ਗੁਰਾਇਆ : ਜਿਸ ਦਿਨ ਤੋਂ ਬਲਾਤਕਾਰੀਆਂ ਨੂੰ ਸਜ਼ਾ ਏ ਮੌਤ ਦਿੱਤੇ ਜਾਣ ਦਾ ਕਾਨੂੰਨ ਪਾਸ ਹੋਇਐ ਲਗਭਗ ਉਸੇ ਦਿਨ ਤੋਂ ਸਮਾਜ ਚਿੰਤਕਾਂ ਨੇ ਇਸ ਗੱਲ ਦਾ ਰੌਲਾ ਪਾਇਆ ਹੋਇਆ ਕਿ ਇਸ ਕਾਨੂੰਨ ਦੇ ਪਾਸ ਹੋਣ ਮਗਰੋਂ ਜਿਹੜੇ ਬਅਲਾਤਕਾਰੀ ਪਹਿਲਾਂ ਕੁੜੀਆਂ ਅਤੇ ਔਰਤਾਂ ਨੂੰ ਜਿ਼ੰਦਾ ਛੱਡ ਦਿੰਦੇ ਸੀ, ਉਹ ਹੁਣ ਉਨ੍ਹਾਂ ਦਾ ਏਸ ਨਈ ਕਤਲ ਕਰ ਦੇਣਗਾ ਕਿਉਂਕਿ ਉਨ੍ਹਾਂ ਨੂੰ ਇਹ ਡਰ ਹੋਵੇਗਾ ਕਿ ਜਿ਼ੰਦਾ ਬਚੀ ਬਲਾਤਕਾਰ ਦੀ ਸਿ਼ਕਾਰ ਉਸ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾ ਸਕਦੀ ਐ ਤੇ ਸਮਾਜ ਚਿੰਤਕਾਂ ਦੇ ਉਸ ਡਰ ਨੂੰ ਸੱਚ ਕਰ ਵਿਖਾਉਂਦੀ ਇੱਕ ਘਟਨਾ ਵਾਪਰੀਐ ਗੁਰਾਇਆ ਦੇ ਪਿੰਡ ਤਲਵਨ ਵਿੱਚ ਜਿੱਥੇੇ ਹਵਸ ‘ਚ ਅੰਨੇ ਹੋਏ ਇੱਕ ਨਸ਼ੇੜੀ ਨੇ ਜਦੋਂ ਇੱਕ ਗੂੰਗੀ ਬੋਲੀ ਕੁੜੀ ਨਾਲ ਬਲਾਤਕਾਰ ਕਰ ਦਿੱਤਾ ਤਾਂ ਏਸ ਮਗਰੋਂ ਉਸ ਨੇ ਕੁੜੀ ਏਸ ਲਈ ਮਾਰ ਦਿੱਤੀ ਕਿ ਇਹ ਇਸ਼ਾਰਿਆਂ ਨਾਲ ਵੀ ਉਸ ਨੂੰ ਫਸਾ ਸਕਦੀ ਐ।
ਹੋਲੀ ਦੀ ਰਾਤ ਗਾਇਬ ਹੋਈ 13 ਸਾਲਾਂ ਦੀ ਗੂੰਗੀ ਬੋਲੀ ਦਲਿਤ ਲੜਕੀ ਜਦੋਂ ਘਰੋਂ ਕੋਈ ਚੀਜ਼ ਲੈਣ ਗਈ ਵਾਪਸ ਨਾ ਮਿਲੀ ਤਾਂ ਪਰਿਵਾਰ ਨੇ ਪਹਿਲਾਂ ਉਸ ਦੀ ਖੁਦ ਤਲਾਸ਼ ਕੀਤੀ ਤੇ ਜਦੋਂ ਕੁੜੀ ਨਾ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸਿ਼ਕਾਇਤ ਕਰ ਦਿੱਤੀ।ਪੁਲਿਸ ਨੇ ਬੜੀ ਮਸ਼ੱਕਤ ਤੋਂ ਬਾਅਦ ਜਦੋਂ ਕੁੜੀ ਦੀ ਲਾਸ਼ ਬਰਾਮਦ ਕੀਤੀ ਤਾਂ ਮੁੱਢਲੀ ਜਾਂਚ ਦੌਰਾਨ ਇਹ ਪਤਾ ਲੰਗਾ ਕਿ ਹੱਤਿਆ ਗਲ ਘੋਟ ਕੇ ਕੀਤੀ ਗਈ ਐ ਤੇ ਫੇਰ ਦੇਖਦੇੇ ਹੀ ਦੇਖਦੇੇ ਪੁਲਿਸ 26 ਸਾਲਾ ਹੱਤਿਆਰੇ ਮਲੀ ਕੁਮਾਰ ਤੱਕ ਜਾ ਪਹੁੰਚੀ।

