Htv Punjabi
Punjab Video

ਕੁੜੀ ਨੂੰ ਕਮਰੇ ਚ ਕੀਤਾ ਬੰਦ! ਵੀਡੀਓ ਦੇਖ ਮਾਪੇ

ਅਜਨਾਲਾ ਦੇ ਪਿੰਡ ਗੁੱਜਾਪੀਰ ਦੀ ਲੜਕੀ ਮਸਕਟ ‘ਚ ਫਸੀ
ਲੜਕੀ ਨੂੰ ਵਾਪਸ ਲਿਆਉਣ ਲਈ ਮੰਤਰੀ ਧਾਲੀਵਾਲ ਕੋਲ ਕੀਤੀ ਅਪੀਲ
ਮੋਟੀ ਤਨਖਾਹ ਦਾ ਲਾਰਾ ਲਗਾ ਕੇ ਕੀਤਾ ਕਮਰੇ ਚ ਬੰਦ!
ਘਰ ਵੇਚ ਕੇ ਇਕ ਲੱਖ 80 ਹਜ਼ਾਰ ਦਿੱਤੇ ਭੇਜਣ ਲਈ ਏਜਂਟ ਨੂੰ
ਗਲੋਬਲ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਿੰਕੂ ਗੁੰਮਟਾਲਾ ਦੀ ਮੌਜੂਦਗੀ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਥੋਂ ਨੇੜਲੇ ਪਿੰਡ ਗੁੱਝਾਪੀਰ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਵਿਅਕਤੀ ਨੇ ਮਹਿਲਾ ਏਜੰਟ ਤੇ ਧੋਖਾਧੜੀ ਦਾ ਕਥਿਤ ਦੋਸ਼ ਲਗਾਉਂਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮਸਕਟ ਦੇ ਓਮਾਨ ਸ਼ਹਿਰ ਵਿਚ ਏਜੰਟਾਂ ਦੇ ਚੁੰਗਲ ਵਿਚ ਫਸੀ ਉਸਦੀ ਨੌਜਵਾਨ ਲੜਕੀ ਨੂੰ ਜਲਦ ਤੋਂ ਜਲਦ ਪੰਜਾਬ ਵਾਪਸ ਲਿਆ ਕੇ ਏਜੰਟ iਖ਼ਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਛਪਾਲ ਮਸੀਹ ਵਾਸੀ ਪਿੰਡ ਗੁੱਝਾਪੀਰ ਨੇ ਦੱਸਿਆ ਸਾਡੇ ਪਿੰਡ ਗੁੱਝਾਪੀਰ ਦੀ ਹੀ ਰਹਿਣ ਵਾਲੀ ਏਜੰਟ ਅਲਕਾ ਵੱਲੋਂ ਸਾਡੇ ਕੋਲੋਂ 1 ਲੱਖ 80 ਹਜ਼ਾਰ ਰੁਪਏ ਲੈ ਕੇ ਮੇਰੀ ਧੀ ਕਿਰਨ ਨੂੰ ਮਸਕਟ ਦੇ ਓਮਾਨ ਸ਼ਹਿਰ ਭੇਜਿਆ ਸੀ ਤੇ ਵਾਅਦਾ ਕੀਤਾ ਸੀ ਕਿ ਉਸ ਨੂੰ ਉੱਥੇ ਚੰਗੀ ਨੌਕਰੀ ਤੇ ਲਵਾਇਆ ਜਾਵੇਗਾ ਪਰ ਲੜਕੀ ਦੇ ਓਮਾਨ ਪਹੁੰਚਣ ਤੋਂ ਕੁੱਝ ਦਿਨਾਂ ਬਾਅਦ ਹੀ ਮੇਰੀ ਲੜਕੀ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਆਪਣੇ ਨਾਲ ਧੋਖਾ ਹੋ ਗਿਆ ਹੈ ਕਿਉਂਕਿ ਏਜੰਟ ਅਲਕਾ ਦੇ ਵਾਅਦੇ ਅਨੁਸਾਰ ਮੈਨੂੰ ਕੋਈ ਵੀ ਕੰਮ ਨਹੀਂ ਮਿਲਿਆ ਤੇ ਉਹ ਪਿਛਲੇ ਕਰੀਬ ਇੱਕ ਮਹੀਨੇ ਤੋਂ ਇੱਕ ਘਰ ਵਿਚ ਹੀ ਬੁਰੇ ਹਾਲਾਤਾਂ ਵਿਚ ਰਹਿ ਰਹੀ ਹੈ ਅਤੇ ਉਸ ਨੂੰ ਖਾਣ ਨੂੰ ਵੀ ਕੋਈ ਵਧੀਆ ਖਾਣਾ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਮੇਰੀ ਧੀ ਉੱਥੇ ਬਹੁਤ ਤੰਗ ਪਰੇਸ਼ਾਨ ਹੈ।

