਦੀ ਸਰਪੰਚ ਹੈ l ਪਿ੍ਰਯੰਕਾ ਨੇ ਪਿੰਡ ਵਿੱਚ ਕੋਰੋਨਾ ਦੀ ਐਂਟਰੀ ਨੂੰ ਜਿਸ ਤਰ੍ਹਾਂ ਰੋਕਿਆ, ਉਸ ਦੀ ਪ੍ਰਧਾਨ ਮੰਤਰੀ ਨੇ ਵੀ ਤਾਰੀਫ ਕੀਤੀ ਹੈ l ਪਿ੍ਰਯੰਕਾ ਨੇ ਆਪਣੇ ਪਿੰਡ ਵਿੱਚ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਨੂੰ ਲਾਗੂ ਕਰਵਾਇਆ l
ਪਿੰਡ ਦੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਦੇ ਇਸਤੇਮਾਲ ਦੇ ਪ੍ਰਤੀ ਜਾਗਰੂਕ ਕੀਤਾ l ਪ੍ਰਧਾਨ ਮੰਤਰੀ ਨਾਲ ਗੱਲਬਾਤ ਦੇ ਦੌਰਾਨ ਜਦ ਪਿ੍ਰਯੰਕਾ ਨੇ ਉਨ੍ਹਾਂ ਨੂੰ ਇਹ ਸਾਰੀ ਗੱਲਾਂ ਦੱਸੀਆਂ ਤਾਂ ਉਹ ਕਾਫੀ ਪ੍ਰਭਾਵਿਤ ਹੋਏ l ਮੋਦੀ ਨੇ ਪਿ੍ਰਯੰਕਾ ਨਾਲ ਕਰੀਬ 6 ਮਿੰਟ ਤੱਕ ਗੱਲ ਕੀਤੀ l ਇਸ ਦੌਰਾਨ ਉਨ੍ਹਾਂ ਨੇ ਪੀਐਮ ਨੂੰ ਇੱਕ ਕਵਿਤਾ ਵੀ ਸੁਣਾਈ l ਪੁਣੇ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 800 ਤੋਂ ਜ਼ਿਆਦਾ ਕੇਸ ਮਿਲ ਚੁੱਕੇ ਹਨ l
ਪਿ੍ਰਯੰਕਾ ਨੇ ਦੱਸਿਆ, ਮੈਂ ਜਿਸ ਇਲਾਕੇ ਵਿੱਚ ਰਹਿੰਦੀ ਹਾਂ ਉਹ ਉਦਯੋਗਿਕ ਖੇਤਰ ਵਿੱਚ ਆਉਂਦਾ ਹੈ lਅ ਜਿਹੇ ਵਿੱਚ ਇਲਾਕੇ ਵਿੱਚ 70 ਪ੍ਰਤੀਸ਼ਤ ਅਜਿਹੇ ਲੋਕ ਹਨ ਜਿਹੜੇ ਦੂਸਰੇ ਰਾਜਾਂ ਜਾਂ ਸ਼ਹਿਰਾਂ ਤੋਂ ਆ ਕੇ ਵਸੇ ਹਨ l ਇਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਮਜ਼ਦੂਰ ਅਤੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਲੋਕ ਹਨ l ਜਿਨ੍ਹਾਂ ਦੇ ਕੋਲ ਰਾਸ਼ਨ ਕਾਰਡ ਹੈ, ਉਨ੍ਹਾਂ ਨੂੰ ਅਸੀਂ ਸਿੱਧੇ ਤੌਰ ਤੇ ਰਾਸ਼ਨ ਉਪੱਲਬਧ ਕਰਵਾ ਰਹੇ ਹਾਂ ਤੇ ਜਿਨ੍ਹਾਂ ਨੂੰ ਰਾਸ਼ਨ ਦੀ ਦਿੱਕਤ ਹੈ ਉਨ੍ਹਾਂ ਨੂੰ ਉੱਥੇ ਦੇ ਲੋਕਾਂ ਅਤੇ ਕੰਪਨੀਆਂ ਦੇ ਸੀਐਸਆਰ ਫੰਡ ਦਾ ਇਸਤੇਮਾਲ ਕਰ ਖਾਣਾ ਪਹੁੰਚਾਉਣ ਦਾ ਇੰਤਜ਼ਾਮ ਕਰਾਇਆ l
