Htv Punjabi
Punjab

ਜੇਕਰ ਤੁਹਾਡਾ ਬਲੱਡ ਗਰੁੱਪ ਐ ਓ ਤਾਂ ਤੁਹਾਨੂੰ ਕੋਰੋਨਾ ਤੋਂ ਐ ਘੱਟ ਖਤਰਾ, ਦੇਖੋ ਹੋਰ ਬਲੱਡ ਗਰੁੱਪਾਂ ਵਾਲਿਆਂ ਦਾ ਹਾਲ

ਚੰਡੀਗੜ੍ਹ : ਜਿਓਂ ਜਿਓਂ ਕੋਰੋਨਾ ਵਾਇਰਸ ਦਾ ਕਹਿਰ ਦੁਨੀਆਂ ਭਰ ਵਿੱਚ ਫੈਲਦਾ ਜਾ ਰਿਹਾ ਹੈ ਤਿਓਂ ਤਿਓਂ ਇਸ ਵਾਇਰਸ ਨਾਲ ਪੈਦ ਵਾਲੇ ਪ੍ਰਭਾਵਾਂ ਸੰਬੰਧੀ ਵੀ ਖੋਜਾਂ ਵੱਧਦੀਆਂ ਜਾ ਰਹੀਆਂ ਹਨ।ਏਸੇ ਸਿਲਸਿਲੇ ਤਹਿਤ ਚੀਨ ਦੇ ਜਿਸ ਵੁਹਾਨ ਸ਼ਹਿਰ ਦੇ ਅੰਦਰ ਕੋਰੋਨਾ ਦਾ ਸਭ ਤੋਂ ਪਹਿਲਾਂ ਮਰੀਜ਼ ਪਾਇਆ ਗਿਆ ਸੀ, ਉੱਥੋਂ ਦੇ ਰਿਨਮਿਨ ਹਸਪਤਾਲ, ਜਿਨਿੰਤਾਨ ਹਸਪਤਾਲ ਅਤੇ ਸ਼ੇਨਜੇਨ ਹਸਤਪਾਲ ‘ਚ ਕੀਤੀਆਂ ਗਈਆਂ ਖੋਜਾਂ ਨੂੰ ਜੇਕਰ ਸੱਚ ਮੰਨੀਏੇ ਤਾਂ ਇਹ ਵਾਕਿਆ ਹੀ ਇਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ।ਏਸ ਸੰਬੰਧੀ ਵੁਹਾਨ ਦੇ ਸ਼ੇਂਟ ਮਾਈਕਸ ਹਸਪਤਾਲ ਅੰਦਰ ਤੈਨਾਤ ਭਾਰਤੀ ਮੂਲ ਦੇ ਡਾਕਟਰ ਪ੍ਰਦੀਪ ਚੌਬੇ ਦਾਅਵਾ ਕਰਦੇ ਹਨ ਕਿ ਜਿਹੜੀਆਂ ਖੋਜਾਂ ਇਨਸਾਨੀ ਬਲੱਡ ਗਰੁੱਪਾਂ ਨੂੰ ਲੈ ਕੇ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਬੜੇ ਹੈਰਾਨੀਜਨਕ ਤੱਕ ਸਾਹਮਣੇ ਆਏ ਹਨ।ਡਾਕਟਰ ਚੌਬੇ ਅਨੁਸਾਰ ਜਿਸ ਇਨਸਾਨ ਦਾ ਬਲੱਡ ਗਰੁੱਪ ਓ ਹੈ ਉਸ ਉੱਤੇ ਕੋਰੋਨਾ ਦੀ ਮਾਰ ਸਭ ਤੋਂ ਘੱਟ ਪਈ ਹੈ ਪਰ ਬੀ ਅਤੇ ਏਬੀ ਬਲੱਡ ਗਰੁੱਪ ਉੱਤੇੇ ਕੋਰੋਨਾ ਦਾ ਕੋਈ ਵੱਖਰਾ ਪ੍ਰਭਾਵ ਵੇਖਣ ਨੂੰ ਨਹੀਂ ਮਿਲਿਆ।

