ਮੋਗਾ : ਮੋਗਾ ਵਿੱਚ ਐਤਵਾਰ ਰਾਤ ਨੂੰ ਇੱਕ ਬਜ਼ੁਰਗ ਦੀ ਕਿਸੇ ਨੇ ਤੇਜ਼ਧਾਰ ਰਥਿਆਰਾਂ ਨਾਲ ਹੱਤਿਆ ਕਰ ਦਿੱਤੀ l ਇਸ ਗੱਲ ਦਾ ਪਤਾ ਸੋਮਵਾਰ ਸਵੇਰੇ ਉਸ ਸਮੇਂ ਲੱਗਿਆ, ਜਦੋਂ ਭਤੀਜਾ ਚਾਹ ਦੇਣ ਪਹੁੰਚਿਆ l ਉਸ ਨੇ ਚਾਚੇ ਦੀ ਲਾਸ਼ ਖੂਨ ਨਾਲ ਲਿਬੜੀ ਦੇਖੀ ਤਾਂ ਇਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ l ਥਾਣਾ ਬਾਘਾਪੁਰਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦੇ ਮੁਤਾਬਿਕ ਮਾਮਲਾ ਲੁੱਟ ਦਾ ਲੱਗ ਰਿਹਾ ਹੈ, ਜਿਸ ਨੂੰ ਜਲਦ ਹੀ ਹੱਲ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ l
ਮ੍ਰਿਤਕ ਦੀ ਪਹਿਚਾਣ ਪਿੰਡ ਰਾਜੇਆਣਾ ਦੇ 70 ਸਾਲਾ ਸਰਦਾਰਾ ਸਿੰਘ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਸ ਦੇ ਭਤੀਜੇ ਨੇ ਦੱਸਿਆ ਕਿ ਉਸ ਦੇ ਚਾਚਾ ਸਰਦਾਰਾ ਸਿੰਘ ਇੱਕਲੇ ਹੀ ਰਹਿੰਦੇ ਸਨ l ਐਤਵਾਰ ਰਾਤ ਨੂੰ ਵੀ ਖਾਣਾ ਵਗੈਰਾ ਖਾਣ ਤੋਂ ਬਾਅਦ ਉਹ ਸੌਣ ਚਲੇ ਗਏ l ਇਸ ਦੇ ਬਾਅਦ ਸੋਮਵਾਰ ਸਵੇਰੇ ਜਦ ਉਹ ਚਾਹ ਲੈ ਕੇ ਉੱਥੇ ਪਹੁੰਚਿਆ ਤਾਂ ਉਸ ਨੇ ਚਾਚੇ ਦਾ ਖੂਨ ਨਾਲ ਲਿਬੜੀ ਅੱਧ ਨੰਗੀ ਲਾਸ਼ ਦੇਖੀ l ਉਸ ਨੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਅਤੇ ਇਸ ਦੇ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ l
ਹੱਤਿਆ ਦੀ ਸੂਚਨਾ ਮਿਲਣ ‘ਤੇ ਥਾਣਾ ਬਾਘਾਪੁਰਾਣਾ ਦੇ ਐਸਐਚਓ ਬਲਬੀਰ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ l ਐਸਪੀ ਡੀ ਹਰਵਿੰਦਰ ਸਿੰਘ ਅਤੇ ਡੀਐਸਪੀ ਕੇਸਰ ਸਿੰਘ ਨੇ ਵੀ ਮੌਕੇ ਦਾ ਮੁਆਇਨਾ ਕੀਤਾ l ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰਨ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੋਗਾ ਦੇ ਸਿਵਿਲ ਹਸਪਤਾਲ ਸਥਿਤ ਮੋਰਚਰੀ ਵਿੱਚ ਭੇਜ ਦਿੱਤਾ ਹੈ l
ਇਸ ਬਾਰੇ ਵਿੱਚ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੇਆਣਾ ਵਿੱਚ ਬਜ਼ੁਰਗ ਦੀ ਹੱਤਿਆ ਦੀ ਜਾਣਕਾਰੀ ਮਿਲੀ ਹੈ l ਉਹ 2 ਏਕੜ ਜ਼ਮੀਨ ਦਾ ਮਾਲਿਕ ਸੀ ਅਤੇ ਭਾਈ ਪਰਿਵਾਰ ਤੋਂ ਅਲੱਗ ਇੱਕਲਾ ਰਹਿੰਦਾ ਸੀ l ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੇ ਇਰਾਦੇ ਨਾਲ ਉਸ ਦੀ ਹੱਤਿਆ ਕੀਤੀ ਗਈ ਹੈ l ਫਿਲਹਾਲ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ l
previous post
