Htv Punjabi
Punjab

1500 ਲਈ ਗੁਪਤ ਅੰਗ ‘ਚ ਭਰਕੇ ਲਿਆਇਆ ਸੀ ਅਫ਼ੀਮ, ਜੇਲ ‘ਚ ਵੜਦੇ ਈ ਪੁਲਿਸ ਨੇ ਕਰ ਲਿਆ ਨੰਗਾ, ਗ੍ਰਿਫ਼ਤਾਰ

ਫ਼ਿਰੋਜ਼ਪੁਰ : ਬੇਰੁਜ਼ਗਾਰੀ ਦੇ ਇਸ ਦੌਰ ਵਿੱਚ ਲੋਕ ਪੈਸੇ ਕਮਾਉਣ ਦੇ ਕਈ ਵਾਰ ਅਜਿਹੇ ਢੰਗ ਤਰੀਕੇ ਕੱਢ ਲਿਆਉਂਦੇ ਨੇ,ਜਿਨ੍ਹਾਂ ਨੂੰ ਦੇਖ ਸੁਣ ਕੇ ਕਈਆਂ ਦੀ ਬੁੱਧੀ ਦੰਗ ਰਹਿ ਜਾਂਦੀ ਹੈ,ਤੇ ਕਈ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੇ ਨੇ l ਅਜਿਹਾ ਹੀ ਇੱਕ ਵਾਕੀਆ ਕੇਂਦਰੀ ਜੇਲ ਫ਼ਿਰੋਜ਼ਪੁਰ ‘ਚ ਵਾਪਰਿਆ, ਜਿੱਥੇ ਜੇਲ ‘ਚ ਬੰਦ ਆਪਣੇ ਰਿਸ਼ਤੇਦਾਰ ਨਾਲ ਮੁਲਾਕਾਤ ਕਰਨ ਦੇ ਬਹਾਨੇ ਇੱਕ ਬੰਦਾ ਆਪਣੇ ਗੁਪਤ ਅੰਗ ‘ਚ 39ਗ੍ਰਾਮ ਅਫ਼ੀਮ ਭਰ ਲਿਆਇਆ l ਜਿਹੜਾ ਕਿ ਤਲਾਸ਼ੀ ਦੌਰਾਨ ਸ਼ੱਕ ਪੈਣ ਤੇ ਉਸ ਵੇਲੇ ਫ਼ੜਿਆ ਗਿਆ, ਜਦੋਂ ਸੁੱਰਖਿਆ ਅਮਲੇ ਨੇ ਉਸਦੀ ਲੋਅਰ ਲੁਆ ਲਈ l ਅੱਗੇ ਪਿੱਛੇ ਇੱਧਰ ਉੱਧਰ ਸਾਰੇ ਪਾਸਿਓਂ ਜਾਂਚ ਕਰਨ ਤੋਂ ਬਾਅਦ ਜਦੋਂ ਟਾਰਚ ਵਾਲੇ ਦੀ ਰੌਸ਼ਨੀ ਮੁਲਾਕਾਤੀ ਦੇ ਗੁਪਤ ਅੰਗ ‘ਤੇ ਪਈ,ਤਾਂ ਉੱਥੋਂ ਕੁਝ ਚਮਕਦਾ ਵੇਖ ਕੇ ਉਸ ਨੇ ਆਪਣੇ ਸਾਥੀ ਨੂੰ ਫ਼ੜ ਕੈ ਬਾਹਰ ਖਿੱਚਣ ਨੂੰ ਕਿਹਾ ਤੇ ਜਦੋਂ ਸਮਾਨ ਬਾਹਰ ਆਇਆ ਤਾਂ ਉਹ ਚਮਕਦੀ ਚੀਜ਼ ਅਫ਼ੀਮ ਸੀ l ਜਿਸਦਾ ਵਜਨ 39ਗ੍ਰਾਮ ਸੀ l ਇਸ ਦੌਰਾਨ ਇਸ ਮੁਲਾਕਾਤੀ ਦੇ ਜੇਬ ਵਿੱਚੋਂ 10ਗ੍ਰਾਮ ਹੈਰੋਇਨ ਵੀ ਬਰਾਮਦ ਹੋਈ l ਜਿਸ ਬਾਰੇ ਮੁਲਾਕਾਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਹ ਸਮਾਨ ਜੇਲ ‘ਚ ਬੰਦ ਆਪਣੇ ਰਿਸ਼ਤੇਦਾਰ ਗੁਰਮੀਤ ਸਿੰਘ ਨੂੰ ਦੇਣ ਆਇਆ ਸੀ l ਜਿਸ ਲਈ ਉਸਦੇ ਰਿਸ਼ਤੇਦਾਰ ਨੇ 1500 ਰੁਪਏ ਦਿੱਤੇ ਸਨ l ਇਸ ਮਾਮਲੇ ‘ਚ ਪੁਲਿਸ ਨੇ 5 ਲੋਕਾਂ ਦੇ ਖਿਲਾਫ਼ ਪਰਚਾ ਦਰਜ ਕੀਤਾ l

Related posts

ਜਨਾਨੀ ਨੇ ਗਵਾਂਢੀ ਬੰਦੇ ਤੇ ਲਗਾਏ ਅਜਿਹੇ ਇਲਜ਼ਾਮ ਪੁਲਿਸ ਨੇ ਵੀ ਥਾਣੇ ਆ ਕੇ ਮੁਆਫੀ ਮੰਗਣ ਦੀ ਕਹੀ ਗੱਲ

htvteam

ਦੇਖੋ ਆਹ ਜਨਾਨੀ ਚਿੱਟੇ ਦਿਨ ਹੀ ਮੋਟਰ ਤੇ ਜਾਕੇ ਬੰਦੇ ਨਾਲ ਕਰਨ ਲੱਗੀ ਹੋਈ ਕੰਮ

htvteam

ਕਿਸਾਨਾਂ ਦੇ ਸੰਘਰਸ਼ ‘ਚ ਹੁਣ ਹੋਰ ਵੱਡੇ ਐਲਾਨ,, ਰੇਲ ਗੱਡੀਆਂ ਦਾ ਫਿਰ ਹੋਵੇਗਾ ਚੱਕਾ ਜਾਮ?

htvteam

Leave a Comment