ਏਸ ਸੰਬੰਧ ਵਿੱਚ ਚੀਨੀ ਮਾਹਿਰ ਡਾਕਟਰ ਇਹ ਦਾਅਵਾ ਕਰਦੇ ਹਨ ਕਿ ਜਿਸ ਇਨਸਾਨ ਦਾ ਬਲੱਡ ਗਰੁੱਪ ਏ ਹੈ ਉਸ ਉੱਤੇੇ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਅਟੈਕ ਕੀਤਾ ਹੈ।ਦੱਸ ਦਈਏ ਕਿ ਚੀਨੀਆਂ ਨੇ ਇਹ ਖੋਜ 2173 ਅਜਿਹੇ ਲੋਕਾਂ ਤੇ ਕੀਤੀ ਹੈ ਜਿਹੜੇ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਦੰਸੇ ਜਾਂਦੇ ਹਨ।ਜਿਹੜੀ ਕਿ ਕੋਰੋਨਾ ਉੱਤੇ ਆਪਣੀ ਕਿਸਮ ਦੀ ਪਹਿਲੀ ਖੋਜ ਮੰਨੀ ਜਾਂਦੀ ਹੈ।ਦੱਸ ਦਈਏ ਕਿ ਇਹ ਖੋਜ ਚੀਨ ਅੰਦਰ ਛੱਪਦੇ ਇੱਕ ਖੋਜ ਰਸਾਲੇ ਮੈਡਰਕਸਿਵ ‘ਚ ਛਾਪੀ ਗਈ ਹੈ ਤੇ ਇਸ ਤੋਂ ਬਾਅਦ ਏਸ ਨੂੰ ਚੀਨ ਦੇ ਸਭ ਤੋਂ ਮਕਬੂਲ ਅਖਬਾਰ ਗਲੋਬਲ ਟਾਈਮ ਨੇ ਵੀ ਪ੍ਰਮੁਕਤਾ ਨਾਲ ਛਾਪਿਆ ਹੈ।

ਇੱਧਰ ਦੂਜੇ ਪਾਸੇ ਨਵੀਂ ਦਿੱਲੀ ਦੇ ਅਪੋਲੋ ਹਸਪਤਾਲ ‘ਚ ਤੈਨਾਤ ਡਾਕਟਰ ਗੌਰਵ ਖੈਰਈਆ ਦਾਅਵਾ ਕਰਦੇ ਹਨ ਕਿ ਕੁਝ ਮਾਮਲੇ ਅਜਿਹੇ ਜ਼ਰੂਰ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੁਝ ਖਾਸ ਬੀਮਾਰੀਆਂ ਨੇ ਇੱਕ ਖਾਸ ਬਲੱਡ ਗਰੁੱਪ ਵਾਲੇ ਵਿਅਕਤੀ ਨੂੰ ਜਲਦੀ ਸਿ਼ਕੰਜੇ ਵਿੱਚ ਲਿਆ ਹੈ ਪਰ ਉਹ ਚੀਨ ਵੱਲੋਂ ਕੀਤੀ ਗਈ ਖੋਜ ਨੂੰ ਏਸ ਲਈ ਬਹੁਤੀ ਭਰੋਸੇ ਯੋਗ ਨਹੀਂ ਮੰਨਦੇ ਕਿਉਂਕਿ ਇਹ ਸਿਰਫ 2173 ਬੰਦਿਆਂ ਤੇ ਹੀ ਕੀਤੀ ਗਈ ਹੈ ਜਦਕਿ ਕੋਰੋਨਾ ਵਾਇਰਸ ਅਜੇ ਹੁਣੇ ਹੀ ਸਾਹਮਣੇ ਆਇਆ ਹੈ।ਲਿਹਾਜ਼ਾ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗਾ ਕਿ ਚੀਨ ਦੀ ਇਹ ਖੋਜ ਬਿਲਕੁਲ ਠੀਕ ਹੈ।ਡਾਕਟਰ ਗੌਰਵ ਖਰੱਈਆ ਅਨੁਸਾਰ ਜੇਕਰ ਚੀਨ ਦਾ ਇਹ ਦਾਅਵਾ ਸੱਚ ਹੈ ਤਾਂ ਕੋਰੋਨਾਂ ਵਾਇਰਸ ਦਾ ਇਲਾਜ ਕਰਨ ਦੌਰਾਨ ਦਿੱਤੀ ਜਾਣ ਵਾਲੀ ਦਵਾਈ ਸਾਰੇ ਬਲੱਡ ਗਰੁੱਪਾਂ ਤੇ ਇੱਕੋ ਜਿਹਾ ਕੰਮ ਕਰੇਗੀ, ਜਿਹੜਾ ਕਿ ਅਜੇ ਬਹਿਸ ਦਾ ਵਿਸ਼ਾ ਹੈ।

Related posts

ਭਾਰਤ ਜੋੜੋ ਯਾਤਰਾ ਨੂੰ ਲੈ ਕੇ ਬੀਬੀ ਭੱਠਲ ਨੇ ਆਹ ਕੀ ਆਖ’ਤਾ

htvteam

ਆਹ ਮੁੰਡਾਂ ਤੇ ਜਨਾ-ਨੀ ਫੜੇ ਗਏ ਰੰ-ਗੇ-ਹੱਥੀਂ

htvteam

ਤਾਲਾ ਤੋੜ ਕੇ ਘਰ ਵਿੱਚ ਵੜੇ ਚੋਰਾਂ ਨੇ ਕੀਮਤੀ ਸਮਾਨ ਉਡਾਇਆ,ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

Leave a Comment