Htv Punjabi
Punjab

ਲਓ ਬਈ ਚੰਡੀਗੜ ਜਾਣ ਦੇ ਚਾਹਵਾਨੋਂ, ਆਹ ਸੁਣੋ ਜ਼ਰਾ ਖੁਸ਼ਖਬਰੀ, ਦੇਖੋ ਦਾਰੂ ਕਿੰਨੇ ਵਜੇ ਤੱਕ ਮਿਲ ਸਕਦੀ ਐ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਹੁਣ ਬਿਨਾਂ ਟਰੈਵਲ ਪਾਸ ਦੇ ਆ ਜਾ ਸਕਦੇ ਹਨ।ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਦੇ ਬਾਅਦ ਸੋਮਵਾਰ ਨੂੰ ਚੰਡੀਗੜ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਲੀਡਰਸਿ਼ਪ ਵਿੱਚ ਮੀਟਿੰਗ ਕੀਤੀ ਗਈ।ਇਸ ਤੇ ਹੋਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਐਡਵਾਈਜ਼ਰ ਮਨੋਜ ਕੁਮਾਰ ਪਰੀਦਾ ਨੇ ਦੱਸਿਆ ਕਿ ਯੂਟੀ ਚੰਡੀਗੜ ਆਉਣ ਵਾਲਿਆਂ ਦੇ ਲਈ ਟਰੈਵਲ ਪਾਾਸ ਦੀ ਜ਼ਰੂਰਤ ਨਹੀਂ ਹੋਵੇਗੀ।ਹਾਲਾਂਕਿ, ਬਾਰਡਰ ਏਰੀਏ ਵਿੱਚ ਰੈਂਡਮ ਮੈਡੀਕਲ ਸਕਰੀਨਿੰਗ ਜਰੂਰ ਕੀਤੀ ਜਾਵੇਗੀ ਅਤੇ ਜਿਹੜੇ ਲੋਕ ਬਾਹਰ ਤੋਂ ਆ ਰਹੇ ਹਨ ਉਨ੍ਹਾਂ ਨੂੰ 14 ਦਿਨਾਂ ਤੱਕ ਆਪਣੀ ਸਿਹਤ ਦੀ ਸੈੈਲਫ ਮਾਨੀਟਰਿੰਗ ਕਰਨੀ ਹੋਵੇਗੀ।

ਇਸ ਦੇ ਇਲਾਵਾ ਚੰਡੀਗੜ ਵਿੱਚ ਵੱਡਾ ਫੈਸਲਾ ਹੋਇਆ ਕਿ ਦੁਕਾਨਾਂ ਦੇ ਖੁੱਲਣ ਦਾ ਸਮਾਂ ਪ੍ਰਸ਼ਾਸਨ ਨੇ ਬਦਲਿਆ ਹੈ।ਹੁਣ ਦੁਕਾਨਾਂ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਦਾ ਰਹੇਗਾ।ਹਾਲਾਂਕਿ ਇਸ ਵਿੱਚ ਵੀ ਦੁੱਧ, ਬਰੈਡ, ਦਵਾਈਆਂ ਅਤੇ ਸਬਜ਼ੀ ਫਲਾਂ ਦੀ ਦੁਕਾਨਾਂ ਤੇ ਇਹ ਸਮਾਂ ਲਾਗੂ ਨਹੀਂ ਹੋਵੇਗਾ।ਉੱਥੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ।

