ਲਗਾਤਾਰ ਹੋ ਰਹੀ ਬਰਸਾਤ ਅਤੇ ਮੌਸਮ ਦੇ ਵਿੱਚ ਬਦਲਾਅ ਦੇ ਚਲਦਿਆਂ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਮੈਡਮ ਪ੍ਰਭਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਜਿੱਥੇ ਮੌਸਮ ਚ ਤਬਦੀਲੀ ਦੇਖਣ ਨੂੰ ਮਿਲ ਰਹੀ ਸੀ ਉਥੇ ਹੀ ਹੁਣ ਬੱਦਲਬਾਰੀ ਦੇ ਨਾਲ ਹਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਅਤੇ ਮੌਸਮ ਦੇ ਵਿੱਚ ਤਬਦੀਲੀ ਦੇ ਨਾਲ ਹਰਿਆਣਾ ਅਤੇ ਹਿਮਾਚਲ ਅਤੇ ਹੋਰਨਾਂ ਸੂਬਿਆਂ ਚ ਬਰਸਾਤ ਦੇ ਆਸਾਰ ਹਨ ਨਾਲ ਹੀ ਉਨ੍ਹਾਂ ਮੌਸਮ ਚ ਤਬਦੀਲੀ ਤੇ ਪੰਜਾਹ ਸਾਲ ਦੇ ਰਿਕਾਰਡ ਟੁੱਟਣ ਦਾ ਦਾਅਵਾ ਵੀ ਪੇਸ਼ ਕੀਤਾ ਹੈ

ਇਸ ਦੌਰਾਨ ਮੈਡਮ ਪ੍ਰਭਜੋਤ ਕੌਰ ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਜਿੱਥੇ ਬਾਰਿਸ਼ ਦੇ ਨਾਲ ਅਗਲੇ ਚੌਵੀ ਘੰਟਿਆਂ ਤੋਂ ਬਾਅਦ ਮੌਸਮ ਦੇ ਆਸਾਰ ਬਦਲਣਗੇ ਉੱਥੇ ਹੀ ਹਲਕੀ ਬੱਦਲਵਾਈ ਅਤੇ ਬਾਰਸ਼ ਦਾ ਮੌਸਮ ਬਣਿਆ ਰਹੇਗਾ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਵਿਚ ਬਾਰਿਸ਼ ਦੇ ਆਸਾਰ ਹਨ ਜਿਸ ਨਾਲ ਪੰਜਾਬ ਨੂੰ ਬਾਰਿਸ਼ ਤੋਂ ਕੁਝ ਰਾਹਤ ਮਿਲੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਉੱਨੀ ਸੌ ਸੱਤਰ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਦਰਜ ਕਰਨ ਉਪਰੰਤ 50 ਸਾਲ ਦਾ ਰਿਕਾਰਡ ਟੁੱਟਿਆ ਹੈ ਉਨ੍ਹਾਂ ਕਿਹਾ ਕਿ ਬਾਰਿਸ਼ ਹੋਣ ਦੇ ਨਾਲ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ

