ਨਿਊਜ਼ ਡੈਸਕ (ਸਿਮਰਨਜੀਤ ਕੌਰ) : ਰਾਤ ਵਿੱਚ ਦਰੱਖਤਾਂ ਅਤੇ ਪੌਦਿਆਂ ਦੇ ਆਲੇ ਦੁਆਲੇ ਚਮਕਦੇ ਹੋਏ ਜੁਗਨੂੰ ਤਾਂ ਤੁਸੀਂ ਦੇਖੇ ਹੀ ਹੋਣਗੇ l ਇਹ ਸ਼ਹਿਰਾਂ ਵਿੱਚ ਬਹੁਤ ਘੱਟ ਹੀ ਦਿਖਾਈ ਦਿੰਦੇ ਹਨ ਪਰ ਪਿੰਡਾਂ ਵਾਲੇ ਇਲਾਕਿਆਂ ਵਿੱਚ ਸੰਖਿਆ ਬਹੁਤ ਹੈ l ਹਾਲਾਂਕਿ ਹੁਣ ਪਿੰਡਾਂ ਵਿੱਚ ਵੀ ਜੁਗਨੂੰ ਘੱਟ ਹੀ ਦੇਖਣ ਨੂੰ ਮਿਲਦੇ ਹਨ.ਕੀ ਤੁਸੀਂ ਜਾਣਦੇ ਹੋ ਕਿ ਜੁਗਨੂੰ ਰਾਤ ਨੂੰ ਹੀ ਕਿਉਂ ਚਮਕਦੇ ਹਨ ਅਤੇ ਉਹ ਕਿਵੇਂ ਕਿਸੇ ਬਿਜਲੀ ਦੇ ਬਲਬ ਵਾਂਗ ਚਮਕਦੇ ਹਨ l
ਦਰਅਸਲ, ਜੁਗਨੂੰਆਂ ਦੇ ਚਮਕਣ ਦੇ ਪਿੱਛੇ ਉਨ੍ਹਾਂ ਦਾ ਮੁੱਖ ਕਾਰਨ ਆਪਣੇ ਸਾਥੀ ਯਾਨੀ ਮਾਦਾ ਜੁਗਨੂੰਆਂ ਨੂੰ ਆਕਰਸ਼ਿਤ ਕਰਨਾ ਅਤੇ ਆਪਣੀ ਲਈ ਭੋਜਨ ਤਲਾਸ਼ਣਾ ਹੁੰਦਾ ਹੈ l
ਜੁਗਨੂੰਆਂ ਦੀ ਚਮਕ ਤਿੰਨ ਤਰ੍ਹਾਂ ਦੇ ਰੰਗ ਦੀ ਹੁੰਦੀ ਹੈ, ਹਰਾ, ਪੀਲਾ ਅਤੇ ਲਾਲ.ਮਾਦਾ ਜੁਗਨੂੰ ਜੰਗਲਾਂ ਵਿੱਚ ਦਰਖੱਤਾਂ ਦੀ ਛਾਲ ਵਿੱਚ ਆਪਣੇ ਅੰਡੇ ਦਿੰਦੀ ਹੈ l ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੁਗਨੂੰਆਂ ਦੇ ਅੰਡੇ ਵੀ ਚਮਕਦੇ ਹਨ l
ਜੇਕਰ ਤੁਹਾਨੂੰ ਜੁਗਨੂੰਆਂ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਪਹਿਚਾਣ ਨਹੀਂ ਸਕਦੇ ਕਿ ਉਹ ਜੁਗਨੂੰ ਨਰ ਹੈ ਜਾਂ ਮਾਦਾ l ਦੱਸ ਦਈਏ ਕਿ ਮਾਦਾ ਜੁਗਨੂੰਆਂ ਦੇ ਖੰਭ ਨਹੀਂ ਹੁੰਦੇ ਹਨ, ਇਸ ਲਈ ਉਹ ਇੱਕ ਹੀ ਜਗ੍ਹਾ ‘ਤੇ ਚਮਕਦੀ ਹੈ, ਜਦਕਿ ਨਰ ਜੁਗਨੂੰਆਂ ਦੇ ਦੋ ਖੰਭ ਹੁੰਦੇ ਹਨ, ਇਸ ਲਈ ਉਹ ਉੱਡਦੇ ਹੋਏ ਚਮਕਦੇ ਹਨ l
ਵੈਸੇ ਤਾਂ ਭਾਰਤ ਵਿੱਚ ਵੀ ਕਾਫੀ ਸੰਖਿਆ ਵਿੱਚ ਜੁਗਨੂੰ ਪਾਏ ਜਾਂਦੇ ਹਨ ਪਰ ਜ਼ਿਆਦਾ ਰੌਸ਼ਨੀ ਨਾਲ ਚਮਕਣ ਵਾਲੇ ਜੁਗਨੂੰ ਜ਼ਿਆਦਾ ਵੈਸਟਇੰਡੀਜ਼ ਅਤੇ ਦੱਖਣੀ ਅਮਰੀਕਾ ਵਿੱਚ ਪਾਏ ਜਾਂਦੇ ਹਨ l
ਜੁਗਨੂੰਆਂ ਦੀ ਖੋਜ ਸਾਲ 1667 ਵਿੱਚ ਰਾਬਰਟ ਬਾਇਲ ਰਾਮ ਦੇ ਇੱਕ ਵਿਗਿਆਨਿਕ ਨੇ ਕੀਤੀ ਸੀ l ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜੁਗਨੂੰਆਂ ਦੇ ਸਰੀਰ ਵਿੱਚ ਫਾਸਫੋਰਸ ਹੁੰਦਾ ਹੈ ਅਤੇ ਇਸ ਵਜ੍ਹਾ ਨਾਲ ਇਹ ਚਮਕਦੇ ਹਨ ਪਰ ਬਾਅਦ ਵਿੱਚ ਵਿਗਿਆਨਿਕਾਂ ਨੇ ਇਸ ਗੱਲ ਨੂੰ ਨਕਾਰ ਦਿੱਤਾ l ਉਨ੍ਹਾਂ ਨੇ ਦੱਸਿਆ ਕਿ ਜੁਗਨੂੰ ਫਾਸਫੋਰਸ ਦੀ ਵਜ੍ਹਾ ਨਾਲ ਨਹੀਂ ਬਲਕਿ ਲਿਉਸਿਫੇਰੇਸ ਨਾਮ ਦੇ ਪ੍ਰੋਟੀਨਾਂ ਦੇ ਕਾਰਨ ਚਮਕਦੇ ਹਨ l
