ਲਓ ਜੀ ਹੁਣ ਤਾਂ ਮਾਰਕੀਟ ਦੇ ਵਿੱਚ ਨਵੀਂ ਵਰਾਇਟੀ ਆ ਚੁੱਕੀ ਆ,,, ਇਹ ਵਰਾਇਟੀ ਕੋਈ ਕੱਪੜਿਆਂ ਦੀ ਜਾਂ ਕੋਈ ਸਾਜੋ ਸਮਾਨ ਦੀ ਨਹੀਂ ਬਲਕਿ ਚੋਰਾਂ ਦੀ ਵਰਾਇਟੀ ਆ ਚੁੱਕੀ,, ਸੁਣ ਕੇ ਤੁਹਾਨੂੰ ਅਜੀਬ ਤਾਂ ਲੱਗਿਆ ਹੋਣਾ ਪਰ ਇਹ ਗੱਲ ਸੱਚ ਹੈ ਕਿਉਂਕਿ ਤੁਹਾਡੀਆਂ ਖੁੱਲੀਆਂ ਅੱਖਾਂ ਦੇ ਸਾਹਮਣੇ ਅਜਿਹਾ ਕਾਰਾ ਕਰ ਜਾਂਦੇ ਨੇ ਕਿ ਤੁਸੀਂ ਤਾਂ ਸੋਚ ਵੀ ਨਹੀਂ ਸਕਦੇ,, ਅੱਗੇ ਤਾਂ ਪੈਸਿਆਂ ਦੀ ਲੁੱਟ ਖੋਹ ਸੋਨੇ ਦੇ ਗਹਿਣਿਆਂ ਦੀ ਲੁੱਟ ਖੋਹ ਹੁੰਦੀ ਸੀ ਮੋਟਰਸਾਈਕਲਾਂ ਦੀ ਲੁੱਟ ਖੋਹ ਹੁੰਦੀ ਸੀ ਪਰ ਹੁਣ ਤਾਂ ਇਨੇ ਚੋਰ ਡਿੱਗ ਚੁੱਕੇ ਨੇ ਕਿ ਖਾਣ ਪੀਣ ਦੀਆਂ ਚੀਜ਼ਾਂ ਵੀ ਚੋਰੀ ਕਰਨ ਦੇ ਉੱਤੇ ਨੌਬਤ ਆ ਚੁੱਕੀ,, ਤਸਵੀਰਾਂ ਦਿਖਾਉਣ ਆ ਤੁਹਾਨੂੰ ਨਾਭਾ ਸ਼ਹਿਰ ਦੀਆਂ ਜਿੱਥੇ ਚੋਰਾਂ ਨੇ ਕੋਈ ਪੈਸੇ ਚੋਰੀ ਨਹੀਂ ਕੀਤੇ ਨਾ ਹੀ ਕੋਈ ਵੱਡੀ ਚੀਜ਼ ਚੋਰੀ ਕੀਤੀ ਆ ਬਸ ਚੋਰੀ ਕੀਤੀ ਖੰਡ ਦੀ ਬੋਰੀ,,, ਤੇ ਇਹ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ ਤੁਸੀਂ ਵੀ ਨਜ਼ਰ ਮਾਰ ਲਓ ਇਹਨਾਂ ਚੋਰਾਂ ਤੇ,,,
ਸੂਬੇ ਵਿੱਚ ਹਰ ਰੋਜ਼ ਲੁੱਟਾਂ ਖੋਹਾ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਰੇਹੜੀ ਚਾਲਕ ਵਲੋ ਚੀਨੀ ਦੇ ਥੈਲੇ ਛੱਡਣ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸ਼ਾਤਰ ਚੋਰਾਂ ਵੱਲੋਂ ਸਕਿੰਟਾਂ ਵਿੱਚ 50 ਕਿਲੋ ਚੀਨੀ ਦਾ ਥੈਲਾ ਲੈ ਕੇ ਮੋਟਰਸਾਈਕਲ ਤੇ ਰਫੂ ਚੱਕਰ ਹੋ ਗਏ, ਜਦੋਂ ਕੁਝ ਸਕਿੰਟਾਂ ਬਾਅਦ ਹੀ ਰੇਹੜੀ ਚਾਲਕ ਨੇ ਵੇਖਿਆ ਕਿ ਉਸ ਵਿੱਚੋਂ ਇਕ ਚੀਨੀ ਦਾ ਥੈਲਾ ਘੱਟ ਸੀ,,,ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਦਾ ਪਤਾ ਲੱਗਿਆ ਕਿ ਦੋ ਮੋਟਰ ਸਾਇਕਲ ਸਵਾਰ ਚੋਰਾਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦੁਕਾਨ ਦੇ ਮਾਲਕ ਵਲੋ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਤੇ ਰੇਹੜੀ ਚਾਲਕ ਨੇ ਕਿਹਾ ਕਿ ਮੈਂ ਇੱਕ ਇੱਕ ਕਰਕੇ ਰੇਹੜੀ ਵਿੱਚੋਂ ਚੀਨੀ ਦੇ ਥੈਲੇ ਦੁਕਾਨ ਅੰਦਰ ਰੱਖ ਰਿਹਾ ਸੀ ਪਰ ਜਦੋਂ ਵੇਖਿਆ ਤੈ ਰੇਹੜੀ ਵਿੱਚੋਂ ਚੀਨੀ ਦਾ ਇੱਕ ਥੈਲਾ ਗਾਇਬ ਸੀ। ਜਦੋਂ ਸੀਸੀਟੀਵੀ ਖੰਗਾਲੇ ਤਾਂ ਪਤਾ ਲੱਗਿਆ ਕੀ ਦੋ ਮੋਟਰਸਾਈਕਲ ਸਵਾਰ ਚੋਰਾਂ ਵੱਲੋਂ ਚੀਨੀ ਦਾ ਥੈਲਾ ਰੇਹੜੀ ਤੋਂ ਚੋਰੀ ਕਰਕੇ ਰਫੂ ਚੱਕਰ ਹੋ ਗਏ।
ਖੈਰ ਦੇਖਿਆ ਜਾਵੇ ਤਾਂ ਚੋਰ ਤਾਂ ਹੁਣ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਨੇ ਅੱਖ ਝਪਕਦੇ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਚੀਜ਼ਾਂ ਗਾਇਕ ਕਰ ਦਿੰਦੇ ਨੇ ਸੋ ਲੋੜ ਹ ਇਨਾ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰਨ ਦੀ ਤਾਂ ਕਿ ਚੋਰੀ ਦੀਆਂ ਵਾਰਦਾਤਾਂ ਤੇ ਠੱਲ ਪੈ ਸਕੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
