Htv Punjabi
Punjab

ਸੁਹਾਗ ਦਾ ਚੂੜਾ ਪਾ ਕੇ ਦੁਲਹਨ ਦੀ ਤਰ੍ਹਾਂ ਸਜੀ ਪ੍ਰੇਮਿਕਾ ਅਤੇ ਫੇਰ ਪ੍ਰੇਮੀ ਜੋੜੇ ਨੇ ਖਾਧਾ ਜ਼ਹਿਰ

ਮੋਗਾ : ਇੱਥੋਂ ਪਿੰਡ ਸਿੰਗਾਵਾਲਾ ਦੇ ਕੋਲ ਇੱਕ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l ਪ੍ਰੇਮੀ ਨੌਜਵਾਨ ਬਾਊਂਸਰ ਸੀ, ਜਦਕਿ ਪ੍ਰੇਮਿਕਾ ਦਸਵੀਂ ਦੀ ਵਿਦਿਆਰਥਣ ਸੀ l ਦੋਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ l ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਵਿੱਚ ਕਈ ਦਿਨਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਵਿਆਹ ਦੇ ਲਈ ਪਰਿਵਾਰ ਦੇ ਰਾਜ਼ੀ ਨਾ ਹੋਣ ‘ਤੇ ਉਨ੍ਹਾਂ ਨੇ ਇਹ ਕਦਮ ਚੁੱਕਿਆ l
ਆਤਮਹੱਤਿਆ ਕਰਨ ਤੋਂ ਪਹਿਲਾਂ ਦਸਵੀਂ ਜਮਾਤ ਵਿੱਚ ਪੜਨ ਵਾਲੀ 18 ਸਾਲਾ ਰਮਨਦੀਪ ਕੌਰ ਪੁੱਤਰੀ ਜਗਰਾਜ ਸਿੰਘ ਨੇ ਸੁਹਾਗ ਦਾ ਚੂੜਾ ਪਾਉਣ ਦੇ ਨਾਲ ਨਾਲ ਦੁਲਹਨ ਦੀ ਤਰ੍ਹਾਂ ਸਜੀ ‘ਤੇ ਨਾਲ ਹੀ ਪ੍ਰੇਮੀ ਨੌਜਵਾਨ 22 ਸਾਲਾ ਰਾਜਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਬਲਦੇਵ ਸਿੰਘ ਦੀ ਲਾਸ਼ ਵੀ ਪਈ ਸੀ l ਰਾਜਦੀਪ ਸਿੰਘ ਦੇ ਮਾਤਾ ਪਿਤਾ ਦਾ ਕਾਫੀ ਸਮੇਂ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ l ਉਸ ਦਾ ਇੱਕ ਭਾਈ ਵਿਦੇਸ਼ ਵਿੱਚ ਰਹਿੰਦਾ ਹੈ l ਰਾਜਦੀਪ ਸਮਾਰੋਹਾਂ ਵਿੱਚ ਬਾਊਂਸਰ ਦਾ ਕੰਮ ਕਰਦਾ ਸੀ l
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਐਸਪੀਐਸ ਪੀਐਸ ਪਰਮਾਰ ਅਤੇ ਥਾਣਾ ਸਿਟੀ ਸਾਊਥ ਦੇ ਮੁਖੀ ਕਰਮਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਪਹੁੰਚੇ l ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ l ਹਾਲਾਂਕਿ ਮੌਕੇ ਤੋਂ ਹਲੇ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ l ਪ੍ਰੇਮੀ ਜੋੜੇ ਦੇ ਰਿਸ਼ਤੇਦਾਰ ਵੀ ਮੌਕੇ ‘ਤੇ ਪਹੁੰਚ ਗਏ ਸਨ l ਮੁੰਡੇ ਦੇ ਵਿਦੇਸ਼ ਵਿੱਚ ਰਹਿਣ ਵਾਲੇ ਭਾਈ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ l
ਦੱਸ ਦਈਏ ਕਿ ਮੋਗਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਪ੍ਰੇਮੀ ਜੋੜੇ ਦੀ ਆਤਮਹੱਤਿਆ ਦੀ ਇਹ ਦੂਸਰੀ ਘਟਨਾ ਹੈ l ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਬਧਨੀਕਲਾਂ ਦੇ ਪਿੰਡ ਰਾਨੀਆਂ ਵਿੱਚ ਵੀ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਦਰੱਖਤ ‘ਤੇ ਲਟਕਦੀਆਂ ਮਿਲੀਆਂ ਹਨ l ਇਹ ਪ੍ਰੇਮੀ ਜੋੜ੍ਹਾ ਵੀ ਵਿਆਹ ਨਾ ਹੋਣ ਤੋਂ ਪਰੇਸ਼ਾਨ ਸੀ l ਪ੍ਰੇਮੀ ਜੋੜੇ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਫਾਂਸੀ ਲਾ ਲਈ ਸੀ l ਜ਼ਿਲ੍ਹੇ ਵਿੱਚ ਹੁਣ ਸਿੰਗਾਵਾਲਾ ਵਿੱਚ ਹੋਈ ਪ੍ਰੇਮੀ ਜੋੜੇ ਦੀ ਆਤਮਹੱਤਿਆ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ l

Related posts

ਗੁੱਸੇ ‘ਚ ਆਈ ਗਾਂ ਔਰਤ ਲਈ ਬਣ ਗਈ ਕਾਲ; ਦੇਖੋ CCTV ਵੀਡੀਓ

htvteam

ਦੋਸਤ ਬੁਲਾਏ ਬਾਹਰ ਤੇ ਵੱਢ ‘ਤੇ ਤਲਵਾਰਾਂ ਨਾਲ, ਕਤਲ ਤੋਂ ਬਾਅਦ ਕੀਤਾ ਵਿੱਕੀ ਗੌਂਡਰ ਵਾਲ਼ਾ ਡਾਂਸ, ਦੇਖੋ ਕਾਤਲਾਂ ਦੇ ਹੌਂਸਲੇ ?

Htv Punjabi

ਖਨੌਰੀ ਬਾਰਡਰ ਤੇ ਵਿਗੜੇ ਹਾਲਾਤ, ਕਿਸਾਨ ਦੀ ਮੌ…..

htvteam

Leave a Comment