Htv Punjabi
Crime Punjab Video

ਦੁਕਾਨ ਦੇ ਡਰੈਸਿੰਗ ਰੂਮ ‘ਚ ਕੁੜੀ ਬਦਲ ਰਹੀ ਸੀ ਕੱਪੜੇ , ਲੱਗਿਆ ਹੋਇਆ ਸੀ ਕੈਮਰਾ

ਫ਼ਿਰੋਜ਼ਪੁਰ ਕੋਸਮੈਟਿਕ ਦੁਕਾਨ ਵਿਚ ਹੋਇਆ ਹੰਗਾਮਾ
ਲੜਕੀਆਂ ਵੱਲੋਂ ਡਰੈਸਿੰਗ ਰੂਮ ਵਿੱਚ ਕਪੜੇ ਬਦਲਣ ਤੇ ਲੱਗੇ
ਸੀਸੀਟੀਵੀ ਕੈਮਰੇ ਨੂੰ ਲੈ ਕੇ ਹੋਇਆ ਝਗੜਾ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਜਾਂਚ ਪੜਤਾਲ ਕੀਤੀ ਸ਼ੁਰੂ
ਫਿਰੋਜ਼ਪਰ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਦਿੱਲੀ ਗੇਟ ਵਿਖੇ ਅੱਜ ਸ਼ਾਮ ਨੂੰ ਇੱਕ ਕੋਸਮੈਟਿਕ ਦੁਕਾਨ ਤੋਂ ਕੁਝ ਔਰਤਾਂ ਵੱਲੋਂ ਸਮਾਨ ਖਰੀਦਿਆ ਗਿਆ ਅਤੇ ਡਰੈਸਿੰਗ ਰੂਮ ਵਿੱਚ ਕੱਪੜੇ ਬਦਲਣ ਤੇ ਲੱਗੇ ਸੀਸੀਟੀਵੀ ਕੈਮਰੇ ਨੂੰ ਦੇਖ ਕੇ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਤੇ ਗਾਹਕਾਂ ਵਿੱਚ ਹੋਏ ਝਗੜੇ ਦੌਰਾਨ ਕਿਰਪਾਨਾਂ ਚਲੀਆਂ ਤੇ ਫਿਰ ਹਵਾਈ ਫਾਈਰਿੰਗ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਉਸ ਦੀ ਮਦਦ ਲਈ ਆਏ ਦੂਜੇ ਦੁਕਾਨਦਾਰ ਨੂੰ ਵੀ ਸੱਟਾਂ ਲੱਗੀਆਂ ਹਨ। ਦੋਵੇਂ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਦ ਇਸ ਮਾਮਲੇ ਸਬੰਧੀ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋ ਵਿਅਕਤੀ ਜਖਮੀ ਹੋਏ ਹਨ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਡਰੈਸਿੰਗ ਰੂਮ ਵਿੱਚ ਕੈਮਰੇ ਲੱਗੇ ਹੋਏ ਹਨ ਤਾਂ ਉਹਨਾਂ ਕਿਹਾ ਕਿ ਕੈਮਰਿਆਂ ਦੀ ਵੀ ਫੋਟੋਜ ਲਈ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਊਗੀ ਹਾਲਾਂਕਿ ਅਜੇ ਤੱਕ ਝਗੜੇ ਜਾਂ ਹਵਾਈ ਫਾਈਰਿੰਗ ਦੇ ਮਾਮਲੇ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਗਵਾ ਕੀਤੇ ਬੱਚੇ ਦੀ ਮਾਂ ਸਮੇਤ ਚਾਰ ਨਾਮਜ਼ਦ

Htv Punjabi

ਆਹ ਦੋ ਦਿਨ ਰਹੋ ਸਾ@ ਵਧਾਨ! ਮੌਸਮ ਵਿਭਾਗ ਦਾ ਦਾਅਵਾ

htvteam

ਥਾਣੇ ਦੇ ਗੇਟ ਮੂਹਰੇ ਬੈਠਕੇ ਜਨਾਨੀ ਨੇ ਕੀਤਾ ਪਿੱਟ-ਸਿਆਪਾ

htvteam

Leave a Comment