Htv Punjabi
Uncategorized

ਦੇਖੋ ਕਨੂੰਨ ਦੇ ਰਖਵਾਲਿਆਂ ਦਾ ਹਾਲ ਡਿਊਟੀ ਨੂੰ ਲੈਕੇ ਲੜ ਪਏ ਦੋ ਥਾਣੇਦਾਰ, ਇੱਕ ਨੇ ਕਾਰਬਾਈਨ ਨਾਲ ਚਲਾ ਤੀਆਂ 8 ਗੋਲੀਆਂ,

ਮੋਗਾ : ਖਜ਼ਾਨਾ ਦਫਤਰ ਵਿੱਚ ਡਿਊਟੀ ਦੇਣ ਨੂੰ ਲੈ ਕੇ ਦੋ ਏਐਸਆਈਆਂ ਵਿੱਚ ਹੋਏ ਝਗੜੇ ਮਗਰੋਂ ਇੱਕ ਨੇ ਦੂਸਰੇ ਤੇ ਕਾਬਰਾਈਨ ਨਾਲ 8 ਗੋਲੀਆਂ ਚਲਾ ਦਿੱਤੀਆਂ।ਇਸ ਨਾਲ ਕਮਰੇ ਵਿੱਚ ਮੌਜੂਦ ਦੋ ਪੁਲਿਸ ਵਾਲੇ ਵਾਲ ਵਾਲ ਬਚ ਗਏ।ਸੂਚਨਾ ਮਿਲਦੇ ਹੀ ਵੱਡੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮ ਪੁਲਿਸ ਵਾਲੇ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਾਤਲਾਨਾ ਹਮਲਾ ਕਰਨ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।ਨਾਲ ਹੀ ਮੁਲਜ਼ਮ ਪੁਲਿਸ ਮੁਲਾਜਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਗਾਰਡ ਇੰਚਾਰਜ ਕ੍ਰਿਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਲਛਮਣ ਸਿੰਘ ਹੌਲਦਾਰ ਅਤੇ ਏਐਸਆਈ ਸੁਖਰਾਜ ਸਿੰਘ ਨੂੰ ਵੀਰਵਾਰ ਨੂੰ ਦੱਸ ਰਿਹਾ ਸੀ ਕਿ ਡਿਊਟੀ ਦੌਰਾਨ ਕੋਈ ਵੀ ਤੈਨਾਤੀ ਵਾਲਾ ਸਥਾਨ ਛੱਡ ਕੇ ਕਮਰੇ ਵਿੱਚ ਨਹੀਂ ਆਵੇਗਾ।ਤਦ ਸੁਖਰਾਜ ਸਿੰਘ ਨੇ ਦਿਨ ਵਿੱਚ ਡਿਊਟੀ ਕਰਨ ਦੀ ਗੱਲ ਆਖੀ ਅਤੇ ਰਾਤ ਨੂੰ ਡਿਊਟੀ ਨਾ ਕਰਨ ਨੂੰ ਲੈ ਕੇ ਬਹਿਸ ਕਰ ਰਿਹਾ ਸੀ।ਕ੍ਰਿਪਾਲ ਸਿੰਘ ਨੇ ਦੱਸਿਆ ਕਿ ਇਸ ਮਗਰੋਂ  ਸੁਖਰਾਜ ਸਿੰਘ ਨੇ ਕਮਰੇ ਦੇ ਬਾਹਰ ਤੋਂ ਉਸ ਤੇ ਗੋਲੀਆਂ ਚਲਾ ਦਿੱਤੀਆਂ ਪਰ ਉਹ ਨੀਚੇ ਝੁਕ ਗਿਆ ਅਤੇ ਗੋਲੀਆਂ ਦੀਵਾਰ ਤੇ ਲੱਗੀਆਂ।ਪੁਲਿਸ ਨੇ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

Related posts

ਕਰੋਨਾ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਦਿੱਤੀ ਵੱਡੀ ਧਮਕੀ, ਚੀਨ ਨੇ ਧਾਰੀ ਚੁੱਪੀ

Htv Punjabi

ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ

htvteam

ਚੋਰ ਰਾਤ ਵੇਲੇ ਖੋਲ੍ਹ ਰਹੇ ਸੀ ਮੱਝ, ਮਾਲਕਿਨ ਨੇ ਰੋਲਾ ਪਾਇਆ ਤਾਂ ਮੱਝ ਛੱਡ ਮਾਲਕਿਨ ਹੀ ਚੁੱਕ ਕੇ ਲੈ ਗਏ

Htv Punjabi