Htv Punjabi
Sport

ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼: ਬੀਸੀਸੀਆਈ ਵੱਲੋਂ ਕਰੋੜਾਂ ਦੇ ਗੱਫੇ

ਟੀਮ ਇੰਡੀਆ ਨੇ ਬ੍ਰਿਸਬੇਨ ‘ਚ ਟੈਸਟ ਮੈਚ ‘ਚ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ, ਭਾਰਤ ਨੇ ਆਸਟ੍ਰੇਲੀਆ ‘ਚ ਆਪਣਾ ਸਭ ਤੋਂ ਵੱਡਾ 328 ਦੌੜਾ ਦਾ ਟਾਰਗੇਟ ਚੇਜ਼ ਕੀਤਾ ਅਤੇ ਚੌਥਾ ਟੈਸਟ ਜਿੱਤ ਕੇ 2-1 ਨਾਲ ਸੀਰੀਜ਼ ਆਪਣੇ ਨਾਂਅ ਕੀਤੀ। ਇਸ ਤੋਂ ਪਹਿਲਾ ਭਾਰਤ ਨੇ 2003 ਵਿਚ ਐਡੀਲੇਡ ਟੈਸਟ ਵਿਚ 233 ਦੌੜਾਂ ਦਾ ਸਭ ਤੋਂ ਵੱਡਾ ਟਾਰਗੇਟ ਚੇਜ਼ ਕੀਤਾ ਸੀ।

ਰਿਸ਼ਭ ਪੰਤ ਨੇ 89 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਵਾਈ। ਪਹਿਲੀ ਪਾਰੀ ਵਿਚ ਉਹਨਾਂ ਨੇ 23 ਦੌੜਾਂ ਦੀ ਪਾਰੀ ਖੇਡੀ ਸੀ। ਉਹਨਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।ਬ੍ਰਿਸਬੇਨ ‘ਚ ਮੁੰਹਮਦ ਸਿਰਾਜ ਵੱਲੋਂ ਦੋਹਾਂ ਪਾਰੀਆਂ ਵਿਚ 6 ਵਿਕਟਾਂ ਲਈਆਂ, ਜਿਹੜਾ ਉਹਨਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ।

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਟੀਮ ਇੰਡੀਆ ਦੇ ਲਈ 5 ਕਰੋੜ ਰੁਪਏ ਦੇ ਬੋਨਸ ਦਾ ਐਲਾਨ ਕੀਤਾ ਹੈ, ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਗਈ।

Related posts

IPL ਲਈ ਹੋ ਜਾਓ ਤਿਆਰ, ਸੂਚੀ ਆ ਗਈ ਸਾਹਮਣੇ,19 ਸਤੰਬਰ ਤੋਂ ਮੈਚ ਸ਼ੁਰੂ

htvteam

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ IPL ਸੀਜ਼ਨ 13, ਤੁਸੀਂ ਕਿਸ ਟੀਮ ਨਾਲ?

htvteam

ਲਓ ਜੀ ਹੋ ਜਾਓ ਤਿਆਰ! ਨਵੇਂ ਸਾਲ ‘ਤੇ ਕੈਪਟਨ ਨੇ ਪੰਜਾਬੀਆਂ ਤੋਂ ਮੰਗ ਲਈ ਆਹ ਚੀਜ਼

Htv Punjabi