Htv Punjabi
Uncategorized

ਕਰਫਿਊ ਤੇ ਲਾਕਡਾਊਨ ਦੌਰਾਨ ਪਤੀ ਦਾ ਵਿਗੜਿਆ ਪਾਰਾ, ਗੁੱਸੇ ‘ਚ ਅਜਿਹਾ ਕੀਤਾ ਕਾਰਾ ਕਿ ਬੱਚੇ ਮਾਰਦੇ ਫਿਰਦੇ ਨੇ ਚੀਕਾਂ

ਮੁਕਤਸਰ : ਜਿ਼ਲ੍ਹੇ ਦੇ ਪਿੰਡ ਕਾਨੀਆਂਵਾਲੀ ‘ਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਮਗਰੋਂ ਖੁਦ ਫਾਹਾ ਲੈ ਲਿਆ ਗਿਆ।ਰਾਜ ਸਿੰਘ ਨਾਂ ਦੇ ਇਸ ਬੰਦੇ ਵੱਲੋਂ ਕੀਤੇ ਗਏ ਇਸ ਕਤਲ ਸੰਬੰਧੀ ਕਰਫਿਊ ਅਤੇ ਲਾਕਡਾਊਨ ਦੇ ਇਸ ਮਾਹੌਲ ਅੰਦਰ ਦਹਿਸ਼ਤ ਫੈਲੀ ਹੋਈ ਹੈ।ਦੱਸ ਦਈਏ ਕਿ 40 ਸਾਲਾ ਰਾਜ ਸਿੰਘ ਆਪਣੀ 35 ਸਾਲਾ ਪਤਨੀ ਅਮਰਜੀਤ ਕੌਰ ਨਾਲ ਘਰੋਂ ਬਾਲਣ ਲੈਣ ਲਈ ਗਿਆ ਸੀ ਤੇ ਉੱਥੇ ਮੌਕੇ ਤੇ ਪੈਦਾ ਹੋਏ ਹਾਲਾਤ ਕਾਰਨ ਰਾਜ ਸਿੰਘ ਨੇ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਦਿਆਂ ਪਹਿਲਾਂ ਖੂਨ ‘ਚ ਲਥਪਥ ਪਈ ਅਮਰਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤੇ ਜਦੋਂ ਕਾਰਨ ਜਾਣਨ ਦੀ ਕੋਸਿ਼ਸ਼ ਕੀਤੀ ਤਾਂ ਪਤਾ ਲੱਗਾ ਕਿ ਰਾਜ ਸਿੰਘ ਨੇ ਵੀ ਖੁਦ ਫਾਹਾ ਲੈ ਲਿਆ ਹੈ।ਪੁਲਿਸ ਅਨੁਸਾਰ 3 ਬੱਚਿਆਂ ਦੇ ਬਾਪ ਰਾਜ ਸਿੰਘ ਸੰਬੰਧੀ ਮਿਲੀ ਜਾਣਕਾਰੀ ਮੁਤਾਬਿਕ ਬਾਲਣ ਲੈਣ ਗਏ ਇਸ ਜੋੜੇ ਦਾ ਮੌਕੇ ਤੇ ਕਿਸੇ ਗੱਲ ਨੂੰ ਲੈ ਕੇ ਬਹਿਸ ਬਹਿਸਈਆ ਹੋ ਗਿਆ ਤੇ ਇਸ ਦੌਰਾਨ ਰਾਜ ਸਿੰਘ ਨੇ ਆਪਣੇ ਹੱਥ ਫੜੀ ਦਾਤਰ ਨਾਲ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ।ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅੱਗੇ ਤਫਤੀਸ਼ ਜਾਰੀ ਹੈ।

Related posts

ਚੋਰ ਰਾਤ ਵੇਲੇ ਖੋਲ੍ਹ ਰਹੇ ਸੀ ਮੱਝ, ਮਾਲਕਿਨ ਨੇ ਰੋਲਾ ਪਾਇਆ ਤਾਂ ਮੱਝ ਛੱਡ ਮਾਲਕਿਨ ਹੀ ਚੁੱਕ ਕੇ ਲੈ ਗਏ

Htv Punjabi

ਮੰਤਰੀ ਨੂੰ ਕਮਲ ਦੇ ਨਿਸ਼ਾਨ ਵਾਲਾ ਮਾਸਕ ਪਾਉਂਣਾ ਪਿਆ ਭਾਰੀ, ਮਾਮਲਾ ਦਰਜ

htvteam

ਅਜਿਹਾ ਅਨੋਖਾ ਨਾਈਟ ਕਲੱਬ, ਜਿੱਥੇ ਸੰਸਕ੍ਰਿਤ ਗਾਣਿਆਂ ‘ਤੇ ਨੱਚਦੇ ਹਨ ਲੋਕ

Htv Punjabi

Leave a Comment