ਉਨ੍ਹਾਂ ਦੱਸਿਆ ਕਿ ਜਦ ਮੈਂ ਏਜੰਟ ਅਲਕਾ ਅਤੇ ਉਸਦੇ ਪਤੀ ਮੀਕਾ ਮਸੀਹ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੀ ਲੜਕੀ ਨੂੰ ਵਾਪਸ ਪੰਜਾਬ ਮੰਗਵਾ ਦੇਵੇ ਤਾਂ ਉਨ੍ਹਾਂ ਮੇਰੇ ਕੋਲੋਂ 80 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਟਿਕਟ ਦੇ ਪੈਸੇ ਵੀ ਤੁਸੀਂ ਦੇਵੋ। ਰਛਪਾਲ ਮਸੀਹ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੈਂ ਪਹਿਲਾਂ ਹੀ ਲੜਕੀ ਨੂੰ ਵਿਦੇਸ਼ ਭੇਜਣ ਲਈ ਆਪਣਾ ਘਰ ਤੱਕ ਵੇਚ ਦਿੱਤਾ ਹੈ ਤੇ ਹੁਣ ਕਿਰਾਏ ਦੇ ਮਕਾਨ ਤੇ ਗੁੰਮਟਾਲਾ ਵਿਖੇ ਰਹਿ ਰਿਹਾ ਹਾਂ ਤੇ ਲੜਕੀ ਨੂੰ ਵਾਪਸ ਲਿਆਉਣ ਲਈ ਮੇਰੇ ਕੋਲ ਪੈਸੇ ਨਹੀਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਏਜੰਟ ਅਲਕਾ ਵੱਲੋਂ ਕੀਤੀ ਧੋਖਾਧੜੀ ਦੇ ਸਬੰਧ ਵਿਚ ਅਤੇ ਇਨਸਾਫ਼ ਲੈਣ ਲਈ ਮੈਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਹੈ।ਇਸ ਦੌਰਾਨ ਗਲੋਬਲ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਿੰਕੂ ਗੁੰਮਟਾਲਾ ਅਤੇ ਰਛਪਾਲ ਮਸੀਹ ਨੇ ਪੰਜਾਬ ਦੇ ਐਨ.ਆਰ.ਆਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਲੜਕੀ ਨੂੰ ਤੁਰੰਤ ਵਾਪਸ ਪੰਜਾਬ ਲਿਆਉਣ ਵਿਚ ਸਾਡੀ ਮਦਦ ਕੀਤੀ ਜਾਵੇ ਅਤੇ ਧੋਖੇਬਾਜ਼ ਏਜੰਟ iਖ਼ਲਾਫ਼ ਕਾਨੂੰਨੀ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਧਰ ਜਦੋਂ ਇਸ ਸਬੰਧੀ ਮਹਿਲਾ ਏਜੰਟ ਅਲਕਾ ਦੇ ਪਤੀ ਮੀਕਾ ਮਸੀਹ ਨਾਲ ਫ਼ੋਨ ਤੇ ਰਾਬਤਾ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਮੇਰਾ ਇਸ ਪਰਿਵਾਰ ਨਾਲ ਰਾਜ਼ੀਨਾਵਾਂ ਹੋ ਚੁੱਕਾ ਹੈ ਜਦ ਕਿ ਪੀੜਿਤ ਪਰਿਵਾਰ ਨੇ ਮੀਕਾ ਮਸੀਹ ਦੇ ਇਸ ਦਾਅਵੇ ਨੂੰ ਨਕਾਰ ਦਿੱਤਾ ਹੈ।

ਇਸ ਮਾਮਲੇ ਸਬੰਧੀ ਜਦੋਂ ਪੰਜਾਬ ਦੇ ਐੱਨ.ਆਰ.ਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਓਮਾਨ ਗਈ ਗੁੱਝਾਪੀਰ ਦੀ ਲੜਕੀ ਕਿਰਨ ਦਾ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਉਸ ਨੂੰ ਜਲਦ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ।ਉਨ੍ਹਾਂ ਦੱਸਿਆ ਕਿ ਕਿਰਨ ਅਤੇ ਉਸ ਦੇ ਪਰਿਵਾਰ ਨਾਲ ਧੋਖਾਧੜੀ ਕਰਨ ਵਾਲੇ ਏਜੰਟ ਖਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖ ਲਓ ਮੁੰਡਿਆਂ ਦੇ ਕੰਮ, ਦੇਖੋ ਕੀ ਕਰ ਰਹੇ ਨੇ…

htvteam

ਸੰਗਰੂਰ ਦੇ ਦਿੜ੍ਹਬਾ ‘ਚ ਗੰਨ ਹਾਊਸ ਤੇ ਚੋਰਾਂ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ

htvteam

ਸਿੱਧੂ ਬਾਰੇ ਵੱਡੀ ਭੈਣ ਨੇ ਦੱਸੀ ਘਿਨਾਉਣੀ ਸੱਚਾਈ; ਜਾਣ ਕੇ ਤੁਹਾਡੇ ਪੈਰੋਂ ਹੇਠ ਖਿਸਕ ਜਾਵੇਗੀ ਜ਼ਮੀਨ

htvteam

Leave a Comment