Htv Punjabi
Punjab

ਕਿਸੇ ਹਾਲ ‘ਚ ਵੀ ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਤੇ ਨਹੀਂ ਲਾਈ ਜਾਵੇਗੀ ਪਾਬੰਦੀ : ਲੌਂਗੋਵਾਲ

ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਡਰੋਂ ਦੇਸ਼ ਭਰ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਤੋਂ ਇਲਾਵਾ ਬਹੁਤ ਸਾਰੇ ਨਿੱਜੀ ਅਦਾਰੇ ਵੀ ਬੰਦ ਕਰ ਦਿੱਤੇ ਗਏ ਹਨ।ਉੱਥੇ ਦੂਜੇ ਪਾਸੇ ਮੰਦਿਰਾਂ ਨੂੰ ਵੀ ਆਮ ਜਨਤਾ ਦੇ ਦਰਸ਼ਨਾਂ ਤੋਂ ਵਾਂਝਾ ਕਰਦਿਆਂ ਉੱਥੇ ਵੀ ਸ਼ਰਧਾਲੂਆਂ ਦੇ ਵੜਨ ਤੇ ਰੋਕ ਲਾ ਦਿੱਤੀ ਗਈ ਹੈ ਪਰ ਅਜਿਹੇ ਮਾਹੌਲ ਵਿੱਚ ਵਿਸ਼ਵ ਪ੍ਰਸਿੱਧ ਸ਼੍ਰੀ ਹਰਿਮੰਦਿਰ ਸਾਹਿਬ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਅਜੇ ਵੀ ਖੁੱਲਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਭਾਵੇਂ ਚਾਰੇ ਪਾਸੇ ਸਾਰਾ ਕੁਝ ਬੰਦ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਉੱਤੇ ਕਿਸੇ ਕਿਸਮ ਦੀ ਕੋਈ ਰੋਕ ਲਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਲੌਂਗੋਵਾਲ ਅਨੁਸਾਰ ਦਰਬਾਰ ਸਾਹਿਬ ਅੰਦਰ ਦਰਸ਼ਨਾਂ ਲਈ ਆਉਂਦੇ ਸ਼ਰਧਾਲੂਆਂ ਦੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ ਤੇ ਏਸ ਲਈ ਉਨ੍ਹਾਂ ਨੂੰ ਨਾ ਸਿਰਫ ਮੁਫਤ ਮਾਸਕ ਵੰਡੇ ਜਾ ਰਹੇ ਹਨ ਬਲਕਿ ਸ਼ਰਧਾਲੂਆਂ ਦੇ ਹੱਥ ਰੋਗਾਣੂ ਮੁਕਤ ਕਰਾਉਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕੋਰੋਨਾ ਵਾਇਰਸ ਦੀ ਬੀਮਾਰੀ ਅੱਗੇ ਨਾ ਫੈਲ ਸਕੇ।ਉਨ੍ਹਾਂ ਨੇ ਕਿਹਾ ਕਿ ਏਸ ਤੋਂ ਇਲਾਵਾ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਇੱਕ ਮਿੱਥੀ ਦੂਰੀ ਤੇ ਰੱਖਿਆ ਜਾ ਰਿਹਾ ਹੈ ਤਾਂ ਕਿ ਰੋਗਾਣੂ ਅੱਗੇ ਨਾ ਫੈਲ ਸਕਣ ਤੇ ਅਜਿਹੇ ਵਿੱਚ ਦਰਸ਼ਨਾਂ ਤੇ ਕਿਸੇ ਕਿਸਮ ਦੀ ਪਾਬੰਦੀ ਲਗਾਉਣ ਦਾ ਅਜੇ ਕੋਈ ਇਰਾਦਾ ਨਹੀਂ।

Related posts

ਕੱਚੇ ਨਾਰੀਅਲ ਨੂੰ ਕਰੋ ਇਸ ਤਰੀਕੇ ਨਾਲ ਇਸਤੇਮਾਲ ਫਾਇਦੇ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ

htvteam

ਟੀਵੀ ਸੀਰੀਅਲ ਨਿਰਮਾਤਾ ਏਕਤਾ ਕਪੂਰ ਤੇ ਬਾਲਾਜੀ ਪ੍ਰੋਡਕਸ਼ਨ ਖਿਲਾਫ ਮੁਕੱਦਮਾਂ ਦਰਜ਼, ਫੌਜ ਦਾ ਮਜ਼ਾਕ ਉਡਾਉਣ ਦੇ ਲੱਗੇ ਦੋਸ਼!

Htv Punjabi

ਪਾਕਿਸਤਾਨ ਚ ਫੜ੍ਹੇ ਨੌਜਵਾਨ ਬਾਰੇ ਪਰਿਵਾਰ ਨੇ ਕੀਤੇ ਅਹਿਮ ਖੁਲਾਸੇ

htvteam

Leave a Comment