Htv Punjabi
Uncategorized

ਸੋਨੀਆ ਗਾਂਧੀ ਛੱਡੇਗੀ ਪਾਰਟੀ ਪ੍ਰਧਾਨ ਦਾ ਅਹੁਦਾ, ਕੈਪਟਨ ਨੇ ਕਿਹਾ ਇਹ ਠੀਕ ਨਹੀਂ!

ਕਾਂਗਰਸ ਦੇ ਸੰਗਠਨ ‘ਚ ਵੱਡੇ ਬਦਲਾਅ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਜਿਸ ਦੇ ਚਲਦਿਆਂ ਹੁਣ ਕਾਂਗਰਸ ‘ਚ ਬਦਲਾਅ ਨੂੰ ਲੈ ਕੇ ਪਾਰਟੀ ਦੋ ਧੜਿਆਂ ‘ਚ ਵੰਡੀ ਵਿਖਾਈ ਦੇ ਰਹੀ ਹੈ। ਇਕ ਧੜਾ ਪਾਰਟੀ ‘ਚ ਵੱਡੇ ਪੱਧਰ ‘ਤੇ ਬਦਲਾਅ ਦੀ ਮੰਗ ਕਰ ਰਿਹਾ ਹੈ ਤਾਂ ਦੂਸਰਾ ਗਾਂਧੀ ਪਰਿਵਾਰ ਨੂੰ ਚਣੌਤੀ ਦੇਣੀ ਗਲਤ ਮੰਨ ਰਿਹਾ ਹੈ।

ਇਸ ਦੌਰਾਨ ਸਭ ਤੋਂ ਵੱਡੀ ਖਬਰ ਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਆਪਣਾ ਅਹੁਦਾ ਛੱਡਣ ਦੀ ਗੱਲ ਵੀ ਕੀਤੀ ਗਈ ਹੈ। ਸੋਮਵਾਰ ਨੂੰ ਹੋਣ ਵਾਲੀ ਕਾਂਗਰਸ ਕਮੇਟੀ ਦੀ ਅਹਿਮ ਬੈਠਕ ਲਈ ਸੋਨੀਆ ਗਾਂਧੀ ਨੇ ਕਿਹਾ ਹੈ ਸਾਰਿਆਂ ਨੂੰ ਮਿਲ ਕੇ ਨਵਾਂ ਪ੍ਰਧਾਨ ਚੁਣਨਾ ਚਾਹੀਦਾ ਹੈ
ਕਾਂਗਰਸ ਨੇਤਾ ਸੰਜੇ ਨਿਰੁਪਮ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਗਾਂਧੀ ਪਰਿਵਾਰ ਦੇ ਹੱਕ ਦੀ ਗੱਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਸਮਾਂ ਇਸ ਤਰ੍ਹਾਂ ਦੇ ਮੁੱਦੇ ਨੂੰ ਚੁੱਕਣ ਦਾ ਨਹੀਂ ਹੈ। ਹਾਲੇ ਬੀਜੇਪੀ ਸਰਕਾਰ ਦੇ ਸਾਹਮਣੇ ਮਜਬੂਤ ਵਿਰੋਧੀ ਦੀ ਜ਼ਰੂਰਤ ਹੈ, ਕਿਉਕਿ ਉਹਨਾਂ ਨੇ ਦੇਸ਼ ਦੇ ਸੰਵਧਾਨਿਕ ਅਤੇ ਲੋਕਤੰਤਰ ਸਿਧਾਤਾਂ ਨੂੰ ਇਕ ਪਾਸੇ ਲਾ ਦਿੱਤਾ ਹੈ।


.
ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਜਾਰੀ ਬਿਆਨ ‘ਚ ਕਿਹਾ ਹੈ ਕਿ ਐੱਨਡੀਏ ਇਸ ਲਈ ਕਾਮਯਾਬ ਹੈ ਕਿਉਕਿ ਵਿਰੋਧੀ ਇੱਕ-ਜੁੱਟ ਨਹੀਂ ਹਨ, ਮੁਸ਼ਕਲ ਦੇ ਇਸ ਸਮੇਂ ‘ਚ ਵੱਡੇ ਪੱਧਰ ‘ਤੇ ਫੇਰਬਦਲ ਦੀ ਮੰਗ ਕਰਨਾ ਸਹੀ ਨਹੀਂ ਹੈ। ਇਸ ਤਰਾਂ ਦੇ ਕਦਮ ਪਾਰਟੀ ਅਤੇ ਰਾਸ਼ਟਰ ਦੇ ਹਿੱਤਾਂ ਦੇ ਲਈ ਨੁਕਸਾਨ ਵਾਲੇ ਹੋ ਸਕਦੇ ਹਨ।

Related posts

ਲੱਖ ਦੀ ਲਾਹਨਤ, ਮਣੀਪੁਰ ਦੀ ਕੁੜੀ ਤੇ ਅੱਧਖੜ ਨੇ ਕੋਰੋਨਾ ਕਹਿਕੇ ਥੁੱਕ ਦਿੱਤਾ, ਪਰਚਾ ਦਰਜ

Htv Punjabi

ਕਈ ਸਿਆਸੀ ਰਾਜ ਆਪਣੀ ਬੁੱਕਲ ਵਿੱਚ ਲੈ ਗਈ ਸਾਬਕਾ ਐਸ.ਜੀ.ਪੀ. ਸੀ ਪ੍ਰਧਾਨ ਮੱਕੜ ਦੀ ਮੌਤ (Avatar Singh Makkar Passes Away)

Htv Punjabi

ਦੇਖੋ ਕਨੂੰਨ ਦੇ ਰਖਵਾਲਿਆਂ ਦਾ ਹਾਲ ਡਿਊਟੀ ਨੂੰ ਲੈਕੇ ਲੜ ਪਏ ਦੋ ਥਾਣੇਦਾਰ, ਇੱਕ ਨੇ ਕਾਰਬਾਈਨ ਨਾਲ ਚਲਾ ਤੀਆਂ 8 ਗੋਲੀਆਂ,

Htv Punjabi