ਹੈਰਾਨ ਕਰ ਕੇ ਰੱਖ ਦੇਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ ,, ਇਸ ਵੀਡੀਓ ਚ ਇਕ ਕੁੜੀ ਭੱਜੀ ਆਉਂਦੀ ਦਿਖਾਈ ਦੇ ਰਹੀ ਐ ਤੇ ਸਾਹਮਣੇ ਮੋਟਰਸਾਇਕਲ ਕੋਲ ਦੋ ਨੌਜਵਾਨ ਇਸ ਕੁੜੀ ਨੂੰ ਦੇਖ ਗਲੀ ਵਿੱਚ ਭੱਜ ਜਾਂਦੇ ਨੇ ਨਜ਼ਰ ਆਉਂਦੇ ਆਖਿਰ ਅਜਿਹਾ ਕਿ ਹੋਇਆ ਕਿ ਇਨਾਂ ਨੇ ਆਪਣੇ ਪੈਰਾਂ ਦੇ ਚੱਕਰ ਵਧਾ ਦਿੱਤੇ , ਦੇਖੋ ਇਹ ਪੂਰਾ ਵੀਡੀਓ ਦੱਸਦੇ ਹਾਂ ਅੱਗੇ ਦੀ ਕਹਾਣੀ ,
ਅਸਲ ਚ ਇਹ ਤਸਵੀਰਾਂ ਫਰੀਦਕੋਟ ਸ਼ਹਿਰ ਦੇ ਨਵੇਂ ਕੈਂਟ ਰੋਡ ਦੀਆਂ ਨੇ ਜਿੱਥੇ ਮਨਪ੍ਰੀਤ ਕੌਰ ਨਾਂ ਦੀ ਅਧਿਆਪਕ ਔਰਤ ਸਕੂਲ ਤੋਂ ਆਪਣੇ ਘਰ ਪਰਤ ਰਹੀ ਸੀ ਜਿਸਦਾ ਰਾਸਤੇ ਚ ਇਹ ਮੋਟਰਸਾਇਕਲ ਤੇ ਸਵਾਰ ਅਣਪਛਾਤੇ ਨੌਜਵਾਨ ਪਿੱਛਾ ਕਰ ਰਿਹੇ ਸੀ, ਅਤੇ ਔਰਤ ਨੂੰ ਘੇਰਨ ਦੀ ਫਿਰਾਕ ਚ ਸੀ ਜਦੋਂ ਇਸ ਗੱਲ ਦੀ ਭਿਣਕ ਔਰਤ ਨੂੰ ਲੱਗਦੀ ਐ ਤਾਂ ਉਹ ਰੋਲਾ ਪਾਉਂਣ ਲੱਗ ਜਾਂਦੀ ਐ ਜਿਸ ਤੋਂ ਬਾਅਦ ਨੌਜਵਾਨ ਮੋਟਰਸਾਇਕਲ ਛੱਡ ਕੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ।
ਉਧਰ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਐ, ਮੋਟਰਸਾਇਕਲ ਨੂੰ ਹਿਰਾਸਤ ਵਿੱਚ ਲੈ ਲਿਆ ਐ ਅਤੇ CCTV ਵੀਡੀਓ ਦੇ ਅਧਾਰ ਇਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਫੜ੍ਹ ਲਿਆ ਜਾਵੇਗਾ।
ਅਜਿਹੀਆਂ ਘਟਨਾਵਾਂ ਪੰਜਾਬ ਚ ਹੁਣ ਆਮ ਦੇਖਣ ਨੂੰ ਮਿਲ ਰਹੀਆਂ ਨੇ,, ਜਿਸ ਵਿੱਚ ਔਰਤਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ, ਸੋ ਅਜਿਹੇ ਚ ਔਰਤਾਂ ਨੂੰ ਚਾਹੀਦਾ ਐ ਕਿ ਆਪਣੀ ਆਤਮ ਸੁਰੱਖਿਆ ਲਈ ਕਰਾਟੇ ਜਾਂ ਫਿਰ ਗਤਕੇ ਦੀ ਸਿਖਲਾਈ ਜਰੂਰ ਲੈਣੀ ਚਹਾਦੀ ਐ ,ਉੱਥੇ ਪੁਲਿਸ ਪ੍ਰਸਾਸ਼ਨ ਸਮਾਜ਼ ਦੀ ਸੁਰੱਖਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਐ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
