Htv Punjabi
Punjab

ਬਕਾਇਆ ਰਾਸ਼ੀ ਨਾ ਮਿਲਣ ‘ਤੇ ਕੀਤਾ ਲੋਕਾਂ ਨੇ ਕੀਤਾ ਆਹ ਕੰਮ

ਗੁਰਦਾਸਪੁਰ ; ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰੇ ਨਾ ਕਰਨ ਕਰਕੇ ਜਨਤਾ ਵਿੱਚ ਬਹੁਤ ਗੁੱਸਾ ਹੈ l ਇਸੀ ਗੁੱਸੇ ਵਿੱਚ ਕਿਸਾਨਾਂ ਨੇ ਗੰਨੇ ਦੀ ਫਸਲ ਦੀ ਬਕਾਇਆ ਰਕਮ ਨਾ ਦੇਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ l ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਗੰਨੇ ਦੀ ਫਸਲ ਦੀ ਬਕਾਇਆ ਰਕਮ ਪਿਛਲੇ ਕਈ ਮਹੀਨਿਆਂ ਤੋਂ ਰੁਕੀ ਪਈ ਹੈ ਪਰ ਸਰਕਾਰ ਉਸ ਦੀ ਅਦਾਇਗੀ ਦੇ ਲਈ ਕੁਝ ਨਹੀਂ ਕਰ ਰਹੀ ਹੈ l
ਅੱਜ ਕਿਸਾਨਾਂ ਨੇ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਦੇ ਨੇੜੇ ਸਥਿਤ ਰੇਲਵੇ ਟਰੈਕ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ ਅਤੇ ਨਾਰੇਬਾਜ਼ੀ ਕੀਤੀੇ l ਕਿਸਾਨਾਂ ਨੇ ਪਨਿਯਾਡ ਸ਼ੂਗਰ ਮਿੱਲ ਦੇ ਸਾਹਮਣੇ ਗੇਟ ਬੰਦ ਕਰ ਵੀ ਪ੍ਰਦਰਸ਼ਨ ਕੀਤਾ l ਕਿਸਾਨਾਂ ਨੇ ਕਿਹਾ ਕਿ ਸਾਲ 2018-19 ਤੋਂ ਉਹ ਗੰਨੇ ਦੀ ਬਕਾਇਆ ਰਾਸ਼ੀ ਦੇ ਲਈ ਤੜਪ ਰਹੇ ਹਨ l ਸਰਕਾਰ ਉਨ੍ਹਾਂ ਦੀ ਮੰਗ ‘ਤੇ ਕੋਈ ਧਿਆਨ ਨਹੀਂ ਦੇ ਰਹੀ ਹੈ l ਸਰਕਾਰ ਉਨ੍ਹਾਂ ਦੀ ਰਕਮ ਦੇ ਭੁਗਤਾਨ ਲਈ ਸਿਰਫ ਕਹਿ ਰਹੇ ਹਨ ਪਰ ਕੁਝ ਕਰ ਨਹੀਂ ਰਹੇ ਹਨ l
ਜ਼ਿਲ੍ਹੇ ਦੇ ਕਿਸਾਨ ਪਿਛਲੇ ਦੋ ਦਿਨਾਂ ਤੋਂ ਡੀਸੀ ਦਫਤਰ ਦੇ ਬਾਹਰ ਧਰਨਾ ਦੇ ਰਹੇ ਸਨ l ਜਦ ਡੀਸੀ ਤੋਂ ਕਿਸਾਨਾਂ ਦੀ ਗੱਲ ਕਿਸੇ ਮੁਕਾਮ ‘ਤੇ ਨਹੀਂ ਪਹੁੰਚੀ ਤਾਂ ਉਨ੍ਹਾਂ ਨੇ ਰੇਲ ਟਰੈਕ ‘ਤੇ ਧਰਨਾ ਲਾ ਦਿੱਤਾ l ਕਿਸਾਨਾਂ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਦੀਆਂ ਗੱਲਾਂ ‘ਤੇ ਧਿਆਨ ਨਹੀਂ ਦੇ ਰਹੇ ਹਨ ਜਿਸ ਤੋਂ ਉਹ ਪਰੇਸ਼ਾਨ ਹੋ ਕੇ ਰਹਿ ਗਏ ਹਨ l

Related posts

ਹਰ ਚਾਅ ਹੋਏਗਾ ਪੂਰਾ ਸੁਣੋ ਕਮਾਲ ਦੀਆਂ ਗੱਲਾਂ SNO Harmeet Kaur

htvteam

ਸਿਲੰਡਰ ਸਪਲਾਈ ਨੂੰ ਲੈਕੇ ਆਈ ਵੱਡੀ ਖ਼ਬਰ

htvteam

ਜਜ਼ਬਾ ਹੋਵੇ ਤਾਂ ਇਸ 98 ਵਰਿਆਂ ਦੀ ਮਾਤਾ ਵਰਗਾ, ਇੱਕ ਅੱਖੋਂ ਦਿਸਦਾ ਨਹੀਂ, ਪਰ ਮਾਸਕ ਬਣਾਉਣ ਲਈ 8 ਘੰਟੇ ਚਲਾਉਂਦੀ ਐ ਮਸ਼ੀਨ 

Htv Punjabi

Leave a Comment