ਦੱਸ ਦਈਏ ਕਿ ਮਨੀ ਕੁਮਾਰ ਮ੍ਰਿਤਕ ਕੁੜੀ ਦਾ ਗੁਆਂਢੀ ਐ ਤੇ ਕੁੜੀ ਉਸ ਨਾਲ ਇੰਨੀ ਘੁਲੀ ਮਿਲੀ ਹੋਈ ਸੀ ਕਿ ਬਿਨਾਂ ਡਰੇ ਉਸ ਦੇ ਮੋਟਰ ਸਾਈਕਲ ਤੇ ਆਸਾਨੀ ਨਾਲ ਜਾ ਬਹਿੰਦੀ ਸੀ।ਫੜੇ ਜਾਣ ਤੋਂ ਬਾਅਦ ਮਨੀ ਕੁਮਾਰ ਪੁਲਿਸ ਕੋਲ ਖੁਦ ਮੰਨਿਆ ਕਿ ਘਟਨਾ ਦੌਰਾਨ ਉਸ ਨੇ ਬੱਚੀ ਨੂੰ ਇਸ਼ਾਰਾ ਕੀਤਾ ਕਿ ਆਜਾ ਮੋਟਰ ਸਾਈਕਲ ਤੇ ਬੈਠ ਤੇ ਕੁੜੀ ਛਾਲ ਮਾਰ ਕੇ ਝੱਟ ਜਾ ਬੈਠੀ ਤੇ ਪੁੱਛਣ ਲੱਗੀ ਕਿ ਕਿੱਥੇ ਜਾਣਾ ਹੈ ਤਾਂ ਮਲੀ ਕਹਿਣ ਲੱਗਾ ਕਿ ਚੱਲ ਘੁੰਮਣ ਚੱਲੀਏ ਪਰ ਹਵਸ ‘ਚ ਅੰਨਾ ਹੋਇਆ ਮਨੀ ਕੁੜੀ ਨੂੰ ਕਣਕ ਦੇ ਖੇਤਾਂ ‘ਚ ਲੈ ਗਿਆ ਜਿੱਥੇ ਉਸ ਨੇ ਬੱਚੀ ਨਾਲ ਪਹਿਲਾਂ ਬਲਾਤਕਾਰ ਕੀਤਾ ਤੇ ਫੇਰ ਉਸ ਦਾ ਗਲ ਘੋਟ ਕੇ ਕਤਲ ਕਰ ਦਿੱਤਾ।
ਪੁੱਛਗਿਛ ਦੌਰਾਨ ਪੁਲਿਸ ਵਾਲੇ ਏਸ ਗੱਲੋਂ ਹੈਰਾਨ ਸਨ ਕਿ ਆਖਰ ਮਨੀ ਕੁਮਾਰ ਨੇ ਇੱਕ ਗੂੰਗੀ ਬੋਲੀ ਬੱਚੀ ਨੂੰ ਕਿਉਂ ਮਾਰ ਦਿੱਤਾ ਜਦਕਿ ਉਸ ਕੋਲੋਂ ਤਾਂ ਮਨੀ ਨੂੰ ਕੋਈ ਡਰ ਵੀਨਹੀ਼ ਹੋ ਸਕਦਾ ਸੀ, ਪੁੱਛਣ ਤੇ ਮਨੀ ਕਹਿੰਦਾ ਕਿ ਉਸ ਨੂੰ ਪਤਾ ਕਿ ਕੁੜੀ ਗੂੰਗੀ ਬੁਲੀ ਸੀ ਪਰ ਉਹ ਸ਼ਰਾਬ ਦੇ ਨਸ਼ੇ ਵਿੱਚ ਕੁੜੀ ਦਾ ਬਲਾਤਕਾਰ ਕਰ ਚੁੱਕਿਆ ਸੀ ਤੇ ਉਸ ਨੂੰ ਡਰ ਸੀ ਕਿ ਜੇਕਰ ਬੱਚੀ ਜਿ਼ੰਦਾ ਛੱਡ ਦਿੱਤੀ ਗਈ ਤਾਂ ਉਹ ਇਸ਼ਾਰੇ ਨਾਲ ਵੀ ਇਹ ਦੱਸ ਦੇਵੇਗੀ ਕਿ ਉਸ ਦਾ ਬਲਾਤਕਾਰ ਕਿਸਨੇ ਕੀਤੈ।ਲਿਹਾਜ਼ਾ ਉਸ ਨੇ ਕੁੜੀ ਨੂੰ ਜਾਨੋਂ ਹੀ ਮਾਰ ਦਿੱਤਾ ਤੇ ਨਾਲ ਕਹਿੰਦਾ ਕਿ ਕਤਲ ਕਰਨ ਤੋਂ ਬਾਅਦ ਉਹ ਘਰ ਆ ਕੇ ਮੰਜੇ ਤੇ ਪੈ ਤਾਂ ਗਿਆ ਪਰ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ, ਨੀਂਦ ਆਊਣੀ ਵੀ ਕਿਸ ਤਰ੍ਹਾਂ ਸੀ ਦੋ ਦੋ ਗੁਨਾਹ ਜੋ ਕਰ ਬੈਠਾ ਸੀ ਇੱਕ ਬਲਾਤਕਾਰ ਤੇ ਦੂਜਾ ਕਤਲ।ਜਿਸ ਦੀ ਕਾਨੂੰਨ ਵਿੱਚ ਸਜ਼ਾ ਸਿਰਫ ਮੌਤ ਸੁਝਾਈ ਗਈ ਐ।
