Htv Punjabi
Uncategorized

ਕੋਰਨਾ ਕਾਲ ‘ਚ 25 ਫੀਸਦ ਮਹਿੰਗੀਆਂ ਹੋਣ ਜਾ ਰਹੀਆਂ ਇਹ ਸਿਹਤ ਸੇਵਾਵਾਂ

ਕਰੋਨਾ ਕਾਲ ‘ਚ ਹੁਣ ਸਿਹਤ ਸੇਵਾਵਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ, ਇਹ ਦਰਾਂ ਇੱਕ ਸਤੰਬਰ ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਛੇ ਸਾਲ ਪਹਿਲਾਂ ਇਹਨਾਂ ਦਰਾਂ ‘ਚ ਵਾਧਾ ਕੀਤਾ ਗਿਆ ਸੀ। ਇਹਨਾਂ ਦਰਾਂ ਦੇ ਨਾਲ ਮਰੀਜ਼ਾਂ ਦੀ ਜੇਬ੍ਹ ‘ਤੇ ਤਕਰੀਬਨ 25 ਫੀਸਦ ਆਰਥਿਕ ਬੋਝ ਵਧੇਗਾ। ਪੰਜਾਬ ਹੈਲਥ ਸਿਸਟਮ ਵਲੋਂ ਇਸ ਤੋਂ ਪਹਿਲਾਂ ਸਾਲ 2014 ‘ਚ ਇਹਨਾਂ ਸੇਵਾਵਾਂ ਲਈ ਰੇਟ ਵਧਾਏ ਗਏ ਸਨ। ਸਿਹਤ ਵਿਭਾਗ ਵਲੋਂ 21 ਸ਼੍ਰੇਣੀਆਂ ਨੂੰ ਮੁਫਤ ਇਲਾਜ ਦੇ ਦਾਇਰੇ ‘ਚ ਰੱਖਿਆ ਹੈ।

ਹੁਣ ਪ੍ਰਾਈਵੇਟ ਏਸੀ ਰੂਮਾਂ ‘ਤੇ ਇਕ ਦਿਨ ਲਈ 500 ਦੀ ਥਾਂ ਹਜ਼ਾਰ ਰੁਪਏ ਅਤੇ ਵੀਆਪੀ ਰੂਮ ਲੈਣ ਲਈ 1250 ਰੁਪਏ ਖਰਚਣੇ ਪੈਣਗੇ। ਇੰਨਾਂ ਹੀ ਨਹੀਂ ਆਈਸੀਯੂ ‘ਚ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਨੂੰ ਵੀ ਹਰ ਰੋਜ਼ ੫੦੦ ਰੁਪਏ ਚੁਕਾਉਣੇ। ਪਹਿਲਾਂ ਇਸ ਦੀ ਰਕਮ 150 ਰੁਪਏ ਸੀ। ਇਸ ਤੋਂ ਇਲਾਵਾ ਐਕਸਰੇ, ਈਸੀਜੀ ਅਤੇ ਆਪਰੇਸ਼ਨਾਂ ਦੇ ਰੇਟਾਂ ‘ਚ ਵੀ ਵਾਧਾ ਕੀਤਾ ਗਿਆ ਹੈ। ਸਰਕਾਰ ਦਾ ਅਨੁਮਾਨ ਹੈ ਕਿ ਇਸ ਅਨੁਸਾਰ ਮਾਲੀਏ ‘ਚ ੨੦ ਤੋਂ ੨੫ ਫੀਸਦ ਵਾਧਾ ਹੋ ਸਕੇਗਾ। ਤਾਂ ਦੂਸਰੇ ਪਾਸੇ ਕਰੋਨਾ ਕਾਲ’ਚ ਲੋਕਾਂ ਲਈ ਅਜਿਹੇ ਨਵੇਂ ਹੁਕਮ ਮੁਸ਼ਕਿਲਾਂ ਹੀ ਲੈਕੇ ਆ ਸਕਦੇ ਨੇ।

Related posts

ਆਹ ਹੈ ਨਿਰਭੈਆ ਦੇ ਕਾਤਲਾਂ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਦੇ ਢਾਈ ਘੰਟਿਆਂ ਦਾ ਅੱਖੀਂ ਦੇਖਿਆ ਹਾਲ

Htv Punjabi

11 ਸਾਲਾ ਬੱਚੇ ਨੂੰ ਪਿਸਤੌਲ ਨਾਲ ਡਰਾ ਕੇ ਗੁਪਤ ਅੰਗ ‘ਚ ਮਾਰ ਦਿੱਤੀ ਪੈਨਸਿਲ, ਬੱਚੇ ਨੇ ਡਰ ਕੇ ਘਰੋਂ 2 ਲੱਖ ਚੋਰੀ ਕਰਕੇ ਦਿੱਤੇ

Htv Punjabi

ਇਸ ਸ਼ਹਿਰ ‘ਚ ਬੀਜੇਪੀ ਦੇ ਕਈ ਉਮੀਦਵਾਰਾਂ ਨੇ ਭਰੇ ਕਾਗਜ਼!

htvteam