ਬਰਨਾਲਾ : ਪਤੀ ਤੋਂ ਕੁੱਟ ਖਾ ਰਹੀ ਔਰਤ ਨੂੰ ਬਚਾਉਣ ਗਏ ਨੋਜਵਾਨ ਕਾਕਾ ਚੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ l ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ l ਘਟਨਾ ਸ਼ਨੀਵਾਰ ਰਾ ਸਾਢੇ ਦਸ ਵਜੇ ਦੀ ਹੈ l ਮ੍ਰਿਤਕ ਦੇ ਭਾਈ ਬਿੱਲੂ ਸਿੰਘ ਨੇ ਦੱਸਿਆ ਕਿ ਰਾਹੀ ਬਸਤੀ ਖੇਤਰ ਨਿਵਾਸੀ ਤੇਜਿੰਦਰ ਸਿੰਘ ਆਪਣੀ ਪਤਨੀ ਦੀ ਕੁੱਟ ਮਾਰ ਕਰ ਰਿਹਾ ਸੀ l ਇਸ ਦੌਰਾਨ ਕਾਕਾ ਚੰਦਰ ਸਿੰਘ ਕੰਮ ਤੋਂ ਵਾਪਸ ਆ ਰਿਹਾ ਸੀ l ਉਸ ਨੇ ਦੇਖਿਆ ਕਿ ਤੇਜਿੰਦਰ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ ਤਾਂ ਉਹ ਉਸ ਨੂੰ ਬਚਾਉਣ ਚਲਾ ਗਿਆ l ਇਸ ਤੋਂ ਨਰਾਜ਼ ਤੇਜਿੰਦਰ ਨੇ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ l ਪੁਲਿਸ ਦੇ ਐਸਐਚਓ ਕਮਲੇਸ਼ ਕੁਮਾਰ ਨੇ ਦੱਸਿਆ ਕਿ ਤੇਜਿੰਦਰ ਕੁਮਾਰ ਦੇ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ l ਕਾਨੂੰਨੀ ਕਾਰਵਾਈ ਬਿੱਲੂ ਸਿੰਘ ਦੇ ਬਿਆਨ ‘ਤੇ ਕੀਤੀ ਗਈ ਹੈ l ਪੁਲਿਸ ਨੇ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ l ਮੁਲਜ਼ਮ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ l ਜਾਣਕਾਰੀ ਅਨੁਸਾਰ ਮ੍ਰਿਤਕ ਮੁਲਜ਼ਮ ਦੇ ਸਾਲੇ ਦਾ ਦੋਸਤ ਸੀ l ਪੁਲਿਸ ਨੂੰ ਦਿੱਤੇ ਬਿਆਨ ਵਿੱਚ ਵਾਰਦਾਤ ਸਮੇਂ ਮੌਜੂਦ ਹਰਪਾਲਇੰਦਰ ਸਿਘ ਰਾਹੀ ਨੇ ਦੱਸਿਆ ਕਿ ਮੁਲਜ਼ਮ ਨੇ ਕਾਕਾ ‘ਤੇ ਲੋਹੇ ਦੀ ਪਾਈਪ ਨਾਲ ਕਾਫੀ ਵਾਰ ਕੀਤੇ l ਮ੍ਰਿਤਕ ਔਰਤ ਨੂੰ ਕੁੱਟ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ l ਇਸ ਦੌਰਾਨ ਮੁਲਜ਼ਮ ਨੇ ਕਿਸੇ ਨੁਕੀਲੀ ਚੀਜ਼ ਨਾਲ ਹਮਲਾ ਕੀਤਾ, ਜੋ ਮ੍ਰਿਤਕ ਦੀ ਮੌਤ ਦਾ ਕਾਰਨ ਬਣੀ l ਗੰਭੀਰ ਰੂਪ ਵਿੱਚ ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ l
