Htv Punjabi
Punjab Video

ਆਨਲਾਈਨ ਲੁਡੋ ਖੇਡਦੇ ਕੁੜੀ ਹੋਈ ਪਾਕਿਸਤਾਨੀ ਮੁੰਡੇ ਪਿੱਛੇ ਪਾਗਲ; ਬਾਰਡਰ ਪਾਰ ਕਰਨ ਲਈ ਪਹੁੰਚੀ ਅੰਮ੍ਰਿਤਸਰ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਆਟੋ ਚਾਲਕ ਵੱਲੋਂ ਪੁਲਿਸ ਨੂੰ ਇਤਲਾਹ ਦੇਣ ਤੇ ਪੁਲਿਸ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਕੁੜੀ ਨੂੰ ਥਾਣੇ ਲਿਜਾ ਆਰਾਮ ਨਾਲ ਪੁੱਛ ਗਿੱਛ ਕੀਤੀ |
ਪੁਲਿਸ ਅਤੇ ਇਸ ਕੁੜੀ ਵੱਲੋਂ ਦੱਸੇ ਜਾਣ ਅਨੁਸਾਰ ਰਾਜਸਥਾਨ ਦੇ ਧੌਲਪੁਰ ਨਾਲ ਸਬੰਧਿਤ 25 ਸਾਲ ਦੀ ਸ਼ਿਵਾਂਗੀ ਨਾਂ ਦੀ ਇਸ ਕੁੜੀ ਦਾ ਘਰਵਾਲਾ ਮਨਿਆਰੀ ਦੀ ਦੁਕਾਨ ਕਰਦਾ ਹੈ ਤੇ ਇਹਨਾਂ ਦਾ ਇੱਕ ਢਾਈ ਸਾਲ ਦਾ ਬੱਚਾ ਵੀ ਹੈ |
ਪਿਛਲੇ ਕੁੱਝ ਦਿਨਾਂ ਤੋਂ ਸ਼ਿਵਾਂਗੀ ਲੁਡੋ ਨਾਂ ਦੀ ਇੱਕ ਆਨਲਾਈਨ ਗੇਮ ਖੇਡਣ ਦੀ ਸ਼ੌਕੀਨ ਹੋ ਜਾਂਦੀ ਹੈ | ਗੇਮ ਖੇਡਦੇ ਖੇਡਦੇ ਇਸਦੀ ਗੱਲਬਾਤ ਇੱਕ ਨੌਜਵਾਨ ਨਾਲ ਹੋ ਜਾਂਦੀ ਹੈ | ਉਹ ਨੌਜਵਾਨ ਇਸਨੂੰ ਮਿਲਣ ਲਈ ਅੰਮ੍ਰਿਤਸਰ ਬੁਲਾ ਲੈਂਦਾ ਹੈ | ਫਿਰ ਸ਼ਿਵਾਂਗੀ ਕੁੱਝ ਗਹਿਣਾ ਗੱਟਾ ਤੇ ਪੈਸੇ ਲੈ ਬੱਸ ਰਾਹੀਂ ਦਿੱਲੀ ਦੇ ਰਸਤੇ ਅੰਮ੍ਰਿਤਸਰ ਪਹੁੰਚ ਜਾਂਦੀ ਹੈ, ਪਰ ਉਹ ਨੌਜਵਾਨ ਇਸਨੂੰ ਓਥੇ ਨਹੀਂ ਮਿਲਦਾ | ਫਿਰ ਉਸ ਨੌਜਵਾਨ ਦਾ ਫੋਨ ਆਉਂਦਾ ਹੈ ਤੇ ਉਹ ਇਸਨੂੰ ਅਟਾਰੀ ਬਾਰਡਰ ਤੇ ਪਹੁੰਚ ਨੂੰ ਆਖਦਾ ਹੈ |

Related posts

ਸਕੂਲ ਦੇ ਬਾਹਰ ਕਾਰ ਬੰਬ, ਸੈਨਾ ਨੇ ਲਾਇਆ ਡੂ ਨੋਟ ਟੱਚ ਦਾ ਪੋਸਟਰ, ਡੇਢ ਘੰਟੇ ਤੱਕ ਮਚੀ ਰਹੀ ਦਹਿਸ਼ਤ

Htv Punjabi

ਨਾਰੀਅਲ ਦਾ ਐਵੇਂ ਇਸਤੇਮਾਲ ਸਰੀਰ ਨੂੰ ਨਜ਼ਾਰਾ ਲਿਆ ਦਿੰਦੈ

htvteam

ਡਲੀਵਰੀ ਦੇ ਦਰਦਾਂ ਚ ਪਤਨੀ ਮਾਰਦੀ ਰਹੀ ਚੀਕਾਂ, ਡਾਕਟਰ ਨੇ ਦੇਖੋ ਕੀ ਕੀਤਾ

htvteam