Htv Punjabi
Punjab

ਭਗਵੰਤ ਮਾਨ ਨੇ ਕਿਹਾ ਹੁਣ ਨੀ ਸਰਦਾ ਮੇਰਾ, ਮੈਂ ਤਾਂ ਕਰੂੰ ਕਾਮੇਡੀ,ਵਿਰੋਧੀ ਕਹਿੰਦੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ

ਚੰਡੀਗੜ੍ਹ ; ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਬੀਤੇ ਦਿਨੀਂ ਜਦੋਂ ਚੰਡੀਗੜ੍ਹ ਦੇ ਇੱਕ ਪੱਤਰਕਾਰ ਦੇ ਹੱਥੀਂ ਪੈਣ ਤੱਕ ਚਲੇ ਗਏ, ਤਾਂ ਪੂਰੇ ਪੰਜਾਬ ਦੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਵਿਲੇਨ ਦਾ ਖਿਤਾਬ ਦੇਣਾ ਸ਼ੁਰੂ ਕਰ ਦਿੱਤਾ l ਬੀਤੀ ਕਲ ਮਾਨ ਨੇ ਪੱਤਰਕਾਰਾਂ ਵਿੱਚ ਜਾ ਕੇ ਆਪਣਾ ਉਹ ਝਗੜਾ ਤਾਂ ਨਬੇੜ ਲਿਆ, ਪਰ ਉੱਥੇ ਬੈਠੇ ਬੈਠੇ ਨੇ ਹੀ ਜੋ ਐਲਾਨ ਕਰ ਦਿੱਤਾ, ਉਸ ਨਾਲ ਲੋਕਾਂ ਨੁੂੰ ਭਗਵੰਤ ਮਾਨ ਸਿਆਸਤ ਤੋਂ ਮੁੜ ਕਮੇਡੀ ਵੱਲ ਜਾਂਦਾ ਨਜ਼ਰ ਆਉਣ ਲੱਗ ਪਿਆ ਹੈ l ਜੀ ਹਾਂ ਭਗਵੰਤ ਮਾਨ ਦਾ ਕਹਿਣਾ ਕਿ ਇੱਕ ਸੰਸਦ ਮੈਂਬਰ ਦੇ ਤੌਰ ਤੇ ਜੋ ਤਨਖਾਹ ਉਸਨੂੰ ਮਿਲ ਰਹੀ ਹੈ, ਉਹ ਤਾਂ ਉਸਦੇ ਆਉਣ ਜਾਣ ਦੇ ਖਰਚਿਆਂ ‘ਚ ਹੀ ਉੱਡ ਜਾਂਦੀ ਹੈ, ਤੇ ਹੁਣ ਉਨ੍ਹਾਂ ਦਾ ਇਸ ਤਨਖਾਹ ਨਾਲ ਗੁਜ਼ਾਰਾ ਹੋਣਾ ਔਖਾ ਹੋ ਗਿਆ ਹੈ l ਲਿਹਾਜ਼ਾ ਉਹ ਹੁਣ ਇੰਕ ਵਾਰ ਫ਼ੇਰ ਬਤੋਰ ਕਾਮੇਡੀਅਨ ਮੈਦਾਨ ਵਿੱਚ ਉਤਰਨਗੇ l ਮਾਨ ਅਨੁਸਾਰ ਕਾਮੇਡੀ ਹੀ ਉਸਦੀ ਅਸਲ ਪਛਾਣ ਹੈ ਕਿਉਂਕਿ ਉਹ ਕਾਮੇ ਲੀਅਲ ਰਿਹਾ ਹੈ, ਤੇ ਅੱਗੋਂ ਵੀ ਉਹ ਕਾਮੇਡੀ ਦੇ ਜ਼ਰੀਏ ਹੀ ਵੱਧ ਤੋਂ ਵੱਧ ਲੋਕਾਂ ‘ਚ ਪਹੰੁਚਣਾ ਚਾਹੁੰਦਾ l ਭਗਵੰਤ ਮਾਨ ਅਨੁਸਾਰ ਉਸਦਾ ਅਗਲਾ ਸ਼ੋਅ ਆਸਟਰੇਲੀਆ ਵਿੱਚ ਹੋਵੇਗਾ.ਉਦੋਂ ਤੱਕ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਵਿਹਲੀ ਹੋ ਕੇ ਸਰਕਾਰ ਬਣਾ ਲਵੇਗੀ l ਮਾਨ ਅਨੁਸਾਰ ਕਾਮੇਡੀ ਸ਼ੋਅ ਕਰਨ ਲਈ ਪਾਰਟੀ ਅਰਵਿੰਦ ਕੇਜਰੀਵਾਲ ਤੋਂ ਇਜ਼ਾਜ਼ਤ ਜ਼ਰੂਰ ਲਵੇਗਾ l ਇੱਧਰ ਭਗਵੰਤ ਮਾਨ ਦੇ ਇਸ ਐਲਾਨ ਤੋਂ ਬਾਅਦ ਉਨਾਂ ਦੇ ਵਿਰੋਧੀ ਇਹ ਕਹਿਕੇ ਚਟਕਾਰੇ ਲੈਣ ਲੱਗ ਪਏ ਨੇ ਕਿ ਉਨ੍ਹਾਂ ਨੁੰ ਤਾਂ ਪਹਿਲਾਂ ਹੀ ਪਤਾ ਸੀ ਕਿ ਆਪ ਦੇ ਮੰੰਦੜੇ ਹਾਲਾਂ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜੋ ਹਾਲ ਹੋ ਣਜਾ ਰਿਹਾ ਹੈ, ਉਸਦਾ ਅਹਿਸਾਸ ਸ਼ਾਇਦ ਮਾਨ ਨੂੰ ਪਹਿਲਾਂ ਹੀ ਹੋ ਚੁੱਕਿਆ l ਇਸ ਲਈ ਉਹ ਆਪਦੇ ਕੈਰੀਅਰ ਦਾ ਇੰਤਜ਼ਾਮ ਪਹਿਲਾਂ ਹੀ ਕਰ ਲੈਣਾ ਚਾਹੁੰਦੇ ਨੇ l ਸ਼ਾਇਦ ਇਸ ਲਈ ਉਹ ਵਾਪਸ ਕਾਮੇਡੀ ਦੇ ਖੇਤਰ ਵਿੱਚ ਜਾਣ ਲੱਗੇ ਨੇ l

Related posts

20 ਮਿੰਟ ‘ਚ ਅੰਨ੍ਹਿਆਂ ਦੀ ਰੌਸ਼ਨੀ ਲਿਆਉਂਦੇ ਡਾਕਟਰ ਦੇ ਗੋਰੇ ਹੋਏ ਫੈਨ

htvteam

ਦੇਖੋ ਇੱਕ ਮੁੰਡੇ ਨੂੰ ਮੌਤ ਕਿਵੇਂ ਖਿੱਚ ਲਿਆਈ ਕੈਨੇਡਾ ਤੋਂ

htvteam

ਮਾੜੇ ਕੰਮਾਂ ਦੇ ਮਾੜੇ ਨਤੀਜੇ, ਆਹ ਦੇਖਲੋ ਸਾਰਾ ਕੁਝ ਏਥੇ ਹੈ

htvteam

Leave a Comment