Htv Punjabi
Punjab

ਕਿਸਾਨਾਂ ਦੇ ਮੋਰਚੇ ਲਈ ਟਰੱਕ ਭਰ ਕੇ ਜਾ ਰਹੀਆਂ ਆਹ ਚੀਜ਼ਾਂ

ਪਿਛਲੇ ਕਈ ਦਿਨਾਂ ਤੋਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲ੍ਹੀ ਬਾਡਰਾ ਤੇ ਮੋਰਚਾ ਲਗਾ ਕੇ ਡਟੇ ਹੋਏ ਹਨ। ਉਹਨਾਂ ਕਿਸਾਨਾਂ ਲਈ ਦੇਸ਼ ਦੇ ਕੋਨਿਆਂ ਤੋਂ ਲੋਕ ਲੰਗਰ ਅਤੇ ਹੋਰ ਜਰੂਰੀ ਵਸਤਾਂ ਲੈ ਕੇ ਪਹੁੰਚਦੇ ਹਨ ਅਤੇ ਕਿਸਾਨਾਂ ਨੂੰ ਹੋਰ ਹੌਸਲਾ ਦੇਣ ਲਈ ਮੋਰਚੇ ਵਿਚ ਸ਼ਾਮਲ ਹੋਣ ਲਈ ਜਾਂਦੇ ਹਨ। ਇਸੇ ਤਰ੍ਹਾਂ ਸਰਹਿੰਦ ਦੇ ਵਿਰਕ ਮੋਟਲ ਦੇ ਮਾਲਕ ਮਨਜੀਤ ਸਿੰਘ ਵਿਰਕ ਅਤੇ ਜਿਮੀ ਪੈਲਸ ਦੇ ਮਾਲਕ ਬਲਜਿੰਦਰ ਸਿੰਘ ਘੁੰਮਣ ਅਤੇ ਆਪਣੇ ਦੁਕਾਨਦਾਰ ਸਾਥੀਆਂ ਸਮੇਤ (Shere Punjab Sports and Culture Club. Cincinnati Ohio USA.) ਦੀ ਮਦਦ ਨਾਲ ਪਾਣੀ ਦੇ ਡਿਸਪੋਜਲ ਗਿਲਾਸ ਅਤੇ ਹੋਰ ਵਸਤਾਂ ਦਾ ਭਰਿਆ ਟਰੱਕ ਰਵਾਨਾ ਕੀਤਾ।

ਇਸ ਮੌਕੇ ਵਿਰਕ ਮੋਟਲ ਦੇ ਮਾਲਕ ਮਨਜੀਤ ਸਿੰਘ ਵਿਰਕ ਅਤੇ ਜਿਮੀ ਪੈਲਸ ਦੇ ਮਾਲਕ ਬਲਜਿੰਦਰ ਸਿੰਘ ਘੁੰਮਣ ਨੇ ਗੱਲਬਾਤ ਕਰਦਿਆਂ ਦਸਿਆ ਕਿ ਅਸੀਂ ਅੱਜ ਆਪਣੇ ਕੰਮ ਧੰਦੇ ਬੰਦ ਕਰ ਕੇ ਕਿਸਾਨਾਂ ਦੇ ਮੋਰਚੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਾਂ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਕੰਮ ਕਾਜ ਤਾ ਸਦਾ ਹੀ ਚਲਦੇ ਰਹਿਣੇ ਹਨ ਸਾਨੂੰ ਕੁਝ ਸਮਾਂ ਕੱਢ ਕੇ ਕਿਸਾਨਾਂ ਵੀਰਾ ਦਾ ਓਥੇ ਸਾਥ ਦੇਣ ਲਈ ਦਿਲੀ ਜਰੂਰ ਜਾਣਾ ਚਾਹੀਦਾ। ਉਹਨਾਂ ਸ਼ਹੀਦੀ ਜੋੜ ਮੇਲੇ ਤੇ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਕਿ ਸਿੰਘ ਸਭਾ ਤੇ ਜਰੂਰ ਆਓ ਪਰ ਨਾਲ ਹੀ ਦਿੱਲੀ ਮੋਰਚੇ ਦੀ ਤਿਆਰੀ ਕਰ ਕੇ ਵੀ ਆਓ। ਉਹਨਾਂ ਕਿਹਾ ਕਿ ਸਾਨੂ ਸਾਰਿਆਂ ਨੂੰ ਕਿਸਾਨ ਵੀਰਾ ਦਾ ਸਾਥ ਦੇਣ ਲਈ ਦਿਲੀ ਮੋਰਚੇ ਵਿਚ ਜਰੂਰ ਜਾਣਾ ਚਾਹੀਦਾ ਹੈ। ਇਸ ਮੌਕੇ ਕਰਮ ਚੰਦ ਤਲਾਣੀਆਂ ਜਤਿੰਦਰ ਸਿੰਘ ਘੁੰਮਣ ਜਸਜੋਤ ਸਿੰਘ ਘੁੰਮਣ ਦਰਸ਼ਨ ਲਾਲ ਦਰਸ਼ਨ ਸਿੰਘ ਧੀਮਾਨ ਵੀ ਹਾਜਰ ਸਨ।

Related posts

ਜਲੰਧਰ ਵਿੱਚ 800 ਮਕਾਨ ਢਾਹੇ ਜਾਣ ਦੀ ਤਿਆਰੀ

htvteam

ਗੁਰਸਿੱਖ ਪਿਓ-ਪੁੱਤ ਨੂੰ ਥਾਣੇ ‘ਚ ਨੰਗਾ ਕਰਨ ਵਾਲੇ ਥਾਣੇਦਾਰ ਦੀ ਇੱਕ ਹੋਰ ਕਰਤੂਤ, ਹੁਣ ਖੁਲਾਸੇ ਕਰਨ ਵਾਲੇ ਗੁਰਸਿੱਖ ਨੂੰ ਦਿੱਤੇ ਧਮਕੀ, ਕਹਿੰਦਾ ਉਨ੍ਹਾਂ ਨੂੰ ਇੱਕ ਵਾਰ ਨੰਗਾ ਕਿਤੈ ਤੈਨੂੰ ਰੋਜ਼ ਕਰੂੰ !

Htv Punjabi

ਗੈਂਗਸਟਰ ਸੁੱਖਾ ਕਾਹਲਵਾਂ ਕ/ਤ/ਲ ਕੇਸ ਦੇ ਮੁੱਖ ਗਵਾਹ ਦਾ ਅੰਤਿਮ ਸਸਕਾਰ

htvteam