ਚੰਡੀਗੜ ਵਿਚ ਪਹਿਲਾਂ ਦੀ ਤਰ੍ਹਾਂ ਹੀ ਸਾਰੀ ਮਾਰਕਿਟ ਹਫਤੇ ਵਿੱਚ ਇੱਕ ਦਿਨ ਬੰਦ ਰਹੇਗੀ।ਜਿਹੜੀ ਮਾਰਕਿਟ ਵਿੱਚ 18 ਮਈ ਤੋਂ ਆਡਈਵਨ ਕਾਂਸੈਪਟ ਲਾਗੂ ਕੀਤਾ ਗਿਆ ਸੀ ਉਸ ਮਾਰਕਿਟ ਵਿੱਚ ਉਵੇਂ ਹੀ ਦੁਕਾਨਾਂ ਖੁੱਲਣਗੀਆਂ।ਉੱਥੇ ਸਟਰੀਟ ਵੈਂਡਰਸ ਦੇ ਲਈ ਵੀ ਇਹੀ ਕੰਸੈਪਟ ਲਾਗੂ ਰੱਖਿਆ ਜਾਵੇਗਾ।ਕਮਿਊਨਿਟੀ ਸੈਂਟਰਾਂ ਵਿੱਚ ਵਿਆਹ ਹੋ ਸਕਣਗੇ।ਇਸ ਦੇ ਲਈ ਨਗਰ ਨਿਗਮ ਜਿਨ੍ਹਾਂ ਕਮਿਊਨਿਟੀ ਸੈਂਟਰਾਂ ਨੂੰ ਸਿਲੈਕਟ ਕਰੇਗਾ, ਸਿਰਫ ਉਨ੍ਹਾਂ ਵਿੱਚ ਹੀ ਇਹੀ ਇਜ਼ਾਜਤ ਰਹੇਗੀ।ਵਿਆਹਾਂ ਵਿੱਚ 50 ਤੋਂ ਜਿ਼ਆਦਾ ਲੋਕਾਂ ਦੀ ਗੈਦਰਿੰਗ ਨਹੀਂ ਕਰ ਸਕਦੇ ਜਦ ਕਿ ਅੰਤਿਮ ਸੰਸਕਾਰ ਦੇ ਲਈ 20 ਲੋਕਾਂ ਦੀ ਹੀ ਮਨਜ਼ੂਰੀ ਰਹੇਗੀ।ਜਿਹੜੇ ਲੋਕ ਦੂਸਰੇ ਰਾਜਾਂ ਵਿੱਚ ਜਾਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਟਰੈਵਲ ਪਾਸ ਦੇ ਲਈ ਡਿਸਟਰਿਕਿਟ ਮੈਜਿਸਟਰੇਟ ਚੰਡੀਗੜ ਦੇ ਪਾਸ ਅਪਲਾਈ ਕਰਨਾ ਹੋਵੇਗਾ।ਚੰਡੀਗੜ ਪ੍ਰਸ਼ਾਸਨ ਦੇ ਦਫਤਰਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ ਕੰਮ ਹੋਵੇਗਾ।ਕਰੀਬ 75 ਫੀਸਦੀ ਸਟਾਫ ਨੂੰ ਬੁਲਾਇਆ ਜਾਵੇਗਾ।ਹਾਲਾਂਕਿ ਹੈਡ ਆਫ ਦ ਡਿਪਾਰਟਮੈਂਟ ਨੂੰ ਜ਼ਰੂਰਤ ਲੱਗਦੀ ਹੈ ਤਾਂ ਬਾਕੀ ਸਟਾਫ ਨੂੰ ਵੀ ਬੁਲਾਇਆ ਜਾ ਸਕਦਾ ਹੈ।ਬਾਕੀ ਸਾਰੇ ਸੈਂਟਰਲ ਆਫਿਸ ਅਤੇ ਰਾਜਾਂ ਦੇ ਜਿਹੜੇ ਚੰਡੀਗੜ ਵਿੱਚ ਆਫਿਸ ਹਨ ਉਨ੍ਹਾਂ ਦੀ ਟਾਈਮਿੰਗ ਨੂੰ ਅਲੱਗ ਅਲੱਗ ਕਰਨ ਨੂੰ ਲੈ ਕੇ ਕੰਮ ਕੀਤਾ ਜਾਵੇਗਾ ਤਾਂ ਕਿ ਭੀੜ ਇੱਕ ਹੀ ਟਾਈਮ ਤੇ ਸੜਕਾਂ ਤੇ ਨਾ ਹੋਣ।ਪ੍ਰਸ਼ਾਸਨ ਦੇ ਕਿਸੇ ਅਫਸਰ ਤੋਂ ਮਿਲਦਾ ਚਾਹੁੰਦੇ ਹਨ ਜਿਹੜੇ ਆਪ ਜਾ ਸਕਦੇ ਹਨ ਇਸ ਦੇ ਲਈ ਸਵੇਰੇ 11 ਵਜੇ ਤੋਂ 12 ਵਜੇ ਤੱਕ 1 ਘੰਟੇ ਦਾ ਸਮਾਂ ਰੱਖਿਆ ਗਿਆ ਹੇ।

Related posts

ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਲਈ ਸਰਕਾਰ ਨੇ ਲਿਆਂਦਾ ਆਹ ਸਿਸਟਮ, ਅੱਧੇ ਕੁ ਨਰਾਜ਼ ਅੱਧੇ ਕੁ ਖੁਸ਼

Htv Punjabi

ਆਹ ਕੁੜੀਆਂ ਨੇ ਕਰਤੀ ਕਮਾਲ

htvteam

ਪਿਚਕਾਰੀਆਂ ਦੀ ਥਾਂ ਚੱਕਲੀਆਂ ਬੰ#ਦੂਕਾਂ, ਹੋਈ ਠਾ ਠਾ

htvteam

Leave a Comment