Htv Punjabi
Uncategorized

ਜ਼ੋਰ ਨਾਲ ਬੋਲਣਾ ਵੀ ਕਰੋਨਾ ਵਾਇਰਸ ਦੇ ਪ੍ਰਸਾਰ ‘ਚ ਹੋ ਸਕਦਾ ਹੈ ਮਦਦਗਾਰ: ਵਿਧਾਨ ਸਭਾ ਸਪੀਕਰ

ਪੂਰੀ ਦੁਨੀਆਂ ‘ਚ ਪਸਾਰੇ ਤੋਂ ਬਾਅਦ ਹੁਣ ਜਿੱਥੇ ਕਰੋਨਾ ਵਾਇਰਸ ਦਾ ਇਲਾਜ ਪੂਰੀ ਤੇਜ਼ੀ ਨਾਲ ਲੱਭਿਆ ਜਾ ਰਿਹਾ ਹੈ ਉਥੇ ਹੀ ਫਿਲਹਾਲ ਇਸ ਦੇ ਰੋਕ ਲਈ ਪਰਹੇਜ਼ ‘ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ,, ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਮੰਗਲਵਾਰ ਨੂੰ ਵਿਧਾਇਕਾਂ ਨੂੰ ਕਰੋਨਾ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ, ਉਨ੍ਹਾਂ ਨੇ ਕਿਹਾ ਕੇ ਜ਼ੋਰ ਨਾਲ ਬੋਲਣ ਨਾਲ ਵੀ ਇਸ ਵਾਇਰਸ ਦੀ ਇੰਨਫੈਕਸ਼ਨ ਦਾ ਪ੍ਰਸਾਰ ਵੱਧ ਸਕਦਾ ਹੈ।


ਉਥੇ ਹੀ ਸੋਮਵਾਰ ਨੂੰ ਇੰਦੋਰਾ ਤੋਂ ਭਾਜਪਾ ਦੀ ਵਿਧਾਇਕ ਰੀਤਾ ਦੇਵੀ ਕਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ ਜਿਸ ਤੋਂ ਬਾਅਦ ਉਹ ਵਿਧਾਨ ਸਭਾ ‘ਚ ਹੋਰ ਵਿਧਾਇਕਾਂ ਤੋਂ ਦੂਰੀ ਬਣਾ ਕੇ ਬੈਠੀ ਸੀ।


ਜਦੋਂ ਦੂਸਰੇ ਦਿਨ ਦੇ ਸੈਸ਼ਨ ਦੀ ਸ਼ੁਰੂਆਤ ‘ਚ ਪਰਮਾਰ ਨੇ ਜ਼ੋਰ ਨਾਲ ਬੋਲਣ ‘ਤੇ ਬਿਆਨ ਦਿੱਤਾ ਤਾਂ ਨਾਲ ਦੇ ਵਿਧਾਇਕ ਇਸ ‘ਤੇ ਹੱਸ ਪਏ ਸਨ। ਵਿਰੋਧੀ ਧਿਰ ਦੇ ਨੇਤਾ ਵੱੋਂ ਪੇਸ਼ ਕੀਤੇ ਪ੍ਰਸਤਾਵ ‘ਤੇ ਚਰਚਾ ਦੌਰਾਨ ਕਈ ਵਿਧਾਇਕ ਜ਼ੋਰ ਨਾਲ ਬੋਲ ਰਹੇ ਸਨ। ਦੂਸਰੇ ਪਾਸੇ ਪਰਮਾਰ ਦੇ ਬਿਆਨ ਦਾ ਵੀ ਕਈ ਵਿਧਾਇਕਾਂ ਵੱਲੋਂ ਸਨਮਾਨ ਕੀਤਾ ਗਿਆ ਸੀ।

Related posts

ਪੁੱਠੇ ਸਿੱਧੇ ਪੰਗੇ ਲੈ ਕੇ ਵਿਆਹ ਨੂੰ ਤਲਾਕ ਤੱਕ ਪਹੁੰਚਾਉਣ ਵਾਲੀਆਂ ਸੱਸਾਂ ਨੂੰਹਾਂ ਹਾਈਕੋਰਟ ਦੇ ਆਹ ਆਰਡਰ ਪੜਣ

Htv Punjabi

ਬਾਦਲ ਦਲ ਦੇ ਬੰਦਿਆਂ ਨੇ ਕੀਤੀ ਠਾਹ ਠਾਹ, ਜ਼ਿਲ੍ਹਾ ਪ੍ਰਧਾਨ ਦੇ ਪੁੱਤਰਾਂ ਸਮੇਤ 8 ਖਿਲਾਫ ਮੁੱਕਦਮਾ ਦਰਜ

Htv Punjabi

ਕਰਫਿਊ ਤੇ ਲਾਕਡਾਊਨ ਦੌਰਾਨ ਪਤੀ ਦਾ ਵਿਗੜਿਆ ਪਾਰਾ, ਗੁੱਸੇ ‘ਚ ਅਜਿਹਾ ਕੀਤਾ ਕਾਰਾ ਕਿ ਬੱਚੇ ਮਾਰਦੇ ਫਿਰਦੇ ਨੇ ਚੀਕਾਂ

Htv Punjabi