ਚੰਡੀਗੜ੍ਹ : ਪੰਜਾਬ ਵਿੱਚ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਰਣਨੀਤੀ ਦੇ ਬਲਬੂਤੇ ਤੇ ਕਾਂਗਰਸ ਨੂੰ ਜ਼ੋਰਦਾਰ ਇੱਕਤਰਫਾ ਜਿੱਤ ਦਿਵਾਉਣ ਵਾਲੇ ਚੋਣ ਰਣਨੀਤੀਕਾਰ ਅਤੇ ਜਦਯੂ ਦੇ ਸਾਬਕਾ ਨੇਤਾ ਪ੍ਰਸ਼ਾਂਤ ਕਿਸ਼ੋਰ 2022 ਦੇ ਲਈ ਕੈਪਟਲ ਅਮਰਿੰਦਰ ਸਿੰਘ ਨੂੰ ਸੇਵਾਵਾਂ ਦੇਣ ਨੂੰ ਤਿਆਰ ਨਹੀਂ ਹਨ।ਕੈਪਟਲ ਦੁਆਰਾ ਉਨ੍ਹਾਂ ਨੂੰ ਮਨਾਉਣ ਦੇ ਲਈ ਲਗਾਤਾਰ ਕੀਤੀ ਜਾ ਰਹੀ ਕੋਸਿ਼ਸ਼ਾਂ ਬੀਤੇ ਸ਼ਨੀਵਾਰ ਨੂੰ ਵੀ ਸਿਰੇੇ ਨਹੀਂ ਚੜ ਸਕੀਆਂ, ਜਦ ਪ੍ਰਸ਼ਾਂਤ ਨੇ ਨਵੀਂ ਦਿੱਲੀ ਵਿੱਚ ਮਿਲਣ ਪਹੁੰਚੇ ਕੈਪਟਨ ਦੇ ਦੋਹਤੇ ਨਿਰਵਾਣ ਨੂੰ ਪ੍ਰਸ਼ਾਂਤ ਨੇ ਪਹਿਲਾਂ ਤਾਂ 2 ਘੰਟੇ ਦਾ ਲੰਬਾ ਇੰਤਜ਼ਾਰ ਕਰਵਾਇਆ ਅਤੇ ਫੇਰ ਮਿਲ ਕੇ ਵੀ ਕੈਪਟਨ ਦੀ ਪੇਸ਼ਕਸ਼ ਠੁਕਰਾ ਦਿੱਤੀ।
ਪ੍ਰਸ਼ਾਂਤ ਦਾ ਇਹ ਇਕਰਾਰਨਾਮਾ ਠੀਕ ਇੱਕ ਦਿਨ ਬਾਅਦ ਆਇਆ, ਜਦ ਸ਼ੁੱਕਰਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਦਾਅਵਾ ਕੀਤਾ ਸੀ ਕਿ ਪ੍ਰਸ਼ਾਂਤ ਨਾਲ ਉਨ੍ਹਾਂ ਦੇ ਪਰਿਵਾਰਿਕ ਸੰਬੰਧ ਹਨ ਅਤੇ ਲੰਬੇ ਸਮੇਂ ਤੋਂ ਉਹ ਅਅਤੇ ਪ੍ਰਸ਼ਾਂਤ ਇੱਕਠੇ ਹਨ।ਕੈਪਟਨ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਲਾਕਡਾਊਨ ਤੋਂ ਪਹਿਲਾਂ ਉਨ੍ਹਾਂ ਦੀ ਦਿੱਲੀ ਵਿੱਚ ਪ੍ਰਸ਼ਾਂਤ ਨਾਲ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ ਨੇ ਕਾਂਗਰਸ ਦੇ ਲਈ ਕੰਮ ਕਰਨ ਦੀ ਇੱਛਾ ਦੱਸੀ ਸੀ।
ਸ਼ਨੀਵਾਰ ਨੂੰ ਪ੍ਰਸ਼ਾਂਤ ਦੇ ਤੇਵਰਾਂ ਨੇ ਕੈਪਟਨ ਅਤੇ ਪੰਜਾਬ ਕਾਂਗਰਸ ਦੀ ਸਥਿਤੀ ਹਾਸੇ ਵਾਲ ਬਣਾ ਦਿੱਤੀ।ਦਰਅਸਲ, ਪ੍ਰਸ਼ਾਂਤ ਇੰਨੀ ਦਿਨੀਂ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਲਰਜੀ ਦੇ ਲਈ ਚੋਣ ਰਣਨੀਤੀ ਬਣਾਉਣ ਵਿੱਚ ਲੱਗੇ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਦੇ ਬਾਅਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਗੇ।ਹਾਲਾਂਕਿ ਆਪ ਵੱਲੋਂ ਇਸ ਸੰਬੰਧ ਵਿੱਚ ਕੋਈ ਗੱਲ ਨਹੀਂ ਕੀਤੀ ਜਾ ਰਹੀ।ਪ੍ਰਸ਼ਾਂਤ ਦੇ ਆਪ ਨਾਲ ਜੁੜਨ ਦੀ ਚਰਚਾਵਾਂ ਦੇ ਕਾਰਨ ਹੀ ਪੰਜਾਬ ਵਿੱਚ ਕਾਂਗਰਸ ਨੂੰ 2022 ਦੇ ਲਈ ਪ੍ਰਸ਼ਾਂਤ ਦੀ ਯਾਦ ਆਈ।ਜੇਕਰ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਪ੍ਰਸ਼ਾਂਤ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤਾਂ ਭਲੇ ਹੀ ਚੋਣ ਨਤੀਜੇ ਕੁਝ ਵੀ ਰਹਿਣ, ਇਸ ਦਾ ਜਿ਼ਆਦਾ ਨੁਕਸਾਨ ਕਾਂਗਰਸ ਨੂੰ ਚੁੱਕਣਾ ਪਵੇਗਾ।ਇਹ ਵੀ ਗੌਰਤਲਬ ਹੈ ਕਿ 2022 ਦੇ ਲਈ ਕੈਪਟਨ ਦੁਆਰਾ ਪ੍ਰਸ਼ਾਂਤ ਨੂੰ ਜੋੜਨ ਦੀ ਕੋਸਿ਼ਸ਼ਾਂ ਕਾਫੀ ਸਮੇਂ ਤੋਂ ਜਾਰੀ ਹਨ।ਜਨਵਰੀ ਵਿੱਚ ਉਨ੍ਹਾਂ ਦੇ ਮੁੱਖ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ ਵੀ ਪ੍ਰਸ਼ਾਂਤ ਨੂੰ ਮਿਲ ਚੁੱਕੇ ਹਨ।ਪਰ ਹੁਣ ਤੱਕ ਪ੍ਰਸ਼ਾਂਤ ਆਪਣੇ ਫੈਸਲੇ ਤੇ ਕਾਇਮ ਹਨ ਅਤੇ ਥਾਂਗਰਸ ਦਾ ਸਾਥ ਦੇਣ ਨੂੰ ਤਿਆਰ ਨਹੀਂ ਹਨ।
