ਜਲੰਧਰ : ਕੈਂਟ ਦੇ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਪ੍ਰਿੰਸੀਪਲ ‘ਤੇ ਕੁੱਟਣ ਅਤੇ ਗਲਤ ਸਲੂਕ ਕਰਨ ਦਾ ਇਲਜ਼ਾਮ ਲਾਇਆ ਹੈ l ਸੰਸਾਰਪੁਰ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਹੈ l ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਕਲਾਸ ਵਿੱਚ ਪ੍ਰਿੰਸੀਪਲ ਉਸ ਨੂੰ ਗਲਤ ਨਾਮ ਨਾਲ ਬੁਲਾਉਂਦੇ ਸੀ, ਜਿਸ ‘ਤੇ ਉਸ ਨੇ ਇਤਰਾਜ਼ ਜਤਾਇਆ ਹੈ l ਪ੍ਰਿੰਸੀਪਲ ਜਦ ਕਲਾਸ ਵਿੱਚ ਆਇਆ ਤਾਂ ਉਸ ਨੂੰ ਖਾਂਸੀ ਆ ਗਈ l ਖਾਂਸੀ ਕਰਨ ‘ਤੇ ਪ੍ਰਿੰਸੀਪਲ ਨੇ ਸਾਰਿਆਂ ਦੇ ਸਾਹਮਣੇ ਜ਼ਲੀਲ ਕਰਕੇ ਥੱਪੜ ਮਾਰਨ ਦੀ ਗੱਲ ਕਹੀ l ਬਾਅਦ ਵਿੱਚ ਹੱਥ ਖੜੇ ਕਰਕੇ ਕਲਾਸ ਦੇ ਬਾਹਰ ਖੜਾ ਕਰ ਦਿੱਤਾ l ਛੁੱਟੀ ਦੇ ਬਾਅਦ ਕਰ ਜਾ ਕੇ ਕੁੜੀ ਨੇ ਬਲੇਡ ਨਾਲ ਹੱਥ ਦੀ ਨਸਾਂ ਕੱਟਣ ਦੀ ਕੋਸ਼ਿਸ਼ ਕੀਤੀ l