Htv Punjabi
Punjab

ਸਹਾਰਾ ਇੰਡੀਆ ਨੂੰ 88 ਹਜ਼ਾਰ ਰੁਪਏ ਉਪਭੋਗਤਾ ਨੂੰ ਦੇਣ ਦੇ ਹੁਕਮ

ਬਰਨਾਲਾ : ਸਹਾਰਾ ਇੰਡੀਆ ਕੰਪਨੀ ਨੂੰ ਉਪਭੋਗਤਾ ਫੋਰਮ ਨੇ 88 ਹਜ਼ਾਰ 900 ਰੁਪਏ ਸਮੇਤ 9 ਪ੍ਰਤੀਸ਼ਤ ਵਿਆਜ ਅਦਾ ਕਰਨ ਦੇ ਹੁਕਮ ਦਿੱਤੇ.ਨਾਲ ਹੀ ਕੰਪਨੀ 2000 ਰੁਪਏ ਬਤੌਰ ਹਰਜ਼ਾਨਾ ਸ਼ਿਕਾਇਤਕਰਤਾ ਨੂੰ ਦੇਵੇਗੀ l ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨਿਵਾਸੀ ਬਾਬਾ ਦੀਪ ਸਿੰਘ ਨਗਰ ਨੇ ਉਪਭੋਗਤਾ ਫੋਰਮ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਸਹਾਰਾ ਇੰਡੀਆ ਕੰਪਨੀ ਵਿੱਚ 31 ਅਗਸਤ 2012 ਨੂੰ 55 ਹਜ਼ਾਰ 594 ਰੁਪਏ ਨਿਵੇਸ਼ ਕੀਤੇ ਸਨ l ਕੰਪਨੀ ਨੇ 5 ਸਾਲ ਤੱਕ ਰੁਪਏ ਰੱਖਣ ਦੇ ਇਵਜ਼ ਵਿੱਚ 30 ਗ੍ਰਾਮ ਸੋਨਾ ਦੇਣ ਲਈ ਕਿਹਾ ਸੀ, ਪਰ ਜਦੋਂ ਸਮਾਂ ਪੂਰਾ ਹੋ ਗਿਆ ਤਾਂ ਕੰਪਨੀ ਨੇ ਕੁਝ ਨਹੀਂ ਦਿੱਤਾ l ਇਸ ਤੋਂ ਬਾਅਦ ਕੰਪਨੀ ਦੇ ਖਿਲਾਫ ਫੋਰਮ ਵਿੱਚ ਅਰਜ਼ੀ ਦਾਇਰ ਕੀਤੀ l ਫੋਰਮ ਨੇ ਕੰਪਨੀ ਵੱਲੋਂ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਉਸ ਦਾ ਬਣਦਾ ਹੱਕ ਦਿੱਤਾ ਨਹੀਂ ਜਾ ਸਕਦਾ l ਕਿਉਂਕਿ ਕੰਪਨੀ ਦੀ ਵਿੱਤੀ ਹਾਲਤ ਬਹੁਤ ਖਰਾਬ ਹੈ l ਨਾਲ ਹੀ ਕੰਪਨੀ ਵੱਲੋਂ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ l ਜਿਸ ਦੇ ਕਾਰਨ ਫੋਰਮ ਨੇ ਸ਼ਿਕਾਇਤਕਰਤਾ ਦੇ ਹੱਕ ਵਿੱਚ ਫੈਸਲਾ ਸੁਣਾਇਆ l

Related posts

ਵੈਲੇਨਟਾਈਨ ਡੇਅ ਦਿਨ ਕੁੜੀਆਂ ਨਾਲ ਦੇਖੋ ਕੀ ਹੋਇਆ ?

htvteam

ਬੌਕਸਿੰਗ ਦੀ ਖਿਡਾਰਣ ਨਾਲ ਮੁਲਾਜ਼ਮ ਨੇ ਦੇਖੋ ਕੀ ਕੀਤਾ

htvteam

ਦੇਖੋ ਆਹ ਕੀ ਹੋ ਗਿਆ ?

htvteam

Leave a Comment