Htv Punjabi
Uncategorized

ਡਰੱਗ ਕੇਸ ‘ਚ ਰੀਆ ਦੇ ਜੇਲ੍ਹ ਜਾਣ ਦੀ ਪਹਿਲੀ ਰਾਤ ਦਾ ਹਾਲ!

ਐਕਟਰ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਡਰੱਗ ਮਾਮਲੇ ‘ਚ ਐਕਟਰਸ ਰੀਆ ਚੱਕਰਵਰਤੀ ਨੂੰ ਬੁੱਧਵਾਰ ਨੂੰ ਨਾਰਕੋਟਿਕਸ ਕੰਟਰੋਲ ਬਿ੍ਰਓਰੋ ਨੇ ਲੋਕਅਪ ਤੋਂ ਭਾਅਖਲਾ ਜੇਲ੍ਹ ‘ਚ ਸ਼ਿਫਟ ਕੀਤਾ। ਇਸ ਤੋਂ ਪਹਿਲਾਂ ਐਕਟਰ ਨੇ ਰਾਤ ਲਾਕਅਪ ‘ਚ ਕੱਢੀ। ਐਨਸੀਬੀ ਨੇ ਰੀਆ ਨੂੰ ਬੀਤੀ ਦੁਪਿਹਰ ਗਿ੍ਰਫਤਾਰ ਕੀਤਾ ਸੀ। ਇਸ ਤੋਂ ਬਾਅਦ ਦੇਰ ਸ਼ਾਮ ਕੋਰਟ ‘ਚ ਪੇਸ਼ੀ ਹੋਈ। ਹੇਠਲੀ ਅਦਾਲਤ ਨੇ ਜ਼ਮਾਨਤ ਅਰਜ਼ੀ ਖਾਰਿਜ਼ ਕਰਦੇ ਹੋਏ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ।

ਜੇਲ੍ਹ ਰੂਲ ਬੁੱਕ ਦੇ ਅਨੁਸਾਰ ਸ਼ਾਮ ਨੂੰ ਜੇਲ੍ਹ ‘ਚ ਕੈਦੀਆਂ ਦੀ ਗਿਣਤੀ ਦੇ ਬਾਅਦ ਨਵੇਂ ਕੈਦੀ ਨੂੰ ਨਹੀਂ ਲਿਆ ਜਾਂਦਾ। ਇਸ ਲਈ ਉਨ੍ਹਾਂ ਨੂੰ ਮੰਗਲਵਾਰ ਰਾਤ ਨੂੰ ਐਨਸੀਬੀ ਦੇ ਲਾਕਅਪ ‘ਚ ਰੱਖਿਆ ਗਿਆ। ਸੂਤਰਾਂ ਅਨੁਸਾਰ ਲਾਕਅਪ ‘ਚ ਰੀਆ ਪੂਰੀ ਠੀਕ ਤਰ੍ਹਾਂ ਸੋ ਨਹੀਂ ਸਕੀ। ਉਹ ਰਾਤ ਨੂੰ ਕਈ ਬਾਰ ਉੱਠੀ ਅਤੇ ਬੈਰਕ ‘ਚ ਟਹਿਲਦੀ ਨਜ਼ਰ ਆਈ।


ਇਸ ਦੌਰਾਨ ਰੀਆ ਅਤੇ ਉਸਦੇ ਭਰਾ ਸ਼ੌਵਿਕ ਨੇ ਸੈਸ਼ਨ ਕੋਰਟ ‘ਚ ਜ਼ਮਾਨਤ ਦੇ ਲਈ ਫਿਰ ਪਟੀਸ਼ਨ ਲਗਾਈ। ਉਹਨਾਂ ਦੇ ਵਕੀਲ ਸਤੀਸ਼ ਨੇ ਇਸਦੀ ਪੁਸ਼ਟੀ ਕੀਤੀ ਹੈ। ਰੀਆ ‘ਤੇ ਡਰੱਗ ਲੈਣ, ਸੁਸ਼ਾਂਤ ਨੂੰ ਡਰੱਗ ਦੇਣ ਸਮੇਤ ਕਈ ਗੰਭੀਰ ਇਲਜ਼ਾਮ ਹਨ। ਰੀਆ ਦਾ ਰੋਲ ਡਰੱਗ ਦੇ ਟ੍ਰਾਸਪੋਟੇਸ਼ਨ ਅਤੇ ਜਮਾ ਕਰਨ ਵਾਲੇ ਸਿੰਡੀਕੇਟ ਦੇ ਮੈਂਬਰ ਦੇ ਤੌਰ ‘ਤੇ ਦਿਖਾਇਆ ਗਿਆ ਹੈ। ਹਾਲਾਂਕਿ ਰੀਆ ਨੇ ਆਪਣੇ ਸਟੈਟਮੈਂਟ ‘ਚ ਮੰਨਿਆ ਸੀ ਕੇ ਉਹ ਡਰੱਗ ਲੈਂਦੀ ਹੈ।

Related posts

ਨੌਜਵਾਨਾਂ ਨਾਲ ਕਾਤਲਾਂ ਨੇ ਕੱਢੀ ਜਨਮਾਂ ਜਨਮਾਂ ਦੀ ਦੁਸ਼ਮਣੀ, ਨਾਲੇ ਬੰਨ੍ਹੇ ਹੱਥ ਪੈਰ ਤੇ ਨਾਲੇ ਅੱਗ ਲਾਕੇ ਸਾੜ ਦਿੱਤਾ ਮੂੰਹ 

Htv Punjabi

ਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!

Htv Punjabi

ਜੰਮੂ ਕਸ਼ਮੀਰ ‘ਚ ਐਨਕਾਂਊਟਰ: ਪੁਲਾਵਾਮਾ ‘ਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਕੀਤਾ ਢੇਰ, ਇੱਕ ਜਵਾਨ ਸ਼ਹੀਦ

htvteam