ਖੰਨਾ : ਰਾਸ਼ਟਰੀ ਵਿਚਾਰ ਮੰਚ ਵੱਲੋਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਸਮਰਥਨ ਵਿੱਚ ਰੈਲੀ ਰੱਖੀ ਗਈ l ਇਸ ਦੌਰਾਨ ਅਲੱਗ ਅਲੱਗ ਸੰਗਠਨਾਂ ਦੇ ਮੈਂਬਰਾਂ ਦੇ ਹੱਥਾਂ ਵਿੱਚ ਕਾਨੂੰਨ ਦੇ ਪੱਖ ਵਿੱਚ ਤਖਤੀਆਂ ਵੀ ਚੱਕ ਰੱਖੀਆਂ ਸਨ l ਰੈਲੀ ਵਿੱਚ ਪਾਕਿਸਤਾਨ ਤੋਂ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਹੱਥ ਵਿੱਚ ਤਿਰੰਗਾ ਲੈ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ l ਉੱਥੇ ਹੀ ਮੋਗਾ ਵਿੱਚ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ ਐਤਵਾਰ ਨੂੰ ਸ਼ਹਿਰ ਵਿੱਚ ਸੀਏਏ ਦੇ ਸਮਰਥਨ ਵਿੱਚ ਤਿਰੰਗਾ ਰੈਲੀ ਕੱਢੀ l ਇਸ ਵਿੱਚ ਲੋਕਾਂ 200 ਫੁੱਟ ਦਾ ਤਿਰੰਗਾ ਲੈ ਕੇ ਸ਼ਾਮਿਲ ਹੋਏ l