Htv Punjabi
Uncategorized

ਜੰਮੂ-ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ 2 ਜਵਾਨ ਸ਼ਹੀਦ, 3 ਜ਼ਖਮੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕਰ ਦਿਤਾ। ਹਮਲੇ ‘ਚ ਸੀਆਰਪੀਐਫ ਦੇ 5 ਜਵਾਨ ਜ਼ਖਮੀ ਹੋ ਗਏ। ਇਹਨਾਂ ‘ਚੋ 2 ਜ਼ਿਲ੍ਹਾ ਹਸਪਤਾਲ ‘ਚ ਇਲਾਜ ਦੌਰਾਨ ਸ਼ਹੀਦ ਹੋ ਗਏ। ਬਾਕੀ ਤਿੰਨ ਜਵਾਨਾਂ ਦਾ ਇਲਾਜ ਚੱਲ ਰਿਹਾ ਹੈ। ਹਮਲਾ ਕਰੀਬ ਦੁਪਹਿਰ 12.50 ਵਜੇ ਪੰਪੋਰ ਬਾਈਪਾਸ ‘ਤੇ ਹੋਇਆ। ਸੀਆਰਪੀਐਫ ਦੀ 110 ਬਟਾਲੀਅਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਦੀ ਜੁਆਇੰਟ ਪਾਰਟੀ ‘ਤੇ ਅੱਤਵਾਦੀਆਂ ਨੇ ਫਾਈਰਿੰਗ ਕਰ ਦਿੱਤੀ। ਦੂਸਰੇ ਪਾਸੇ ਇਲਾਕੇ ਦੀ ਨਾਕਾਬੰਦੀ ਕਰਕੇ ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ।
ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਦੇ ਸਬੁਰਾ ਇਲਾਕੇ ‘ਚ 27 ਸਤੰਬਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਇੰਨਕਾਂਊਟਰ ਹੋਇਆ ਸੀ। ਸੁਰੱਖਿਆ ਬਲਾਂ ਨੇ 2 ਅੱਤਵਾਦੀ ਮਾਰ ਮੁਕਾਏ ਸਨ। ਅੱਤਵਾਦੀਆਂ ਵਲੋਂ ਫਾਈਰਿੰਗ ‘ਚ ਇਕ ਪੁਲਿਸ ਕਰਮੀ ਵੀ ਜ਼ਖਮੀ ਹੋ ਗਿਆ ਸੀ।

ਕਾਬਿਲੇਗੌਰ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਪੁਲਿਸ ਪਾਰਟੀ ਅਤੇ ਫੌਜ ਦੇ ਕਾਫਲਿਆਂ ‘ਤੇ ਹਮਲੇ ਤੇਜ਼ ਹੋ ਗਏ ਹਨ। 16 ਅਗਸਤ ਨੂੰ ਬਾਰਾਮੁੱਲਾ ਦੇ ਇਲਾਕੇ ‘ਚ ਅੱਤਵਾਦੀ ਹਮਲੇ ‘ਚ ਸੀਆਰਪੀਐਫ ਦੇ 2 ਜਵਾਨ ਸ਼ਹੀਦ ਹੋ ਗਏ ਸਨ। ਸੁਰੱਖਿਆ ਬਲਾਂ ਨੇ ਵੀ 2 ਅੱਤਵਾਦੀ ਮਾਰ ਮੁਕਾਏ ਸਨ। ਇਸ ਤੋਂ ਪਹਿਲਾਂ 14 ਅਗਸਤ ਨੂੰ ਕਸ਼ਮੀਰ ਦੇ ਨੌਗਾਮ ‘ਚ ਅੱਤਵਾਦੀ ਹਮਲਿਆਂ ‘ਚ 2 ਪੁਲਿਸਕਰਮੀ ਸ਼ਹੀਦ ਹੋ ਗਏ ਸਨ।

Related posts

ਅਮਰੀਕੀ ਅਧਿਕਾਰੀ ਨੇ ਭਾਰਤ ਚੀਨ ਫੌਜੀ ਝੜਪਾਂ ‘ਤੇ ਕੀਤਾ ਵੱਡਾ ਖੁਲਾਸਾ ਕਿਹਾ ਚੀਨ ਨੇ ਦੁਨੀਆਂ ਨੂੰ ਕੋਰੋਨਾ ‘ਚ ਉਲਝਾਇਆ ਤੇ ਫੇਰ ਕੀਤਾ ਆਹ ਕਾਂਡ

Htv Punjabi

ਕਈ ਭੇਦਾਂ ਤੋਂ ਪਰਦਾ ਚੁੱਕੇਗਾ 21 ਜੂਨ ਵਾਲਾ ਸੂਰਜ ਗ੍ਰਹਿਣ, ਵਿਗਿਆਨੀਆਂ ਦੀ ਤਿਰਛੀ ਨਜ਼ਰ ਇਸ ਅਹਿਮ ਘਟਨਾ ‘ਤੇ

Htv Punjabi

ਚਾਂਭਲੇ ਬੀਜੇਪੀ ਆਗੂ ਨੇ ਕਿਹਾ ਮੁਸਲਮਾਨਾਂ ਕੋਲੋਂ ਸਬਜ਼ੀ ਨਾ ਖਰੀਦੋ, ਪਾਰਟੀ ਨੂੰ ਪੈ ਗਈ ਹੱਥਾਂ ਪੈਰਾਂ ਦੀ, ਦੇਖੋ ਫੇਰ ਕਿਵੇਂ ਬਣਾਈ ਰੇਲ 

Htv Punjabi