ਪਿ੍ਰਯੰਕਾ ਪੁਣੇ ਦੇ ਐਮਆਈਟੀ ਕਾਲਜ ਤੋਂ ਪੋਸਟ ਗਰੈਜੁਏਟ ਹੈ l ਕੋਰੋਨਾ ਦੀ ਇਸ ਲੜਾਈ ਵਿੱਚ ਉਸ ਦੇ ਪਿਤਾ ਰਾਮਦਾਸ ਮੇਦਨਕਰ ਅਤੇ ਪਤੀ ਸੁਦਰਸ਼ਨ ਚੌਧਰੀ ਵੀ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰ ਰਹੇ ਹਨ l ਉਨ੍ਹਾਂ ਦੇ ਪਤੀ ਨੇੜੇ ਦੇ ਪਿੰਡ ਸੋਰਤਾਪਵਾੜੀ ਦੇ ਸਰਪੰਚ ਹਨ l ਦੋਨੋਂ ਆਪਣੇ ਪਿੰਡ ਦੇ ਸੈਨੇਟਾਈਜੇਸ਼ਨ ਤੋਂ ਲੈ ਕੇ ਘਰ ਘਰ ਮਾਸਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ l
ਪਿ੍ਰਯੰਕਾ ਦੇ ਪਤੀ ਸੁਦਰਸ਼ਨ ਚੌਧਰੀ ਵੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਜੁੜੇ ਹਨ l ਸੁਦਰਸ਼ਨ ਪੀਐਮ ਮੋਦੀ ਦੇ ਸਵੱਛ ਭਾਰਤ ਅਭਿਆਨ ਤੋਂ ਇਸ ਤਰ੍ਹਾਂ ਪ੍ਰਭਾਵਿਤ ਹਨ ਕਿ ਉਨ੍ਹਾਂ ਨੇ ਵਿਆਹ ਦੀ ਰਸਮਾਂ ਵਿੱਚ ਇੱਕ ਰਸਮ ਪਿੰਡ ਵਿੱਚ ਸਫਾਈ ਅਭਿਆਨ ਦੀ ਰੱਖੀ ਸੀ l ਪਿ੍ਰਯੰਕਾ ਦੱਸਦੀ ਹੈ ਕਿ ਵਿਆਹ ਵਾਲੇ ਦਿਨ ਉਨ੍ਹਾਂ ਨੇ ਸਵੇਰੇ ਪਹਿਲਾਂ ਦੋ ਘੰਟੇ ਪਿੰਡ ਦੀ ਸਫਾਈ ਕੀਤੀ ਅਤੇ ਫੇਰ ਦੁਪਹਿਰ ਵਿੱਚ ਬੰਨਿਆ ਸੀ l ਉਨ੍ਹਾਂ ਦਾ ਕਹਿਣਾ ਕਿ ਉਹ ਅੱਜ ਵੀ ਇਸ ਅਭਿਆਨ ਨਾਲ ਜੁੜੇ ਹੋਏ ਹਨ ਅਤੇ ਹਰ ਐਤਵਾਰ ਨੂੰ ਆਪਣੇ ਇਲਾਕੇ ਦੀ ਸਫਾਈ ਦਾ ਕੰਮ ਕਰਦੇ ਹਨ l

Related posts

ਲੌਕ ਡਾਊਨ ਦੀਆਂ ਚਰਚਾਂਵਾਂ ਦੌਰਾਨ ਸਰਕਾਰ ਨੇ ਹੋਟਲਾਂ ਰੈਸਟੋਰੈਂਟਾਂ ਸਬੰਧੀ ਕੀਤਾ ਵੱਡਾ ਐਲਾਨ

Htv Punjabi

ਲਓ ਜੀ ਨਵੇਂ ਸਾਲ ਦੇ ਆਉਣ ਤੋਂ ਪਹਿਲਾ ਆਈ ਮਾੜੀ ਖਬਰ

htvteam

ਕੰਡੋਮ ਨਾਲ ਸਬੰਧ ਬਣਾਉਣ ਦੇ 11 ਨੁਕਸਾਨ ਨਹੀਂ ਜਾਣਦੇ ਲੋਕ

htvteam

Leave a Comment