Htv Punjabi
Punjab

ਆਹ ਆਈਐ ਪੁਲਿਸ ਦੇ ਹੱਥ ਨਸ਼ਾ ਤਸਕਰੀ ਦਾ ਵੱਡਾ ਮਗਰਮੱਛ! ਹੁਣ ਹੋਣਗੇ ਵੱਡੇ ਖ਼ੁਲਾਸੇ! ਦੇਖੋ ਪਹਿਲਾਂ ਕਿਹੜੀ ਪਾਰਟੀ ਵਾਲੇ ਬੋਲਦੇ ਨੇ!

ਜਲੰਧਰ : ਕਰਤਾਰਪੁਰ ਦੇ ਏਐਸਆਈ ਹਰਦੇਵ ਸਿੰਘ ਦੀ ਹੱਤਿਆ ਕਰਨ ਵਾਲੇ ਨੋਨੀ ਦੁਆਰਾ ਭੇਜੀ ਗਈ ਹੈਰੋਇਨ ਨੂੰ ਸਪਲਾਈ ਕਰਨ ਲਈ ਆਏ ਨਸ਼ਾ ਤਸਕਰ ਗੌਰਵ ਚੌਹਾਨ ਦੇ ਮੋਬਾਈਲ ਤੋਂ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗ ਸਕਦੇ ਹਨ l ਪੁਲਿਸ ਨੇ ਉਸਦੇ ਮੋਬਾਈਲ ਨੂੰ ਜਾਂਚ ਦੇ ਲਈ ਕਬਜ਼ੇ ਵਿੱਚ ਲੇ ਲਿਆ ਹੈ l ਉੱਥੇ ਹੀ ਰਿਮਾਂਡ ਦੇ ਦੌਰਾਨ ਸਾਹਮਣੇ ਆਇਆ ਕਿ ਗੌਰਵ ਨੇ ਡੇਢ ਕਿਲੋ ਹੈਰੋਇਨ ਕਰੀਬ ਦਰਜਨ ਭਰ ਨਸ਼ਾ ਤਸਕਰਾਂ ਨੂੰ ਸਪਲਾਈ ਕਰਨੀ ਸੀ l ਉਸ ਤੋਂ ਸਪਲਾਈ ਲੈਣ ਵਾਲਿਆਂ ਦੇ ਨਾਮ ਅਤੇ ਪਤੇ ਕਢਵਾਏ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ l ਪਿੰਡ ਧਾਲੀਵਾਲ ਦੇ ਕੋਲ ਗੁਪਤ ਸੂਚਨਾ ਦੇ ਆਧਾਰ ਤੇ ਫ਼ੜੇ ਗਏ ਨਸ਼ਾ ਤਸਕਰ ਮੇਰਠ ਨਿਵਾਸੀ ਸੰਜੈ ਚੌਧਰੀ ਅਤੇ ਬਬਲੂ ਕੁਮਾਰ ਤੋਂ ਡੇਢ ਕਿਲੋ ਅਫ਼ੀਮ ਲੈਣ ਵਾਲਿਆਂ ਦਾ ਨੈਟਵਰਕ ਵੀ ਪੁਲਿਸ ਲੱਭ ਰਹੀ ਹੈ l ਪੁਲਿਸ ਪੁੱਛ ਗਿਛ ਵਿੱਚ ਦੋਨਾਂ ਨੇ ਕਈ ਲੋਕਾਂ ਦੇ ਨਾਮ ਲਏ ਹਨ l ਜਿਸਦੇ ਖਿਲਾਫ਼ ਮਾਮਲਾ ਪੁਲਿਸ ਜਲਦ ਦਰਜ ਕਰ ਸਕਦੀ ਹੈ l ਉੱਥੇ ਹੀ ਪਿੰਡ ਭੋਗਪੁਰ ਪੁਲਿਸ ਨੇ ਪਿੰਡ ਮੋਗਾ ਦੇ ਕੋਲ 3 ਕਿਲੋ 50 ਗ੍ਰਾਮ ਦੇ ਨਾਲ ਗ੍ਰਿਫ਼ਤਾਰ ਛਤੀਸਗੜ ਨਿਵਾਸੀ ਹਰਦੀਪ ਸਿੰਘ ਅਤੇ ਕਪੂਰਥਲਾ ਨਿਵਾਸੀ ਸੁਰਜੀਤ ਸਿੰਘ ਤੋਂ ਵੀ ਪੁੱਛ ਗਿਛ ਕੀਤੀ ਅਤੇ ਸਪਲਾਈ ਦੇਣ ਅਤ ਲੈਣ ਵਾਲਿਆਂ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕੀਤੀ l

Related posts

ਡਾਕ ਦੇ ਪਾਰਸਲ ਤੋਂ ਨਿਕਲੀ ਖ਼ਤਰਨਾਕ ਚੀਜ਼, ਪੂਰੇ ਏਅਰਪੋਰਟ ਤੇ ਪੈ ਗਿਆ ਭੜਥੂ

htvteam

ਸਵੇਰੇ-ਸ਼ਾਮ ਸੈਰ ਦਾ ਸਹੀ ਤਰੀਕਾ ਸਿੱਖ ਲਓ, ਬਦਲ ਜਾਏਗੀ ਲਾਈਫ

htvteam

ਵਾਹਨਾਂ ‘ਤੇ ਡੀਸੀ, ਮੇਅਰ, ਚੇਅਰਮੈਨ, ਵਿਧਾਇਕ, ਪ੍ਰੈੱਸ ਆਦਿ ਲਿਖਣ ‘ਤੇ ਹਾਈਕੋਰਟ ਦੀ ਰੋਕ

Htv Punjabi

Leave a Comment