Htv Punjabi
Punjab

ਸੁਮੇਧ ਸੈਣੀ ਨੇ ਮੁੜ ਕੀਤੀ ਹਲਚਲ, ਖੜਕਾਇਆ ਸੁਪਰੀਮ ਕੋਰਟ ਦਾ ਦਰ

ਜਿੱਥੇ ਇਕ ਪਾਸੇ ਪੰਜਾਬ ਦੇ ਸਾਬਕਾ ਡੀਜੀਪੀ ਦੀ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਡੀਜੀਪੀ ਵਲੋਂ ਆਪਣੇ ਵਕੀਲ ਰਾਂਹੀ ਸੁਪਰੀਮ ਕੋਰਟ ‘ਚ ਅਗਾਂਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ‘ਚ ਸੈਣੀ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਸੀ। ਇਸ ਅਰਜ਼ੀ ਉੱਪਰ ਸੋਮਵਾਰ ਨੂੰ ਸੁਣਵਾਈ ਦੀ ਉਮੀਦ ਹੈ।


ਕਾਬਿਲੇਗੌਰ ਹੈ ਕੇ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਦਸੰਬਰ 1991 ‘ਚ ਮੁਹਾਲੀ ਦੇ ਵਸਨੀਕ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਕਤਲ ਕੇਸ ‘ਚ ਘਿਰਿਆ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਕਿ ਹਾਈਕੋਰਟ ਵਲੋਂ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਉਹ ਰੂਪੋਸ਼ ਹੈ।

Related posts

ਚਮਕੌਰ ਸਾਹਿਬ ਦੇ ਨੌਜਵਾਨ ਨੂੰ ਕੈਨੇਡਾ ਅਤੇ ਆਸਟਰੇਲੀਆ ਦਾ ਨਕਲੀ ਵੀਜ਼ਾ ਦੇ ਕੇ ਏਜੰਟ ਨੇ ਠੱਗੇ 9.37 ਲੱਖ ਰੁਪਏ

Htv Punjabi

ਬਿਹਾਰੀ ਲੈ ਗਿਆ ਘਰੋਂ ਕੁੜੀ ਨੂੰ ਭਜਾ ਕੇ

htvteam

ਰਾਜਾ ਵੜਿੰਗ ਦੇ ਦਫਤਰ ਬਾਹਰ ਆਪ ਆਗੂਆਂ ਨੇ ਬਜਾਏ ਬੈਂਡ ਬਾਜੇ

htvteam