ਬਠਿੰਡਾ : ਇੱਥੋਂ ਦੀ ਧੋਬਿਆਨਾ ਬਸਤੀ ਵਿੱਚ ਇੱਕ ਨੌਜਵਾਨ ਨੇ ਘਰ ਦੇ ਕੋਲ ਸਥਿਤ ਇੱਕ ਦਰਖੱਤ ਤੇ ਫਾਂਸੀ ਲਾ ਕੇ ਸੁਸਾਈਡ ਕਰ ਲਿਆ l ਮ੍ਰਿਤਕ ਦੀ ਪਹਿਚਾਣ ਨੰਦਲਾਲ ਪੁੱਤਰ ਮਹਾਂਦੇਵ 28 ਸਾਲਾ ਦੇ ਤੌਰ ਤੇ ਹੋਈ ਹੈ l ਪੁਲਿਸ ਦੇ ਅਨੁਸਾਰ ਨੰਦਲਾਲ ਦੀ ਪਤਨੀ ਕੁਝ ਸਮਾਂ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ l ਜਿਸ ਦੇ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ l ਪੁਲਿਸ ਨੇ ਇਸ ਸੰਬੰਧ ਵਿੱਚ ਧਾਰਾ 174 ਦੀ ਕਾਰਵਾਈ ਦੇ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ l ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਸੰਸਥਾ ਦੀ ਹੈਲਪਲਾਈਨ ਨੰਬਰ ਤੇ ਸੂਚਨਾ ਮਿਲੀ ਕਿ ਧੋਬਿਆਨਾ ਬਸਤੀ ਵਿੱਚ ਇੱਕ ਦਰਖੱਤ ਤੇ ਇੱਕ ਨੌਜਵਾਨ ਦੀ ਲਾਸ਼ ਲਟਕ ਰਹੀ ਹੈ l ਘਟਨਾ ਦੇ ਬਾਰੇ ਵਿੱਚ ਪਤਾ ਲੱਗਦੇ ਹੀ ਸੰਸਥਾ ਦਾ ਵਰਕਰ ਵਿੱਕੀ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚਿਆ ਅਤੇ ਮਾਡਲ ਟਾਊਨ ਪੁਲਿਸ ਨੂੰ ਸੂਚਿਤ ਕੀਤਾ l ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਿਮਾਂ ਦੀ ਮੁੱਢਲੀ ਕਾਰਵਾਈ ਦੇ ਬਾਅਦ ਸੰਸਥਾ ਵਰਕਰਾਂ ਨੇ ਲਾਸ਼ ਨੂੰ ਉੱਪਰ ਤੋਂ ਉਤਾਰਿਆ ਅਤੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਪਹੁੰਚਾਇਆ l