Htv Punjabi
Punjab

ਹਾਈ ਕੋਰਟ ਦੇ ਇਹ ਹੁਕਮ ਉਨ੍ਹਾਂ ਲੋਕਾਂ ਨੂੰ ਜਰੂਰ ਖੁਸ਼ੀ ਦੇਣਗੇ ਜਿਹੜੇ ਆਪਣੇ ਕੇਸਾਂ ਦੀ ਸੁਣਵਾਈ ਜਲਦੀ ਤੋਂ ਜਲਦੀ ਕਰਵਾਉਣਾ ਚਾਹੁੰਦੇ ਹਨ 

ਬਠਿੰਡਾ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੀ ਸਾਰੀਆਂ ਜ਼ਿਲ੍ਹਾ ਅਦਾਲਤਾਂ ਦੀ ਗਰਮੀਆਂ ਦੀ ਛੁੱਟੀਆਂ ਰੱਦ ਕਰ ਦਿਤੀਆਂ ਹਨ। ਇਸ ਵਾਰ ਅਦਾਲਤਾਂ ਜੂਨ ਦੇ ਪੂਰੇ ਮਹੀਨੇ ਖੁੱਲੀਆਂ ਰਹਿਣਗੀਆਂ ਬਠਿੰਡਾ ਦੀ ਸਾਰੀ ਜ਼ਿਲ੍ਹਾ ਅਦਾਲਤਾਂ ਵੀ ਖੁੱਲੀਆਂ ਰਹਿਣਗੀਆਂ ਹਾਈ ਕੋਰਟ ਨੇ ਸ਼ਨੀਵਾਰ ਨੂੰ ਇਹ ਹੁਕਮ ਜਾਰੀ ਕੀਤਾ ਹੈ। ਮੌਜੂਦਾ ਵਿਵਸਥਾ ਤਹਿਤ ਹੀ ਕੇਸ ਫਾਈਲਿੰਗ ਲਿਸਟਿੰਗ ਅਤੇ ਸੁਣਵਾਈ ਦਾ ਕੰਮ ਵੀਡੀਓ ਕੋਨਫ੍ਰੇੰਸਿੰਗ ਨਾਲ ਹੁੰਦਾ ਰਹੇਗਾ।
ਦੱਸ ਦਈਏ ਕਿ ਹਰ ਸਾਲ ਹਾਈ ਕੋਰਟ ਵਿੱਚ 1 ਤੋਂ 26 ਜੂਨ ਤੱਕ ਅਤੇ ਜਿਲ੍ਹਾ ਅਦਾਲਤਾਂ ਵਿੱਚ 1 ਤੋਂ 30 ਜੂਨ ਤੱਕ ਗਰਮੀਆਂ ਦੀ ਛੁੱਟੀਆਂ ਰਹਿੰਦੀਆਂ ਹਨ। ਨਵੇਂ ਹੁਕਮਾਂ ਦੇ ਮੁਤਾਬਿਕ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਅਦਾਲਤਾਂ ਅਤੇ ਬਾਕੀ ਸਾਰੀਆਂ ਅਦਾਲਤਾਂ ਵਿੱਚ ਹੋਣ ਵਾਲੀਆਂ ਗਰਮੀਆਂ ਦੀ ਛੁੱਟੀਆਂ ਨੂੰ ਖਾਰਜ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹਨਾਂ ਅਦਾਲਤਾਂ ਵਿੱਚ ਵੀ ਮੋਜੂਦਾ ਵਿਵਸਥਾ ਦੇ ਅਨੁਸਾਰ ਵੀਡੀਓ ਕਾਨਫਰੰਸਿੰਗ ਦੇ ਅਨੁਸਾਰ ਕੇਸ ਦਾਇਰ ਹੋਣ ਤੋਂ ਲੈ ਕੇ ਸੁਣਵਾਈ ਤੱਕ ਦੀ ਪ੍ਰਕਿਰਿਆ ਜਾਰੀ ਰਹੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੋਰੋਨਾ ਦੇ ਪ੍ਰਭਾਵ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕੋਰੋਨਾ ਵਾਇਰਸ ਦੇ ਕਾਰਨ ਅਦਾਲਤੀ ਕਾਰਵਾਈ ਵਿੱਚ ਬਹੁਤ ਦੇਰ ਹੋ ਗਈ ਹੈ। ਅਜਿਹੇ ਵਿੱਚ ਅਦਾਲਤਾਂ ਦਾ ਕੰਮ ਵੱਧ ਗਿਆ ਹੈ। ਜਿਸ ਕਰਕੇ ਗਰਮੀਆਂ ਦੀ ਛੁੱਟੀਆਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਜ਼ਰੂਰੀ ਕੇਸਾਂ ਵਿੱਚ ਵੀਡੀਓ ਕਾਨਫਰੰਸਿੰਗ  ਜ਼ਰੀਏ ਸੁਣਵਾਈ ਜਾਰੀ ਰਹੇਗੀ।

Related posts

ਘਰ ‘ਤੇ ਰੇਡ ਕਰ ਪੁਲਿਸ ਨੇ ਰੰਗੇ ਹੱਥੀ ਫ਼ੜ ਲਏ ਜਨਾਨੀ ਬੰਦਾ

htvteam

ਤੌਬਾ ਤੌਬਾ ਭਾਰੀ ਮੀਂਹ ਨੇ ਮਚਾਈ ਤਬਾਹੀ

htvteam

ਬੈਰਕ ‘ਚ 4 ਹਵਾਲਾਤੀ ਦੇਖੋ ਅਜਿਹਾ ਕੀ ਕਰ ਰਹੇ ਸਨ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਡੇ ਹੋਸ਼

htvteam

Leave a Comment