Htv Punjabi
Punjab Video

ਪੰਜਾਬ ਦੇ ਇਸ SSP ਨੂੰ ਦੇਖ ਬਾਲੀਵੁੱਡ ਬਣਾਉਂਦੇ ਫਿਲਮਾਂ

ਨਿਊਜ਼ ਡੈਸਕ : ਪਿਛਲੇ ਸਾਲ ਜੂਨ ਮਹੀਨੇ ‘ਚ ਫਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਹੋਰਕਨ ਦੀ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਨੇ ਪੂਰੇ ਪੰਜਾਬ ‘ਚ ਇਸ ਲਈ ਧਮਾਲਾਂ ਪਾ ਦਿੱਤੀਆਂ ਸਨ ਕਿਉਂਕਿ ਉਸ ਵੀਡੀਓ ਅੰਦਰ ਐਸਐਸਪੀ ਸੰਦੀਪ ਗੋਇਲ ਨੇ ਆਪਣੇ ਹੀ ਵਿਭਾਗ ਦੀਆਂ ਉਨ੍ਹਾਂ ਕਾਲੀਆਂ ਭੇਡਾਂ ਨੂੰ ਭਾਸ਼ਣ ਦੇਂਦੇ ਵਕਤ ਦੱਬ ਕੇ ਲਤਾੜਿਆ ਸੀ ਜਿਨ੍ਹਾਂ ਕਰਕੇ ਪੰਜਾਬ ਪੁਲਿਸ ਦਾ ਅਕਸ ਆਮ ਜਨਤਾ ‘ਚ ਖ਼ਰਾਬ ਹੋ ਰਿਹਾ ਸੀ। ਉਸ ਤੋਂ ਬਾਅਦ ਐਸਐਸਪੀ ਸੰਦੀਪ ਗੋਇਲ ਜ਼ਿਆਦਾ ਦੇਰ ਤਾਂ ਫਿਰੋਜ਼ਪੁਰ ਚ ਨਹੀਂ ਟਿਕ ਸਕੇ ਕਿਉਂਕਿ ਉਨ੍ਹਾਂ ਦਾ ਤਬਾਦਲਾ ਫਿਰੋਜ਼ਪੁਰ ਤੋਂ ਬਰਨਾਲਾ ਚ ਹੋ ਗਿਆ ਸੀ ਪਰ ਬਰਨਾਲਾ ਚ ਆਕੇ ਵੀ ਸੰਦੀਪ ਗੋਇਲ ਹੋਰਾਂ ਨੇ ਆਪਣੇ ਵਿਭਾਗ ਦੀਆਂ ਕਾਲੀਆਂ ਭੇਡਾਂ ਨੂੰ ਨੱਥ ਪਾਉਣ ਦੀ ਆਪਣੀ ਨੀਤੀ ਜਾਰੀ ਰੱਖੀ ਤੇ ਇਥੇ ਪਹੁੰਚ ਕੇ ਵੀ ਉਹ ਚਰਚਾ ਚ ਬਣੇ ਹੋਏ ਨੇ।  ਇਸ ਵਾਰ ਉਨ੍ਹਾਂ ਦੇ ਚਰਚਾ ਚ ਆਉਣ ਦਾ ਕਰਨ ਐ ਇੱਕ ਤਾਂ ਬਰਨਾਲਾ ਦੇ ਮਹਿਲ ਕਲਾਂ ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਚ ਜਾਂ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਗਗਨਦੀਪ ਨੂੰ ਨਸ਼ਾ ਦੇਣ ਵਾਲੇ 7 ਅਜਿਹੇ ਨਸ਼ਾ ਤਸਕਰਾਂ ਵਿਰੁੱਧ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਤੇ ਦੂਜਾ ਆਪਣੇ ਹੀ ਵਿਭਾਗ ਦੇ ਇੱਕ ਐਸਐਚਓ ਵਿਰੁੱਧ ਰਿਸ਼ਵਤ ਲੈਕੇ ਕਨੂੰਨ ਨੂੰ ਲੁੜੀਂਦੇ ਇੱਕ ਮੁਜ਼ਰਿਮ ਨੂੰ ਛੱਡਣ ਦੇ ਕੇਸ ‘ਚ ਪਰਚਾ ਦਰਜ਼ ਕਰਕੇ ਮਿਸਾਲੀ ਕਾਰਵਾਈ ਕਰਨਾ। ਇਨ੍ਹਾਂ ਸਾਰੇ ਮਾਮਲਿਆਂ ਸਬੰਧੀ ਹਕੀਕਤ ਟੀਵੀ ਪੰਜਾਬੀ ਦੇ ਸੀਨੀਅਰ ਐਡੀਟਰ ਕਾਸ਼ਿਫ਼ ਫਾਰੂਕੀ ਨੇ ਐਸਐਸਪੀ ਸੰਦੀਪ ਗੋਇਲ ਨਾਲ ਖਾਸ ਗੱਲਬਾਤ ਕੀਤੀ ਜਿਸ ‘ਚ ਸ੍ਰੀ ਗੋਇਲ ਨੇ ਨਾ ਸਿਰਫ ਨਸ਼ਾ ਤਸਕਰਾਂ ਤੇ ਸਮਾਜ ਦੇ ਹੋਰ ਦੁਸ਼ਮਣਾਂ ਨੂੰ ਸਿੱਧੀ ਚਿਤਾਵਨੀ ਦੇਂਦੀਆਂ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਬਲਕਿ ਆਪਣੇ ਵਿਭਾਗ ਦੀਆਂ ਕਾਲੀਆਂ ਭੇਡਾਂ ਨੂੰ ਵੀ ਏਐਸਆਈ ਪਵਨ  ਕੁਮਾਰ ਤੇ ਐਸਆਈ ਬਲਜੀਤ ਸਿੰਘ ਦੇ ਮਾਮਲਿਆਂ ਤੋਂ ਸਬਕ ਲੈਣ
ਇਸ ਪੂਰੀ ਇੰਟਰਵਿਊ ਨੂੰ ਵੀਡੀਓ ਖ਼ਬਰ ਦੇ ਰੂਪ ਚ ਦੇਖਣ ਲਈ ਤੁਸੀਂ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ,…..

Related posts

ਪੰਜਾਬੋਂ ਬਾਹਰ ਮਜ਼ਦੂਰੀ ਕਰਨ ਗਿਆ ਕਿਸਾਨ ਘਰ ਮੁੜਿਆ ਤਾਂ ਪ੍ਰਸ਼ਾਸ਼ਨ ਨੇ ਕੀਤਾ ਇਕਾਂਤਵਾਸ, ਗੁੱਸੇ ‘ਚ ਕਿਸਾਨ ਨੇ ਕੀਤਾ ਅਜਿਹਾ ਕੰਮ ਕਿ ਮੱਚ ਗਈ ਹਾਹਾਕਾਰ! 

Htv Punjabi

ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਗੱਡ ਦਿੱਤੇ ਝੰਡੇ…

htvteam

ਸਰਕਾਰੀ ਦਫਤਰ ਅੰਦਰੋਂ ਕੁੰਡੀ ਮਾਰ ਚੱਲ ਰਹੀਆਂ ਸਨ ਰੰਗ ਰਲੀਆਂ

htvteam